ਗੁਰਸਿੱਖ ਫ਼ਿਲਮੀ ਮਾਡਲ ਹਰਦੀਪ ਕੌਰ ਖ਼ਾਲਸਾ ਨੂੰ ਪਤੀ ਨੇ ਮਾਰ ਮਾਰ ਕੇ ਅਧਮੋਇਆ ਕੀਤਾ
Published : Jan 23, 2019, 12:44 pm IST
Updated : Jan 23, 2019, 12:44 pm IST
SHARE ARTICLE
Hardeep Kaur Khalsa
Hardeep Kaur Khalsa

ਕਈ ਪੰਜਾਬੀ ਫ਼ਿਲਮਾਂ ਅਤੇ ਟੈਲੀਵਿਜ਼ਨ ਲੜੀਵਾਰਾਂ ਵਿਚ ਕਿਰਦਾਰ ਨਿਭਾਉਣ ਵਾਲੀ ਗੁਰਸਿੱਖ ਮਾਡਲ ਨੂੰ ਉਸ ਦੇ ਪਤੀ ਨੇ ਹੀ ਮਾਰ ਮਾਰ ਕੇ.......

ਅੰਮ੍ਰਿਤਸਰ : ਕਈ ਪੰਜਾਬੀ ਫ਼ਿਲਮਾਂ ਅਤੇ ਟੈਲੀਵਿਜ਼ਨ ਲੜੀਵਾਰਾਂ ਵਿਚ ਕਿਰਦਾਰ ਨਿਭਾਉਣ ਵਾਲੀ ਗੁਰਸਿੱਖ ਮਾਡਲ ਨੂੰ ਉਸ ਦੇ ਪਤੀ ਨੇ ਹੀ ਮਾਰ ਮਾਰ ਕੇ ਅਧਮੋਇਆ ਕਰ ਦਿਤਾ। ਇਹ ਗੁਰਸਿੱਖ ਮਾਡਲ ਇਸ ਸਮੇਂ ਸ੍ਰੀ ਗੁਰੂ ਨਾਨਕ ਹਸਪਤਾਲ ਵਿਚ ਜ਼ੇਰੇ ਇਲਾਜ਼ ਹੈ। ਅੰਮ੍ਰਿਤਸਰ ਦੀ ਰਹਿਣ ਵਾਲੀ ਸਾਬਤ ਸੂਰਤ ਸਿੱਖ ਮਾਡਲ ਬੀਬੀ ਹਰਦੀਪ ਕੌਰ ਖ਼ਾਲਸਾ ਨੇ ਦਸਿਆ ਕਿ ਬੀਤੇ ਸਨਿਚਰਵਾਰ ਨੂੰ ਉਹ ਜਦ ਘਰ ਸੀ ਤਾਂ ਉਸ ਦੇ ਪਤੀ ਪਰਮਵੀਰ ਸਿੰਘ ਨੇ ਨਸ਼ੇ ਦੀ ਹਾਲਤ ਵਿਚ ਆ ਕੇ ਉਸ ਦੀ ਕਥਿਤ ਤੌਰ ਤੇ ਮਾਰ ਕੁਟਾਈ ਕੀਤੀ ਅਤੇ ਉਸ ਦੇ ਕਕਾਰਾਂ ਨੂੰ ਜਬਰੀ ਲਾਹ ਦਿਤਾ।

ਬੀਬੀ ਖ਼ਾਲਸਾ ਨੇ ਦਸਿਆ ਕਿ ਉਸ ਦੇ ਪਤੀ ਨੇ ਉਸ ਤੇ ਜ਼ੁਲਮ ਦੀ ਹੱਦ ਪਾਰ ਕਰ ਦਿਤੀ। ਪਤੀ ਦੀ ਮਾਰ ਕਾਰਨ ਉਸ ਦੇ ਜਬਾੜੇ ਦੀ ਇਕ ਹੱਡੀ ਤੇ ਵੀ ਤਰੇੜ ਆ ਗਈ। ਬੀਬੀ ਹਰਦੀਪ ਕੌਰ ਖ਼ਾਲਸਾ ਨੇ ਦਸਿਆ ਕਿ ਉਸ ਦਾ ਪਤੀ ਅਕਸਰ ਉਸ ਨਾਲ ਮਾਰ ਕੁਟਾਈ ਕਰਦਾ ਰਹਿੰਦਾ ਹੈ। ਪਿਛਲੇ ਕਰੀਬ 6 ਮਹੀਨੇ ਤੋਂ ਘਰ ਦਾ ਖ਼ਰਚਾ ਦੇਣਾ ਵੀ ਬੰਦ ਕੀਤਾ ਹੋਇਆ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਘਰੇਲੂ ਹਿੰਸਾ ਦਾ ਕੇਸ ਹਾਈ ਕੋਰਟ ਵਿਚ ਕੀਤਾ ਹੋਇਆ ਸੀ ਅਤੇ ਮਾਣਯੋਗ ਅਦਾਲਤ ਨੇ ਇਹ ਫ਼ੈਸਲਾ ਉਨ੍ਹਾਂ ਦੇ ਹੱਕ ਵਿਚ ਦੇ ਦਿਤਾ ਸੀ।

ਉਨ੍ਹਾਂ ਦੋਸ਼ ਲਾਇਆ ਕਿ ਉਸ ਦੇ ਪਤੀ ਦਾ ਵੱਡਾ ਭਰਾ ਜੋ ਕਿ ਅਕਾਲੀ ਦਲ ਬਾਦਲ ਦਾ ਸਥਾਨਕ ਆਗੂ ਹੈ ਦੇ ਦਬਾਅ ਕਾਰਨ ਪੁਲੀਸ ਕੋਈ ਕਾਰਵਾਈ ਨਹੀਂ ਕਰਦੀ। ਉਹ ਸ਼ਨਿਚਰਵਾਰ ਤੋਂ ਹਸਪਤਾਲ ਵਿਚ ਦਾਖ਼ਲ ਹੈ ਅਤੇ ਅਜੇ ਤਕ ਕੋਈ ਵੀ ਪੁਲੀਸ ਕਰਮਚਾਰੀ ਉਸ ਦੇ ਬਿਆਨ ਲੈਣ ਲÂਂੀ ਨਹੀ ਆਇਆ, ਜੋ  ਸੰਕੇਤ ਕਰਦਾ ਹੈ ਕਿ ਪੁਲੀਸ ਅਕਾਲੀਆਂ ਦੇ ਦਬਾਅ ਵਿਚ ਹੈ। ਇਸ ਮੌਕੇ ਤੇ ਬੀਬੀ ਖਾਲਸਾ ਦੇ ਪੁੱਤਰ ਬ੍ਰਹਮਪ੍ਰੀਤ ਸਿੰਘ ਨੇ ਦਸਿਆ ਕਿ ਉਸ ਦੇ ਪਿਤਾ ਅਕਸਰ ਨਸ਼ੇ ਕਰ ਕੇ ਉਸ ਦੀ ਮਾਂ ਨਾਲ ਮਾਰ ਕੁਟਾਈ ਹੀ ਨਹੀਂ ਕਰਦਾ ਬਲਕਿ ਉਸ ਨਾਲ ਅਣਮਨੁੱਖੀ ਵਿਵਹਾਰ ਵੀ ਕਰਦਾ ਹੈ।

ਉਨ੍ਹਾਂ ਕਿਹਾ ਕਿ ਮੇਰੀ ਮਾਂ ਉਨ੍ਹਾਂ ਸਿੱਖ ਬੀਬੀਆਂ ਲਈ ਰੋਲ ਮਾਡਲ ਹੈ ਜੋ ਸਾਬਤ ਸੂਰਤ ਹੁੰਦਿਆਂ ਵੀ ਸੁਨਿਹਰੇ ਪਰਦੇ ਤੇ ਅਪਣਾ ਭਵਿਖ ਵੇਖਦੀਆਂ ਹਨ। ਪਰ ਮੇਰੇ ਪਿਤਾ ਨੂੰ ਸ਼ਾਇਦ ਇਹ ਮਨਜੂਰ ਨਹੀ। ਸਮਾਜ ਸੇਵੀ ਹਰਮੀਤ ਸਿੰਘ ਸਲੂਜਾ ਅਤੇ ਐਡਵੋਕੇਟ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਸਾਰਾ ਮਾਮਲਾ ਉਹ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਦੇ ਧਿਆਨ ਵਿਚ ਲਿਆ ਕੇ ਉਸ ਦੇ ਪਤੀ ਦੇ ਖਿਲਾਫ ਸਖਤ ਕਾਰਵਾਈ ਲਈ ਕਹਿਣਗੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement