ਕੋਲਿਆਂਵਾਲੀ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ
Published : Dec 22, 2018, 10:45 am IST
Updated : Dec 22, 2018, 10:45 am IST
SHARE ARTICLE
Kolianwali Sent in judicial custody
Kolianwali Sent in judicial custody

ਚੌਕਸੀ ਵਿਭਾਗ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਫੜੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ..........

ਐੱਸ.ਏ.ਐੱਸ ਨਗਰ : ਚੌਕਸੀ ਵਿਭਾਗ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਫੜੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਅੱਜ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿਤਾ ਗਿਆ। ਗੌਰਤਲਬ ਹੈ ਕਿ ਕੋਲਿਆਂਵਾਲੀ ਪਹਿਲਾਂ ਤਿੰਨ ਦਿਨ ਦੇ ਫਿਰ ਇਕ ਦਿਨ ਦੇ ਪੁਲਿਸ ਰੀਮਾਂਡ 'ਤੇ ਰਹੇ ਸਨ। ਜਿਸ ਦੌਰਾਨ ਕੋਲਿਆਂਵਾਲੀ ਤੋਂ ਉਹਨਾਂ ਦੀ ਜਾਇਦਾਦ ਨੂੰ ਲੈ ਕੇ ਕਈ ਪੱਖਾਂ ਤੋਂ ਪੜਤਾਲ ਕੀਤੀ ਗਈ।

ਪਹਿਲਾਂ ਤਿਨ ਦਿਨ ਦੇ ਪੁਲਿਸ ਰੀਮਾਂਡ ਦੇ ਦੌਰਾਨ ਚੌਕਸੀ ਮਹਿਕਮੇ ਨੇ ਜਿਥੇ ਉਨ੍ਹਾਂ ਦੀ ਮੁਕਤਸਰ ਵਿਚਲੀ ਕੋਠੀ ਦੀ ਪੈਮਾਇਸ਼ ਕਰਕੇ ਕਾਨੂੰਨੀ ਚਾਰਾਜੋਈ ਪੂਰੀ ਕੀਤੀ, ਉਥੇ ਹੀ ਗੁਰਪਾਲ ਸਿੰਘ ਨਾਮ ਦੇ ਇਕ ਵਿਅਕਤੀ ਨੇ ਉਨ੍ਹਾਂ 'ਤੇ ਝੂਠਾ ਪਰਚਾ ਦਰਜ ਕਰਵਾਕੇ ਉਹਨਾਂ ਦੀ 3 ਕਿਲੇ ਜ਼ਮੀਨ ਅਪਣੇ ਨਾਮ ਕਰਵਾਉਣ ਦਾ ਦੋਸ਼ ਕੋਲਿਆਂਵਾਲੀ 'ਤੇ ਲਾਇਆ ਸੀ।

ਚੌਕਸੀ ਵਿਭਾਗ ਵਲੋਂ ਇਸ ਬਾਬਤ ਗੁਰਪਾਲ ਸਿੰਘ ਦੇ ਬਿਆਨ ਵੀ ਦਰਜ ਕੀਤੇ ਗਏ ਹਨ।  ਗੁਰਪਾਲ ਸਿੰਘ ਕਾਂਗਰਸੀ ਅਹੁਦੇਦਾਰ ਹੈ ਪਰ ਉਨ੍ਹਾਂ ਦਾ ਇਸ ਗੱਲ ਤੋ ਸਾਫ਼ ਇਨਕਾਰ ਹੈ ਕਿ ਉਹ ਕੋਲਿਆਂਵਾਲੀ ਦੇ ਵਿਰੁਧ ਪਾਰਟੀਬਾਜ਼ੀ ਕਾਰਨ ਇਹ ਬਿਆਨ ਦੇ ਰਹੇ ਹਨ। ਦਸਣਾ ਬਣਦਾ ਹੈ ਕਿ ਜਥੇਦਾਰ ਵਿਰੁਧ ਮੋਹਾਲੀ ਥਾਣੇ ਵਿਚ ਇਹ ਪਰਚਾ ਅਕਤੂਬਰ ਮਹੀਨੇ ਦੌਰਾਨ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੁਲਜ਼ਮ ਵਲੋਂ 14 ਦਸੰਬਰ ਨੂੰ ਮੋਹਾਲੀ ਅਦਾਲਤ ਵਿਚ ਆਤਮ-ਸਮਰਪਣ ਕੀਤਾ ਗਿਆ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement