ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਪਤੀ ਪਤਨੀ ਤੋੋਂ ਮੇੋਟਰ ਸਾਈਕਲ ਸਵਾਰਾਂ ਨੇ ਗਹਿਣੇ ਤੇ ਗੱਡੀ ਖੋਹੀ
Published : Nov 22, 2020, 4:27 pm IST
Updated : Nov 22, 2020, 4:54 pm IST
SHARE ARTICLE
Theft
Theft

ਤਿੰਨ ਥਾਣਿਆਂ ਦੀ ਪੁਲਿਸ ਵਲੋਂ ਵੱਡੀ ਪੱਧਰ ਤੇ ਗੱਡੀ ਅਤੇ ਲੁਟੇਰਿਆ ਦੀ ਭਾਲ ਕੀਤੀ ਜਾ ਰਹੀ ਹੈ।

ਸਰਾਏ ਅਮਾਨਤ ਖਾਂ- ਪੰਜਾਬ 'ਚ ਲੁੱਟ ਦੀ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ।  ਅੱਜ ਤਾਜਾ ਮਾਮਲਾ ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਦੇਂ ਪਿੰਡ ਮੀਆਪੁਰ ਕੋਲੋ ਸਾਹਮਣੇ ਆਇਆ ਹੈ।  ਇਸ ਮਾਮਲੇ 'ਚ ਚਾਰ ਮੋਟਰਸਾਈਕਲ ਸਵਾਰ ਲੁਟੇਰੇ ਨੇ ਪਤੀ ਪਤਨੀ ਕੋਲੋ ਫੋਰਚੂਨਰ ਗੱਡੀ, ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  

ਦੱਸ ਦੇਈਏ ਕਿ ਇਹ ਵਾਰਦਾਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਵੇਲੇ ਦੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਛਪਾਲ ਸਿੰਘ ਪੁਤਰ ਸੰਤੋਖ ਸਿੰਘ ਵਾਸੀ ਜੇਠੂਵਾਲ ਥਾਣਾ ਮਜੀਠਾ ਨੇ ਦੱਸਿਆ ਕਿ ਅੱਜ ਸਵੇਰੇ ਮੈ 'ਤੇ ਮੇਰੀ ਪਤਨੀ ਸੂਖਵਿੰਦਰ ਕੌਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਆ ਰਹੀ ਸੀ। ਜਦੌਂ ਅਸੀ ਪਿੰਡ ਮੀਆਪੁਰ ਲਾਗੇ ਪਹੁੰਚੇ ਤਾਂ ਮੈ ਪਿਸ਼ਾਬ ਕਰਨ ਲਈ ਗੱਡੀ ਤੋਂ ਹੇਠਾਂ ਉਤਰਿਆ ਤਾਂ ਅਚਾਨਕ ਪਿਛਲੇ ਪਾਸਿਓੁ ਦੋ ਮੋਟਰਸਾਈਕਲਾਂ ਤੇ ਚਾਰ ਸਵਾਰ ਲੁਟੇਰੇ ਆਣ ਕੇ ਰੁਕ ਗਏ'ਤੇ ਪਿਸਤੌਲ ਨਾਲ ਫਾਈਰ ਕਰਨ ਲੱਗ ਪਏ। 

ਮੈਂ ਫਾਈਰ ਦੀ ਅਵਾਜ਼ ਸੁਣ ਕੇ ਗੱਡੀ ਵੱਲ ਭੱਜਾ ਲਈ ਤਾ ਉਨ੍ਹਾਂ ਨੇ ਗੱਡੀ ਸਰਟਾਟ ਕਰ ਲਈ 'ਤੇ ਗੱਡੀ ਵਿੱਚ ਬੈਠੀ ਮੇਰੀ ਪਤਨੀ ਕੋਲੋਂ ਸੋਨੇ ਦੇ ਗਹਿਣੇ ਅਤੇ 20-25 ਹਜ਼ਾਰ ਰੁਪਏ ਨਕਦ ਲੈ ਗੱਡੀ ਸਮੇਤ ਫਰਾਰ ਹੋ ਗਏ। ਤਿੰਨ ਥਾਣਿਆਂ ਦੀ ਪੁਲਿਸ ਵਲੋਂ ਵੱਡੀ ਪੱਧਰ ਤੇ ਗੱਡੀ ਅਤੇ ਲੁਟੇਰਿਆ ਦੀ ਭਾਲ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement