ਔਲਾਦ ਨਾ ਹੋਣ 'ਤੇ ਸਹੁਰੇ ਕਰਦੇ ਸੀ ਪ੍ਰੇਸ਼ਾਨ, ਔਰਤ ਨੇ ਕੀਤੀ ਖ਼ੁਦਕੁਸ਼ੀ
Published : Aug 22, 2020, 11:16 pm IST
Updated : Aug 22, 2020, 11:16 pm IST
SHARE ARTICLE
image
image

ਔਲਾਦ ਨਾ ਹੋਣ 'ਤੇ ਸਹੁਰੇ ਕਰਦੇ ਸੀ ਪ੍ਰੇਸ਼ਾਨ, ਔਰਤ ਨੇ ਕੀਤੀ ਖ਼ੁਦਕੁਸ਼ੀ

ਮੋਗਾ, 22 ਅਗੱਸਤ (ਅਮਜਦ ਖ਼ਾਨ): ਜ਼ਿਲ੍ਹੇ ਦੇ ਕਸਬਾ ਥਾਣਾ ਧਰਮਕੋਟ ਦੇ ਸਬ-ਇੰਸਪੈਕਟਰ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜਗਤਾਰ ਸਿੰਘ ਵਾਸੀ ਛੀਨੀਵਾਲ (ਬਰਨਾਲਾ) ਨੇ ਦਰਜ ਕਰਾਇਆ ਕਿ ਉਸ ਦੀ ਲੜਕੀ ਗੁਰਪ੍ਰੀਤ ਕੌਰ ਜੋ ਕਰੀਬ 6 ਸਾਲ ਪਹਿਲਾਂ ਇੰਦਰਜੀਤ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਨਾਲ ਵਿਆਹੀ ਹੋਈ ਸੀ ਜਿਸ ਦੇ ਹਾਲੇ ਕੋਈ ਔਲਾਦ ਨਹੀਂ ਸੀ ਹੋਈ ਜਿਸ ਕਰ ਕੇ ਇੰਦਰਜੀਤ ਸਿੰਘ (ਪਤੀ), ਸੁਰਜੀਤ ਸਿੰਘ (ਸਹੁਰਾ), ਨੋਨੀ (ਚਾਚਾ ਸਹੁਰਾ) ਵਾਸੀ ਪਿੰਡ  ਭਿੰਡਰ ਕਲਾਂ ਉਸ ਦੀ ਲੜਕੀ ਨਾਲ ਰਿਸ਼ਤਾ ਤੋੜਨ ਲਈ ਤੰਗ ਪ੍ਰਸ਼ਾਨ ਕਰਦੇ ਸਨ ਜਿਨ੍ਹਾਂ ਤੋਂ ਤੰਗ ਆ ਕੇ ਉਸ ਦੀ ਲੜਕੀ ਨੇ ਫਾਹਾ ਲੈ ਕੇ ਆਤਮ ਹਤਿਆ ਕਰ ਲਈ। ਸਬ-ਇੰਸਪੈਕਟਰ ਮੇਜਰ ਸਿੰਘ ਨੇ ਦਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਜਗਤਾਰ ਸਿੰਘ ਦੇ ਬਿਆਨਾਂ 'ਤੇ ਲੜਕੀ ਦੇ ਪਤੀ ਸਮੇਤ ਉਸ ਦੇ ਸਹੁਰਾ ਪਰਵਾਰ ਵਿਰੁਧ ਬਣਦਾ ਮਾਮਲਾ ਦਰਜ ਕਰ ਲਿਆimageimage ਗਿਆ ਹੈ ਅਤੇ ਪੁਲਿਸ ਵਲੋਂ ਉਕਤ ਦੋਸ਼ੀ ਵਿਅਕਤੀਆਂ ਦੀ ਭਾਲ ਜਾਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement