ਪੁਲਿਸ ਨਾਕਾ ਤੋੜ ਭੱਜ ਨਿਕਲੇ ਤਿੰਨ ਕਾਰ ਸਵਾਰ
Published : Aug 22, 2020, 11:17 pm IST
Updated : Aug 22, 2020, 11:17 pm IST
SHARE ARTICLE
image
image

ਪੁਲਿਸ ਨੇ ਪਿੱਛਾ ਕਰ ਕੀਤੇ ਗ੍ਰਿਫ਼ਤਾਰ, ਰਿਵਾਲਵਰ ਬਰਾਮਦ

ਜਲੰਧਰ, 22 ਅਗੱਸਤ (ਸ਼ਰਮਾ, ਲੱਕੀ): ਸ਼ਹਿਰ ਦੇ ਮਿਲਕਬਾਰ ਚੌਕ ਉਤੇ ਪੁਲਿਸ ਨੇ ਇਕ ਸੈਂਟਰੋ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਸ ਵਿਚ ਸਵਾਰ ਨੌਜਵਾਨ ਰੁਕਣ ਦੀ ਬਜਾਏ ਨਾਕੇ ਦੇ ਬੈਰੀਕੇਡ ਨੂੰ ਟੱਕਰ ਮਾਰ ਕੇ ਭੱਜ ਨਿਕਲੇ। ਇਸ ਤੋਂ ਬਾਅਦ ਪੁਲਿਸ ਨੇ ਪਿੱਛਾ ਕਰ ਉਨ੍ਹਾਂ ਨੂੰ ਮਕੂਸਦਾਂ ਵਿਚ ਫੜ ਲਿਆ। ਪੁਲਿਸ ਨੇ ਕਾਰ ਸਵਾਰ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਲਾਸ਼ੀ ਲੈਣ ਉਤੇ ਉਨ੍ਹਾਂ ਤੋਂ ਗ਼ੈਰ-ਕਾਨੂੰਨੀ ਰਿਵਾਲਵਰ ਵੀ ਬਰਾਮਦ ਹੋਈ ਹੈ।
  ਥਾਣਾ ਡਵੀਜ਼ਨ ਨੰਬਰ 6 ਦੇ ਐਸਐਚਓ ਇੰਸਪੈਕਟਰ ਸੁਰਜੀਤ ਸਿੰਘ ਗਿੱਲ ਨੇ ਦਸਿਆ ਕਿ ਏਐਸਆਈ ਕਸ਼ਮੀਰ ਸਿੰਘ ਪੁਲਿਸ ਪਾਰਟੀ ਨਾਲ ਮਿਲਕ ਬਾਰ ਚੌਕ ਉਤੇ ਮੌਜੂਦ ਸਨ। ਇਕ ਸੈਂਟਰੋ ਕਾਰ ਤੇਜ਼ ਰਫ਼ਤਾਰ ਤੋਂ ਮਸੰਦ ਚੌਕ ਵਲੋਂ ਆਈ। ਉਸ ਵਿਚ ਤਿੰਨ ਨੌਜਵਾਨ ਬੈਠੇ ਹੋਏ ਸਨ। ਸਿਪਾਹੀ ਅਮਨਦੀਪ ਨੇ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ, ਤਾਂ ਕਾਰ ਸਵਾਰਾਂ ਨੇ ਨਾਅਕੇ ਉਤੇ ਲੱਗੇ ਬੈਰੀਕੇਡ ਨੂੰ ਟੱਕਰ ਮਾਰ ਦਿਤੀ ਜਿਸ ਨਾਲ ਸਿਪਾਹੀ ਅਮਨਦੀਪ ਦੇ ਸੱਜੇ ਹੱਥ ਵਿਚ ਸੱਟ ਲੱਗ ਗਈ ਤੇ ਉਸ ਨੇ ਬਹੁਤ ਮੁਸ਼ਕਲ ਨਾਲ ਅਪਣੀ ਜਾਨ ਬਚਾਈ।

imageimage


   ਇਹ ਮੁਲਜ਼ਮ ਪੁਲਿਸ ਨਾਕਾ ਤੋੜ ਕੇ ਕਾਰ ਭਜਾਉਂਦੇ ਹੋਏ ਲੈ ਗਏ। ਉਨ੍ਹਾਂ ਨੇ ਤੁਰਤ ਇਸ ਬਾਰੇ ਵਿਚ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਪਾਰਟੀ ਨੇ ਉਨ੍ਹਾਂ ਦਾ ਪਿੱਛਾ ਕਰਦਿਆਂ ਮਕਸੂਦਾਂ ਚੌਕ ਨੇੜੇ ਇਕ ਬੰਦ ਗਲੀ ਵਿਚ ਉਨ੍ਹਾਂ ਨੇ ਫੜ ਲਿਆ। ਮੁਲਜ਼ਮਾਂ ਵਿਚ ਸ਼ਾਮਲ ਹੁਸ਼ਿਆਰਪੁਰ ਦੇ ਥਾਣਾ ਟਾਂਡਾ ਦੇ ਅਧੀਨ ਆਉਂਦੇ ਪਿੰਡ ਜਲਾਲਪੁਰ ਦਾ ਰਹਿਣ ਵਾਲਾ ਰਵਿੰਦਰ ਸਿੰਘ ਖੇਤੀ ਬਾੜੀ ਕਰਦਾ ਹੈ। ਦੂਜਾ ਨੌਜਵਾਨ ਲਖਵਿੰਦਰ ਸਿੰਘ ਪਿੰਡ ਦਾ ਪੰਚਾਇਤ ਮੈਂਬਰ ਹੈ ਅਤੇ ਖੇਤੀਬਾੜੀ ਕਰਦਾ ਹੈ। ਤੀਜਾ ਨੌਜਵਾਨ ਰਸ਼ਮਿੰਦਰ ਸਿੰਘ ਪਿੰਡ ਜਲਾਲਪੁਰ ਵਿਚ ਹੀ ਬੱਬਰ ਜਵੈਲਰਸ ਦੇ ਨਾਂ ਤੋਂ ਸੁਨਿਆਰੇ ਦੀ ਦੁਕਾਨ ਕਰਦਾ ਹੈ।


   ਪੁਲਿਸ ਨੇ ਜਦੋਂ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚ ਇਕ 32 ਬੋਰ ਦਾ ਰਿਵਾਲਵਰ ਤੇ 25 ਜ਼ਿੰਦਾ ਕਾਰਤੂਸ ਤੇ ਚਾਰ ਕਾਰਤੂਸ ਬਰਾਮਦ ਹੋਏ। ਪੁਲਿਸ ਨੇ ਉਨ੍ਹਾਂ ਵਿਰੁਧ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਤੋਂ ਬਰਾਮਦ ਹੋਏ ਰਿਵਾਲਵਰ ਦੇ ਸਬੰਧ ਵਿਚ ਪੁਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲਗਾਇਆ ਜਾ ਸਕੇ ਇਹ ਰਿਵਾਲਵਰ ਉਹ ਕਿੱਥੋਂ ਲੈ ਕੇ ਆਏ ਸਨ ਤੇ ਕਿਉਂ ਲੈ ਕੇ ਆਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement