ਮਹਾਰਾਸ਼ਟਰ 'ਚ 107 ਸਾਲਾ ਮਹਿਲਾ ਨੇ ਕੋਰੋਨਾ ਵਾਇਰਸ ਨੂੰ ਹਰਾਇਆ
Published : Aug 22, 2020, 12:37 am IST
Updated : Aug 22, 2020, 12:37 am IST
SHARE ARTICLE
image
image

ਮਹਾਰਾਸ਼ਟਰ 'ਚ 107 ਸਾਲਾ ਮਹਿਲਾ ਨੇ ਕੋਰੋਨਾ ਵਾਇਰਸ ਨੂੰ ਹਰਾਇਆ

ਲਾਜਨਾ, 21 ਅਗੱਸਤ : ਮਹਾਰਾਸ਼ਟਰ 'ਚ 107 ਸਾਲ ਦੀ ਬਜ਼ੁਰਗ ਮਹਿਲਾ ਅਤੇ ਉਸ ਦੀ 78 ਸਾਲਾ ਬੇਟੀ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਲੋਕਾਂ ਦੇ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ। ਇਕ ਅਧਿਕਾਰੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਜਾਲਨਾ ਸ਼ਹਿਰ ਦੇ ਇਕ ਹਸਪਤਾਲ 'ਚ ਦਾਖ਼ਲ ਬਜ਼ੁਰਗ ਮਹਿਲਾ, ਉਸਦੀ ਬਜ਼ੁਰਗ ਬੇਟੀ ਅਤੇ ਉਸ ਦੇ ਪ੍ਰਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਵੀਰਵਾਰ ਨੂੰ ਛੁੱਟੀ ਦੇ ਦਿਤੀ ਗਈ। ਜ਼ਿਲ੍ਹਾ ਸਿਵਿਲ ਸਰਜਨ ਅਰਚਨਾ ਭੋਂਸਲੇ ਨੇ ਦਸਿਆ ਕਿ ਬਜ਼ੁਰਗ ਮਹਿਲਾ, ਉਸਦੀ ਬੇਟੀ, 65 ਸਾਲਾ ਉਸਦਾ ਬੇਟਾ ਅਤੇ 27 ਤੇ 17 ਸਾਲ ਦੇ ਉਸ ਦੇ ਪ੍ਰਵਾਰ ਦੇ ਦੋ ਲੋਕਾਂ ਦਾ ਹਸਪਤਾਲ 'ਚ ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਤਕ ਇਲਾਜ ਚੱਲਿਆ।  ਉਨ੍ਹਾਂ ਦਸਿਆ ਕਿ ਪੁਰਾਨੇ ਜਾਲਨਾ 'ਚ ਮਾਲੀ ਪੁਰੀ ਦੇ ਨਿਵਾਸੀ ਇਸ ਪ੍ਰਵਾਰ ਨੂੰ 11 ਅਗੱਸਤ ਨੂੰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਸੀ। (ਪੀਟੀਆਈ)imageimage

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement