Punjab News: ਪੰਜਾਬ ਵਿਚ ਕਬੂਤਰਬਾਜ਼ੀ ਦੇ ਸ਼ੌਕੀਨਾਂ ਨੂੰ ਝਟਕਾ, ਕਬੂਤਰਬਾਜ਼ੀ 'ਤੇ ਲੱਗੀ ਰੋਕ
Published : Jun 22, 2025, 1:31 pm IST
Updated : Jun 22, 2025, 1:31 pm IST
SHARE ARTICLE
Punjab pigeon racing news in punjabi
Punjab pigeon racing news in punjabi

Punjab News:ਪਸ਼ੂ ਪਾਲਣ ਵਿਭਾਗ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕੀਤਾ ਗਿਆ ਪੱਤਰ ਜਾਰੀ

Punjab pigeon racing news in punjabi : ਪੰਜਾਬ ਵਿਚ ਕਬੂਤਰਬਾਜ਼ੀ ਦੇ ਸ਼ੌਕੀਨਾਂ ਨੂੰ ਝਟਕਾ ਲੱਗਿਆ ਹੈ। ਸੂਬੇ ਵਿਚ ਕਬੂਤਰਬਾਜ਼ੀ 'ਤੇ ਰੋਕ ਲਗਾਈ ਗਈ ਹੈ। ਇਸ ਗਤੀਵਿਧੀ ਨੂੰ ਹੁਣ ਗ਼ੈਰ ਕਾਨੂੰਨੀ ਮੰਨਿਆ ਜਾਵੇਗਾ। ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਇਹ ਯਕੀਨੀ ਬਣਾਉਣ ਕਿ ਕੋਈ ਅਦਾਰਾ ਜਾਂ ਕੋਈ ਵਿਅਕਤੀ ਕਬੂਤਰਬਾਜ਼ੀ ਨਾ ਕਰਵਾਵੇ।

 

Punjab pigeon racing news in punjabi
Punjab pigeon racing news in punjabi

 ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਇਹ ਦੇਸ਼ ਦੀਆਂ ਕਈ ਅਦਾਲਤਾਂ ਵਿਚ ਵੀ ਪਹੁੰਚਿਆ ਹੈ। ਜਿਥੇ ਪਟੀਸ਼ਨਕਰਤਾਵਾਂ ਨੇ ਅਦਾਲਤਾਂ ਨੂੰ ਬੇਨਤੀ ਕੀਤੀ ਸੀ ਕਿ ਇਸ ਗਤੀਵਿਧੀ ਨੂੰ ਪੰਛੀਆਂ 'ਤੇ ਅਪਰਾਧ ਵਜੋਂ ਪਰਭਾਸ਼ਿਤ ਕੀਤਾ ਜਾਵੇ ਅਤੇ ਇਸ ਨੂੰ ਗ਼ੈਰ ਕਾਨੂੰਨੀ ਐਲਾਨਿਆ ਜਾਵੇ।

ਪਿਛਲੇ ਦਿਨੀਂ ਕੇਂਦਰ ਦੇ ਇਕ ਬੋਰਡ ਨੇ ਵੀ ਇਸ ਸਬੰਧੀ ਇਹ ਸ਼ਿਫ਼ਾਇਸ਼ ਕੀਤੀ ਸੀ ਕਿ ਕੁਝ ਸੂਬਿਆਂ ਵਿਚ ਲੋਕ ਆਪਣੇ ਸ਼ੌਕ ਬਰਕਰਾਰ ਰੱਖਣ ਲਈ ਪੰਛੀਆਂ ਤੇ ਜਾਨਵਰਾਂ 'ਤੇ ਤਸ਼ੱਦਦ ਕਰਦੇ ਹਨ। ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਸੇ  ਲੜੀ ਤਹਿਤ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਠੋਸ ਕਦਮ ਚੁੱਕਦਿਆਂ ਇਹ ਨਿਰਦੇਸ਼ ਦਿੱਤੇ ਹਨ ਕਿ ਅੱਜ ਤੋਂ ਬਾਅਦ ਸੂਬੇ ਵਿਚ ਕਬੂਤਰਬਾਜ਼ੀ ਨੂੰ ਗ਼ੈਰ ਕਾਨੂੰਨੀ ਗਤੀਵਿਧੀ ਵਜੋਂ ਦਰਜ ਕੀਤਾ ਜਾਵੇਗਾ।   

(For more news apart from 'Punjab pigeon racing news in punjabi',  stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement