ਭਾਈ ਅੰਮ੍ਰਿਤਪਾਲ ਸਿੰਘ ਗੁਰਦਵਾਰਾ ਸਿੱਖ ਸੈਂਟਰ ਫ਼ਰੈਂਕਫ਼ੋਰਟ ਜਰਮਨ ਦੇ ਨਵੇਂ ਪ੍ਰਧਾਨ ਨਿਯੁਕਤ
Published : Jun 22, 2020, 11:07 pm IST
Updated : Jun 22, 2020, 11:07 pm IST
SHARE ARTICLE
1
1

ਭਾਈ ਅੰਮ੍ਰਿਤਪਾਲ ਸਿੰਘ ਗੁਰਦਵਾਰਾ ਸਿੱਖ ਸੈਂਟਰ ਫ਼ਰੈਂਕਫ਼ੋਰਟ ਜਰਮਨ ਦੇ ਨਵੇਂ ਪ੍ਰਧਾਨ ਨਿਯੁਕਤ

ਰਾੜਾ ਸਾਹਿਬ, 22 ਜੂਨ (ਬਲਜੀਤ ਸਿੰਘ ਜੀਰਖ): ਗੁਰਦਵਾਰਾ ਸਿੱਖ ਸੈਂਟਰ ਫ਼ਰੈਂਕਫ਼ੋਰਟ ਜਰਮਨ ਦੇ ਲੰਮੇ ਸਮੇਂ ਤੋਂ ਚਲ ਰਹੀ ਖਿੱਚੋਤਾਣ ਨੂੰ ਸੂਝਵਾਨ ਵਿਅਕਤੀਆਂ ਵਲੋਂ ਇਸ ਮਸਲੇ ਨੂੰ ਸੁਲਝਾਉਂਦਿਆਂ ਬਹੁਗਿਣਤੀ ਧਿਰ ਵਲੋਂ ਗੁਰਦਵਾਰਾ ਸਿੱਖ ਸੈਂਟਰ ਫ਼ਰੈਂਕਫ਼ੋਰਟ ਜਰਮਨ ਦੇ ਨਵੇਂ ਸੇਵਾਦਾਰਾਂ ਦੀ ਚੋਣ ਕਰ ਦਿਤੀ ਗਈ।

1
ਇਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਪੰਧੇਰ (ਮੂਲ ਨਿਵਾਸੀ ਘਲੋਟੀ,  ਤਹਿ: ਪਾਇਲ) ਨੂੰ ਮੁੱਖ ਸੇਵਾਦਾਰ (ਪ੍ਰਧਾਨ) ਥਾਪਿਆ ਗਿਆ ਜਦਕਿ ਭਾਈ ਰੁਲਦਾ ਸਿੰਘ ਨੂੰ ਚੇਅਰਮੈਨ, ਬੀਬੀ ਰਾਜਵਿੰਦਰ ਕੌਰ ਮੀਤ ਪ੍ਰਧਾਨ, ਬੀਬੀ ਭੁਪਿੰਦਰਪਾਲ ਕੈਸ਼ੀਅਰ, ਭਾਈ ਚਰਨਜੀਤ ਸਿੰਘ ਜਨਰਲ ਸੈਕਟਰੀ, ਭਾਈ ਜੋਗਾ ਸਿੰਘ ਲੰਗਰ ਇੰਚਾਰਜ ਅਤੇ ਬੋਰਡ ਦੇ 15 ਸਲਾਹਕਾਰ ਨਿਯੁਕਤ ਕੀਤੇ ਗਏ। ਇਸ ਸਮੇਂ ਗੁਰਦਵਾਰਾ ਸਾਹਿਬ ਦੀਆਂ ਸੇਵਾਵਾਂ ਨਿਭਾਅ ਚੁਕੇ  ਭਾਈ ਅਨੂਪ ਸਿੰਘ ਸਾਬਕਾ ਪ੍ਰਧਾਨ, ਭਾਈ ਇੰਦਰਪਾਲ ਸਿੰਘ ਸਾਬਕਾ ਚੇਅਰਮੈਨ ਨੂੰ ਗੁਰੂ ਘਰ ਦੇ ਗ੍ਰੰਥੀ ਸਿੰਘ ਵਲੋਂ ਸਿਰੋਪਾਉ ਦੇ ਕੇ ਸਨਮਾਨਤ ਕਰ ਕੇ ਸੇਵਾ ਮੁਕਤ ਕੀਤਾ। ਗੁਰਦਵਾਰਾ ਸਾਹਿਬ ਵਿਖੇ ਸੇਵਾਵਾਂ ਨਿਭਾਉਣ ਵਾਲੀ ਪ੍ਰਬੰਧਕ ਕਮੇਟੀ ਵਿਚ ਬੀਬੀਆਂ ਨੂੰ ਬਰਾਬਰ ਦੀਆਂ ਨੁਮਾਇੰਦਗੀਆਂ ਦੇ ਕੇ ਭਾਈਆਂ ਦੇ ਬਰਾਬਰ ਮਾਣ ਸਨਮਾਨ ਦਿਤਾ ਹੈ ਜਿਸ ਦੀ ਸਮੂਹ ਸਿੱਖ ਸੰਗਤਂ ਵਲੋਂ ਸ਼ਲਾਘਾ ਕੀਤੀ ਗਈ। ਨਵੀਂ ਚੁਣੀ ਪ੍ਰਬੰਧਕ ਕਮੇਟੀ ਨੂੰ ਗੁਰੂ ਘਰ ਨਾਲ ਜੁੜੀਆਂ ਸਮੂਹ ਸੰਗਤਾਂ ਵਲੋਂ ਵਧਾਈ ਦਿਤੀ ਗਈ। ਇਸ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਪੰਧੇਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਜਿੰਦਜਾਨ ਹਨ ਜਿਨ੍ਹਾਂ ਦੇ ਅਦਬ ਸਤਿਕਾਰ ਲਈ ਹਮੇਸਾ ਸੇਵਾਵਾਂ ਨਿਭਾਉਣ ਲਈ ਤੱਤਪਰ ਰਹਾਂਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement