ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ : ਕਈ ਜ਼ਿਲ੍ਹਿਆਂ ਦੇ DC ਸਣੇ 64 IAS ਤੇ PCS ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
Published : May 22, 2023, 7:28 am IST
Updated : May 22, 2023, 10:20 am IST
SHARE ARTICLE
photo
photo

ਪੜ੍ਹੋ ਪੂਰੀ ਸੂਚੀ :

 

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਅੱਜ ਰਾਜ ਸਿਵਲ ਪ੍ਰਸ਼ਾਸਨ ਵਿਚ ਕੀਤੇ ਵੱਡੇ ਫੇਰਬਦਲ ਤਹਿਤ 64 ਆਈ.ਏ.ਐਸ. ਅਤੇ ਪੀ.ਸੀ.ਐਸ ਅਫ਼ਸਰਾਂ ਦੇ ਤਬਾਦਲੇ ਕੀਤੇ ਹਨ। 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਬਦਲ ਦਿਤੇ ਗਏ ਹਨ। ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ ਦੀ ਤਾਇਨਾਤੀ ਵੀ ਕਰ ਦਿਤੀ ਗਈ ਹੈ। 
 

ਮੁੱਖ ਮੰਤਰੀ ਦੀ ਪ੍ਰਵਾਨਗੀ ਬਾਅਦ ਮੁੱਖ ਸਕੱਤਰ ਵਲੋਂ ਜਾਰੀ ਤਬਾਦਲਾ ਹੁਕਮਾਂ ਮੁਤਾਬਕ ਵਧੀਕ ਮੁੱਖ ਸਕੱਤਰ ਸੀਮਾ ਜੈਨ ਨੂੰ ਉਦਯੋਗ ਅਤੇ ਤਕਨੀਕੀ ਸਿਖਿਆ ਨਾਲ ਸਕੂਲ ਸਿਖਿਆ, ਕੇ.ਏ.ਪੀ ਸਿਨਹਾ ਨੂੰ ਮਾਲ ਮਹਿਕਮੇ ਦੇ ਨਾਲ ਵਧੀਕ ਮੁੱਖ ਸਕੱਤਰ ਖੇਤੀ ਅਤੇ ਜਲ ਸੰਭਾਲ, ਅਨੁਰਾਗ ਵਰਮਾ ਨੂੰ ਗ੍ਰਹਿ ਵਿਭਾਗ ਦੇ ਨਾਲ ਵਧੀਕ ਮੁੱਖ ਸਕੱਤਰ ਉਦਯੋਗ ਅਤੇ ਸੂਚਨਾ ਤਕਨੀਕ, ਜਸਪ੍ਰੀਤ ਤਲਵਾੜ ਨੂੰ ਉਚ ਸਿਖਿਆ ਨਾਲ ਰੋਜ਼ਗਾਰ ਦਾ ਵਾਧੂ ਚਾਰਜ ਵੀ ਦਿਤਾ ਗਿਆ ਹੈ।

ਬਿਜਲੀ ਵਿਭਾਗ ਦੇ ਵਿਸ਼ੇਸ਼ ਸਕੱਤਰ ਭੁਪਿੰਦਰ ਸਿੰਘ-1 ਨੂੰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਦਾ ਚਾਰਜ ਵੀ ਦਿਤਾ ਗਿਆ ਹੈ। ਤਬਦੀਲ ਕੀਤੇ ਡਿਪਟੀ ਕਮਿਸ਼ਨਰਾਂ ਵਿਚ ਵਨੀਕ ਕੁਮਾਰ ਨੂੰ ਜ਼ਿਲ੍ਹਾ ਫ਼ਰੀਦਕੋਟ, ਬਲਦੀਪ ਕੌਰ ਨੂੰ ਡਿਪਟੀ ਕਮਿਸ਼ਨਰ ਤਰਨਤਾਰਨ, ਵਿਸ਼ੇਸ਼ ਸਾਰੰਗਲ ਨੂੰ ਡਿਪਟੀ ਕਮਿਸ਼ਨਰ ਜਲੰਧਰ, ਅਮਿਤ ਤਲਵਾੜ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਰੂਹੀ ਦੁੱਗ ਨੂੰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਰਿਸ਼ੀਪਾਲ ਸਿੰਘ ਨੂੰ ਡਿਪਟੀ ਕਮਿਸ਼ਨਰ ਮਾਨਸਾ, ਕਰਨੈਲ ਸਿੰਘ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਲਾਇਆ ਗਿਆ ਹੈ।

ਜ਼ਿਲ੍ਹਾ ਫ਼ਰੀਦਕੋਟ, ਬਲਦੀਪ ਕੌਰ ਨੂੰ ਡਿਪਟੀ ਕਮਿਸ਼ਨਰ ਤਰਨਤਾਰਨ, ਵਿਸ਼ੇਸ਼ ਸਾਰੰਗਲ ਨੂੰ ਡਿਪਟੀ ਕਮਿਸ਼ਨਰ ਜਲੰਧਰ, ਅਮਿਤ ਤਲਵਾੜ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਰੂਹੀ ਦੁੱਗ ਨੂੰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਰਿਸ਼ੀਪਾਲ ਸਿੰਘ ਨੂੰ ਡਿਪਟੀ ਕਮਿਸ਼ਨਰ ਮਾਨਸਾ, ਕਰਨੈਲ ਸਿੰਘ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਲਾਇਆ ਗਿਆ ਹੈ।
photo

photo

photo

photo

photo

photo

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement