ਪਿੰਡ ਸੰਧਵਾਂ ਦੇ ਲੋਕਾਂ ਨੇ ਸਪੋਕਸਮੈਨ ਦੀ ਸੱਥ 'ਚ ਫਰੋਲੇ ਦਿਲ ਦੇ ਦੁੱਖੜੇ
Published : Mar 22, 2021, 4:13 pm IST
Updated : Mar 22, 2021, 6:47 pm IST
SHARE ARTICLE
Farmer protest
Farmer protest

-ਕਿਹਾ ਕਿ ਸਰਕਾਰਾਂ ਨਹੀਂ ਸੁਣਦੀਆਂ ਲੋਕਾਂ ਦੇ ਦਿਲ ਦੀ ਗੱਲ ।

ਚਮਕੌਰ ਸਾਹਿਬ: ਚਮਕੌਰ ਸਾਹਿਬ ਜ਼ਿਲ੍ਹੇ ਦੇ ਪਿੰਡ ਸੰਧਵਾਂ ਦੇ ਕਿਸਾਨਾਂ ਬਜ਼ੁਰਗਾਂ, ਨੌਜਵਾਨਾਂ ਅਤੇ ਔਰਤਾਂ ਨੇ ਸਪੋਕਸਮੈਨ ਦੀ ਸੱਥ ਵਿਚ ਆਪਣੇ ਦਿਲ ਦੇ ਦੁੱਖੜੇ ਫਰੋਲਦਿਆਂ ਕਿਹਾ ਕਿ ਸਰਕਾਰਾਂ ਨਹੀਂ ਸੁਣਦੀਆ ਲੋਕਾਂ ਦੇ ਦਿਲ ਦੀ ਗੱਲ । ਪਿੰਡ ਵਾਸੀਆਂ ਨੇ ਸਪੋਕਸਮੈਨ ਦੇ ਮਨੇਜਿੰਗ ਡਾਇਰੈਕਟਰ ਮੈਡਮ ਨਿਮਰਤ ਖਹਿਰਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਪਿੰਡ ਵਿੱਚ ਏਕਤਾ ਅਤੇ ਭਾਈਚਾਰਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਕਿਸੇ ਵੀ ਇੱਕ ਪਾਰਟੀ ਦਾ ਠੱਪਾ ਨਹੀਂ ਲੱਗਿਆ ਹੋਇਆ  ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਸੂਝਵਾਨ ਹਨ ਲੋਕ ਮੁੱਦਾ ਦੇਖ ਕੇ ਵੋਟ ਪਾਉਂਦੇ ਹਨ।

photophotoਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਅੱਜ ਦੇ ਸਮੇਂ ਵਿਚ ਵੱਡੀ ਸਮੱਸਿਆ ਐੱਮਐੱਸਪੀ ਦੀ ਹੈ , ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੇ ਕਾਲੇ ਕਾਨੂੰਨ ਕਿਸਾਨਾਂ ਦੇ ਵਿਰੋਧੀ ਹਨ । ਪਿੰਡ ਵਾਸੀਆਂ ਨੇ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਕਿਸਾਨੀ ਅੰਦੋਲਨ ਨੂੰ ਅਣਦੇਖਾ ਕਰ ਰਹੀ ਹੈ , ਜਦ ਕਿ ਪੂਰੇ ਦੇਸ਼ ਦੇ ਕਿਸਾਨ ਇਕਜੁੱਟ ਹਨ।  

photophotoਕਿਸਾਨਾਂ ਨੇ ਕਰਜ਼ਾ ਮੁਆਫੀ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਕਰਜ਼ੇ ਮੁਆਫੀ ਦੀ ਲੋੜ ਨਹੀਂ ਸਰਕਾਰ ਸਾਨੂੰ ਫ਼ਸਲਾਂ ਦੇ ਵਾਜਬ ਰੇਟ ਦੇਵੇ ਅਸੀਂ ਆਪਣੇ ਕਰਜ਼ਿਆਂ ਆਪ ਹੀ ਉਤਾਰ ਦੇਵਾਂਗੇ। ਪਿੰਡ ਵਾਸੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਆਪਣੇ ਸ਼ਾਸਨ ਕਾਲ ਦੌਰਾਨ ਲਾਰੇ ਲੱਪੇ ਲਾ ਕੇ ਹੀ ਸਾਰ ਦੀ ਰਹੀ ਹੈ , ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਹੁਣ ਥੋੜ੍ਹੀਆਂ ਬਹੁਤ ਸਹੂਲਤਾਂ ਦੇ ਕੇ ਲੋਕਾਂ ਨੂੰ ਮਗਰ ਲਾਉੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

photophotoਸੱਥ ਵਿੱਚ ਪਹੁੰਚੀਆਂ ਬੀਬੀਆਂ ਨੇ ਕਿਹਾ ਕਿ ਪਿੰਡ ਵਿਚ ਨਸ਼ਾ ਆਪਣੇ ਜ਼ੋਰਾਂ ‘ਤੇ ਹੈ, ਉਨ੍ਹਾਂ ਦੱਸਿਆ ਕਿ ਦੱਸ ਬਾਰਾਂ ਸਾਲਾਂ ਦੇ ਬੱਚਿਆਂ ਨੂੰ ਸ਼ਰਾਬ ਵਰਗੇ ਜ਼ਹਿਰੀਲੇ ਨਸ਼ੇ ਆਸਾਨੀ ਨਾਲ ਮਿਲ ਰਹੇ ਹਨ , ਸੱਥ ਵਿੱਚ ਪਹੁੰਚੀਆਂ ਬੀਬੀਆਂ ਨੇ ਕਿਹਾ ਕਿ ਨਸ਼ੇ ਸਾਡੇ ਘਰਾਂ ਅਤੇ ਨੌਜਵਾਨਾਂ ਨੂੰ ਖਤਮ ਕਰ ਰਹੇ ਹਨ। ਜਿਸ ਦੇ ਖਿਲਾਫ ਸਰਕਾਰ ਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ, ਤਾਂ ਜੋ ਪਿੰਡ ਦੀ ਨੌਜਵਾਨੀ ਨੂੰ ਬਚਾਇਆ ਜਾ ਸਕੇ।

photophotoਉਨ੍ਹਾਂ ਕਿਹਾ ਕਿ ਅਜਿਹੇ ਜ਼ਹਿਰੀਲੇ ਨਸ਼ੇ ਪਿੰਡ ‘ਚ ਸ਼ਰ੍ਹੇਆਮ ਵਿਕ ਰਹੇ ਹਨ, ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਰਾਬ ਵਰਗੇ ਨਸ਼ਿਆਂ ਨੂੰ ਬੰਦ ਕਰਨ ਦੇ ਲਈ ਪਿੰਡਾਂ ਦੇ ਬਾਹਰ ਬਣੇ ਠੇਕਿਆਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ । ਬੀਬੀਆਂ ਨੇ ਕੈਪਟਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਦੇ ਬਾਹਰ ਖੁੱਲ੍ਹੇ ਠੇਕਿਆਂ ਨੂੰ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਪਿੰਡ ਵਿਚ ਨਸ਼ੇ ਆਉਣੇ ਬੰਦ ਹੋ ਸਕਣ , ਬੀਬੀਆਂ ਨੇ ਕਿਹਾ ਕਿ ਪਿੰਡ ਵਿੱਚ ਨਸ਼ਿਆਂ ਦੇ ਵਧਣ ਦੇ ਕਾਰਨ  ਘਰਾਂ ਵਿੱਚ ਲੜਾਈਆਂ ਝਗੜਿਆਂ ਦੇ ਕੇਸ ਲਗਾਤਾਰ ਵਧ ਰਹੇ ਹਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement