ਕਪੂਰਥਲਾ 'ਚ ਟੈਕਸੀ ਚਲਾ ਕੇ ਪਰਿਵਾਰ ਪਾਲਣ ਵਾਲੇ ਨੌਜਵਾਨ ਦਾ ਕਤਲ

By : GAGANDEEP

Published : Jan 22, 2023, 5:15 pm IST
Updated : Jan 22, 2023, 5:15 pm IST
SHARE ARTICLE
photo
photo

ਕਾਰਵਾਈ ਨਾ ਹੋਣ ਦੇ ਰੋਸ ਵਜੋਂ ਪਰਿਵਾਰ ਨੇ ਲਗਾਇਆ ਜਾਮ

 

ਭੁਲੱਥ: ਕਪੂਰਥਲਾ 'ਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਹਲਕਾ ਭੁਲੱਥ ਵਿਖੇ ਟੈਕਸੀ ਡਰਾਈਵਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਮੰਗੀ ਪੁੱਤਰ ਰਘਬੀਰ ਸਿੰਘ ਵਾਸੀ ਕਮਰਾਏ ਹੈ। ਜੋ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ।

 ਪੜ੍ਹੋ ਇਹ ਵੀ : ਹਿਮਾਚਲ ਪ੍ਰਦੇਸ਼ 'ਚ ਖੱਡ ਵਿਚ ਡਿੱਗੀ ਕਾਰ, ਦੋ ਲੋਕਾਂ ਦੀ ਹੋਈ ਮੌਤ

ਜਾਣਕਾਰੀ ਅਨੁਸਾਰ ਭੁਲੱਥ ਸ਼ਹਿਰ ਦੇ ਮੁਹੱਲਾ ਕਮਰਾਏ ਵਿਖੇ ਬੀਤੀ ਰਾਤ ਗਲੀ ਵਿਚ ਟੈਕਸੀ ਡਰਾਈਵਰ ਕੰਮ ਲਈ ਜਾਣ ਲੱਗਾ ਸੀ, ਜਿਸ ਦੌਰਾਨ ਕਾਰ ਵਿਚ ਆਏ ਐੱਨ. ਆਰ. ਆਈ. ਨੌਜਵਾਨ ਵੱਲੋਂ ਤੇਜਧਾਰ ਹਥਿਆਰ ਨਾਲ ਟੈਕਸੀ ਡਰਾਈਵਰ ਸਮੇਤ ਦੋ ਨੌਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ।

 ਪੜ੍ਹੋ ਇਹ ਵੀ- ਬਿਸਕੁਟ ਲੈਣ ਗਈ ਔਰਤ ਬਣ ਗਈ ਕਰੋੜਪਤੀ, ਜਾਣੋ ਪੂਰਾ ਮਾਮਲਾ

ਜਖਮੀ ਨੌਜਵਾਨਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਬ ਡਿਵੀਜ਼ਨ ਹਸਪਤਾਲ ਭੁਲੱਥ ਵੱਲੋਂ ਜਲੰਧਰ ਲਈ ਰੈਫਰ ਕਰ ਦਿੱਤਾ ਗਿਆ। ਬੀਤੀ ਰਾਤ ਤੋਂ ਇਹ ਦੋਵੇਂ ਨੌਜਵਾਨ ਜਲੰਧਰ ਦੇ ਜੌਹਲ ਹਸਪਤਾਲ ਵਿਚ ਜੇਰੇ ਇਲਾਜ ਹਨ ਪਰ ਸਵੇਰੇ ਬਲਵਿੰਦਰ ਸਿੰਘ ਦੀ ਮੌਤ ਹੋ ਗਈ। ਦੂਜੇ ਪਾਸੇ ਭੁਲੱਥ ਪੁਲਿਸ ਵੱਲੋਂ ਬਾਅਦ ਦੁਪਹਿਰ ਤੱਕ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਥਾਣਾ ਭੁਲੱਥ ਮੂਹਰੇ ਧਰਨਾ ਲਗਾਇਆ ਗਿਆ। 

 ਪੜ੍ਹੋ ਇਹ ਵੀ- ਲੁਧਿਆਣਾ 'ਚ ਮੁਲਜ਼ਮਾਂ ਨੇ ਸਬਜ਼ੀ ਖਰੀਦ ਕੇ ਘਰ ਵਾਪਸ ਜਾ ਰਹੀ ਬਜ਼ੁਰਗ ਦੇ ਕੰਨਾਂ ਦੀਆਂ ਵਾਲੀਆਂ ਖੋਹੀਆਂ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement