26 ਜਨਵਰੀ ਦੀ ਰਿਹਰਸਲ ਸਬੰਧੀ ਭਾਕਿਯੂ (ਏਕਤਾ ਉਗਰਾਹਾਂ) ਵਲੋਂ 16 ਜ਼ਿਲਿ੍ਹਆਂ ਵਿਚ ਟਰੈਕਟਰ ਮਾਰਚ
Published : Jan 22, 2021, 1:08 am IST
Updated : Jan 22, 2021, 1:08 am IST
SHARE ARTICLE
IMAGE
IMAGE

26 ਜਨਵਰੀ ਦੀ ਰਿਹਰਸਲ ਸਬੰਧੀ ਭਾਕਿਯੂ (ਏਕਤਾ ਉਗਰਾਹਾਂ) ਵਲੋਂ 16 ਜ਼ਿਲਿ੍ਹਆਂ ਵਿਚ ਟਰੈਕਟਰ ਮਾਰਚ


ਚੰਡੀਗੜ੍ਹ, 21 ਜਨਵਰੀ (ਭੁੱਲਰ) : 26 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਵਿਚ ਕੀਤੀ ਜਾ ਰਹੀ ਕਿਸਾਨ ਪਰੇਡ ਦੀ ਰਿਹਰਸਲ/ਤਿਆਰੀ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਅੱਜ ਦੂਜੇ ਦਿਨ 16 ਜ਼ਿਲਿ੍ਹਆਂ ਦੇ 1245 ਪਿੰਡਾਂ ਵਿਚ 15000 ਤੋਂ ਵੱਧ ਟ੍ਰੈਕਟਰਾਂ ਨਾਲ ਮੋਦੀ ਭਾਜਪਾ ਹਕੂਮਤ ਵਿਰੁਧ ਰੋਸ ਮਾਰਚ ਕੀਤੇ ਗਏ | 
   ਇਥੋਂ ਜਾਰੀ ਕੀਤੇ ਗਏ ਪ੍ਰੈੱਸਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਸਿਆ ਕਿ ਮਾਰਚ ਦੌਰਾਨ ਨੌਜਵਾਨ ਕਿਸਾਨਾਂ ਮਜ਼ਦੂਰਾਂ ਅੰਦਰ ਠਾਠਾਂ ਮਾਰਦਾ ਜੋਸ਼ ਤੇ ਉਤਸ਼ਾਹ ਮੋਦੀ ਭਾਜਪਾ ਦੀਆਂ ਸਿਆਸੀ ਜੜ੍ਹਾਂ ਨੂੰ ਡੂੰਘਾ ਚੀਰਾ ਦੇ ਰਿਹਾ ਹੈ ਅਤੇ ਇਹ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲਵੇਗਾ | ਕੁੱਝ ਜ਼ਿਲਿ੍ਹਆਂ ਵਿਚ ਇਹ ਮਾਰਚ ਕੱਲ ਨੂੰ ਵੀ ਕੀਤੇ ਜਾਣਗੇ | ਇਸ ਦੌਰਾਨ ਅੱਜ ਚੀਮਾ (ਬਰਨਾਲਾ) ਵਿਖੇ ਖੁਦ ਕੋਕਰੀ ਕਲਾਂ ਦੀ ਪ੍ਰਧਾਨਗੀ ਹੇਠਾਂ ਹੋਈ ਸੂਬਾਈ ਮੁਹਿੰਮ ਕਮੇਟੀ ਦੀ ਮੀਟਿੰਗ ਵਿਚ 23 ਜਨਵਰੀ ਨੂੰ ਖਨੌਰੀ ਅਤੇ ਡੱਬਵਾਲੀ ਤੋਂ ਦਿੱਲੀ ਵਲ ਕੂਚ ਕਰਨ ਵਾਲੇ ਵੱਡੇ ਟ੍ਰੈਕਟਰ ਕਾਫ਼ਲਿਆਂ ਦੀ ਠੋਸ ਵਿਉਂਤਬੰਦੀ ਕੀਤੀ ਗਈ | 
   ਮੀਟਿੰਗ ਵਿਚ ਹੋਰ ਸੂਬਾ ਆਗੂਆਂ ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ, ਸੁਖਦੀਪ ਸਿੰਘ ਕੋਠਾਗੁਰੂ, ਚਮਕੌਰ ਸਿੰਘ ਨੈਣੇਵਾਲ, ਜਸਵਿੰਦਰ ਸਿੰਘ ਬਰਾਸ ਅਤੇ ਸੁਨੀਲ ਕੁਮਾਰ ਭੋਡੀਪੁਰਾ ਤੋਂ ਇਲਾਵਾ 12 ਜ਼ਿਲਿ੍ਹਆਂ ਦੇ ਨੁਮਾਇੰਦੇ ਸ਼ਾਮਲ ਸਨ | ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਜਥੇਬੰਦੀ ਦੇ ਪ੍ਰਭਾਵ ਵਾਲੇ ਸਾਰੇ ਟ੍ਰੈਕਟਰ ਦਿੱਲੀ ਹੀ ਪਹੁੰਚਣਗੇ ਅਤੇ 26 ਨੂੰ ਪੰਜਾਬ ਵਿਚ ਕੋਈ ਟ੍ਰੈਕਟਰ ਮਾਰਚ ਨਹੀਂ ਹੋਵੇਗਾ | 
   ਇਕ ਹੋਰ ਫ਼ੈਸਲੇ ਰਾਹੀਂ ਬੀਤੇ ਦਿਨੀਂ ਧਨੌਲਾ ਤੇ ਕਟੈਹੜਾ ਵਿਖੇ ਕੀਤੀਆਂ ਗਈਆਂ 30000 ਤੋਂ ਵੱਧ ਔਰਤਾਂ ਦੀ ਸ਼ਮੂਲੀਅਤ ਵਾਲੀਆਂ ਬੇਹੱਦ ਵਿਸ਼ਾਲ ਔਰਤ ਰੈਲੀਆਂ 'ਤੇ ਤਸੱਲੀ ਜ਼ਾਹਰ ਕਰਦਿਆਂ ਸੰਘਰਸ਼ imageimageਵਿਚ ਕੁੱਦੀ ਇਸ ਔਰਤ ਸ਼ਕਤੀ ਦੀ ਜੈ-ਜੈਕਾਰ ਕੀਤੀ ਗਈ | 


 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement