ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਦੇਣ ਦੇ ਮਾਮਲੇ ਵਿਚ ਪੰਜਾਬ ਦੇਸ਼ 'ਚ 14ਵੇਂ ਨੰਬਰ 'ਤੇ
Published : Oct 21, 2023, 3:03 pm IST
Updated : Oct 21, 2023, 3:03 pm IST
SHARE ARTICLE
ScholarShip
ScholarShip

ਰਾਸ਼ਟਰੀ ਪੀਐੱਮ ਸਕਾਲਰਸ਼ਿਪ ਯੋਜਨਾ ਵਿਚ 2022-23 ਦੌਰਾਨ ਪੰਜਾਬ ਤੋਂ 88 ਵਿਦਿਆਰਥੀ (1.60 ਫ਼ੀਸਦੀ) ਚੁਣੇ 

 

ਚੰਡੀਗੜ੍ਹ - ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ਵੱਖ-ਵੱਖ ਪੇਸ਼ੇਵਰ ਕੋਰਸਾਂ ਲਈ ਦਿੱਤੇ ਜਾਣ ਵਾਲੇ ਵਜ਼ੀਫ਼ਿਆਂ ਵਿਚ ਚੰਡੀਗੜ੍ਹ ਦੇਸ਼ ਭਰ ਵਿਚ 17ਵੇਂ ਸਥਾਨ ਅਤੇ ਪੰਜਾਬ 14ਵੇਂ ਸਥਾਨ 'ਤੇ ਹੈ। ਇਸ ਦੇ ਨਾਲ ਹੀ ਹਿਮਾਚਲ 8ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਰੱਖਿਆ ਮੰਤਰਾਲੇ ਦੇ ਅਧੀਨ ਆਰਮੀ ਵੈਲਫੇਅਰ ਸੁਸਾਇਟੀ ਦੁਆਰਾ ਰਾਸ਼ਟਰੀ ਪ੍ਰਧਾਨ ਮੰਤਰੀ ਸਕਾਲਰਸ਼ਿਪ ਯੋਜਨਾ ਦੇ ਤਹਿਤ, ਸਾਬਕਾ ਸੈਨਿਕਾਂ ਦੇ ਹਰੇਕ ਰੈਂਕ ਦੇ ਦੋ ਬੱਚਿਆਂ ਨੂੰ ਪੇਸ਼ੇਵਰ ਕੋਰਸਾਂ ਲਈ ਹਰ ਸਾਲ 30 ਤੋਂ 36 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। 

2022-23 ਦੇ ਰਾਜ-ਵਾਰ ਲਾਭਪਾਤਰੀ ਅੰਕੜਿਆਂ ਦੇ ਅਨੁਸਾਰ, ਵਿਦਿਆਰਥੀਆਂ ਦੀ ਚੋਣ ਲਈ ਹਰਿਆਣਾ ਅਤੇ ਉੱਤਰਾਖੰਡ ਬਰਾਬਰ 12ਵੇਂ ਅਤੇ ਦਿੱਲੀ 13ਵੇਂ ਸਥਾਨ 'ਤੇ ਹਨ। ਸਕਾਲਰਸ਼ਿਪ ਸਕੀਮ ਲਈ ਸਾਬਕਾਂ ਸੈਨਿਕਾਂ ਦੇ ਬੱਚਿਆਂ ਨੂੰ ਆਨਲਾਈਨ ਅਪਲਾਈ ਕਰਨ ਲਈ ਨੈਸ਼ਨਲ ਸਕਾਲਰਸ਼ਿਪ ਪੋਰਟਲ 'ਤੇ ਜਾਣਾ ਹੋਵੇਗਾ। ਇਸ ਲਈ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਹਿਮਾਚਲ ਪ੍ਰਦੇਸ਼ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। 

ਓਧਰ ਜੋ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਸਕਾਲਰਸ਼ਿਪ ਲਈ ਪੰਜਾਬ ਤੋਂ 88 ਵਿਦਿਆਰਥੀ ਚੁਣੇ ਗਏ ਹਨ ਜੋ ਕਿ 1.60 ਫ਼ੀਸਦੀ ਬਣਦਾ ਹੈ। ਹਰਿਆਣਾ ਵਿਚ 184 ਵਿਦਿਆਰਥੀ ਦੇ ਨਾਲ 3.35 ਫ਼ੀਸਦੀ ਹੈ। ਚੰਡੀਗੜ੍ਹ ਵਿਚ 17 ਵਿਦਿਆਰਥੀਆਂ ਦੇ ਨਾਲ 0.31 ਫੀਸਦੀ ਬਣਦਾ ਹੈ। ਦੱਸ ਦਈਏ ਕਿ ਇਸ ਯੋਜਨਾ ਲਈ ਹਰ ਸਾਲ ਦੇਸ਼ ਭਰ ਤੋਂ 5500 ਬੱਚਿਆਂ ਨੂੰ ਮੈਰਿਟ ਦੇ ਆਧਾਰ 'ਤੇ ਸ਼ਾਮਲ ਕੀਤਾ ਜਾਂਦਾ ਹੈ। 


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement