ਕਿਸਾਨਾਂ ਦੇ ਗੁਨਾਹਗਾਰ ਨੂੰ ਜਵਾਨਾਂ ਦੇ ਯਾਦਗਾਰੀ ਸਮਾਰੋਹ ਦਾ ਬਣਾਇਆ ਮੁੱਖ ਮਹਿਮਾਨ
Published : Oct 21, 2021, 5:45 am IST
Updated : Oct 21, 2021, 5:45 am IST
SHARE ARTICLE
image
image

ਕਿਸਾਨਾਂ ਦੇ ਗੁਨਾਹਗਾਰ ਨੂੰ ਜਵਾਨਾਂ ਦੇ ਯਾਦਗਾਰੀ ਸਮਾਰੋਹ ਦਾ ਬਣਾਇਆ ਮੁੱਖ ਮਹਿਮਾਨ

ਨਵੀਂ ਦਿੱਲੀ, 20 ਅਕਤੂਬਰ : ਸਰਹੱਦਾਂ ਦੇ ਅਪਣੇ ਦੇਸ਼ ਅਤੇ ਫ਼ਰਜ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਬੀਐਸਐਫ਼ ਦੇ ਬਹਾਦਰ ਜਵਾਨਾਂ ਦੇ ਸਨਮਾਨ ’ਚ ਇਸ ਹਫ਼ਤੇ ਆਯੋਜਤ ਹੋਣ ਵਾਲੇ ਪ੍ਰੋਗਰਾਮ ’ਚ ਕੇਂਦਰੀ ਗ੍ਰਹਿ ਰਾਜਮੰਤਰੀ ਅਜੇ ਮਿਸ਼ਰਾ ਨੂੰ ਮੁੱਖ ਮਹਿਮਾਨ ਵਜੋਂ ਸੱਦਾ ਦਿਤਾ ਗਿਆ ਹੈ ਜੋ ਕਿ ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਜ਼ਿਲ੍ਹੇ ’ਚ ਹੋਈਆਂ ਕਿਸਾਨਾਂ ਦੀ ਮੌਤਾਂ ਦਾ ਗੁਨਾਹਗਾਰ ਹੈ। 
ਇਕ ਅਧਿਕਾਰੀ ਨੇ ਦਸਿਆ ਕਿ ਪੂਰੇ ਦਿਨ ਚੱਲਣ ਵਾਲਾ ਸਨਮਾਨ ਸਮਾਰੋਹ 23 ਅਕਤੂਬਰ ਨੂੰ ਦਿੱਲੀ ਦੇ ਚਾਣਕਿਆਪੂਰੀ ਸਥਿਤ ਰਾਸ਼ਟਰੀ ਪੁਲਿਸ ਸਮਾਰਕ (ਐਨਪੀਐਮ) ’ਤੇ ਆਯੋਜਤ ਹੋਵੇਗਾ। ਅਧਿਕਾਰੀ ਨੇ ਦਸਿਆ, ‘‘ਸਵੇਰੇ ਅਧਿਕਾਰੀ ਅਤੇ ਬੀਐਸਫ਼ ਜਵਾਨ ਸ਼ਹੀਦਾਂ ਦੇ ਪ੍ਰਵਾਰਾਂ ਨਾਲ ਐਨਪੀਐਮ ਸਥਿਤ ‘ਬਹਾਦਰੀ ਦੀ ਕੰਧ’ ’ਤੇ ਸ਼ਰਧਾਂਜਲੀ ਦੇਣਗੇ ਅਤੇ ਇਸ ਤੋਂ ਬਾਅਦ ਸ਼ਹੀਦ ਜਵਾਨਾਂ ਦੇ ਪ੍ਰਵਾਰਕ ਮੈਂਬਰਾਂ ਨੂੰ ਸਨਮਾਨਤ ਕਰਨ ਦਾ ਪ੍ਰੋਗਰਾਮ ਸ਼ੁਰੂ ਹੋਵੇਗਾ। ’’ ਬੀਐਸਐਫ਼ ਨੇ ਇਕ ਬਿਆਨ ’ਚ ਕਿਹਾ, ‘‘ਸ਼ਾਮ ਨੂੰ ਇਕ ਸ਼ਹੀਦ ਸਨਮਾਨ ਪਰੇਡ ਹੋਵੇਗੀ ਅਤੇ ਮੁੱਖ ਮਹਿਮਾਨ ਗ੍ਰਹਿ ਰਾਜਮੰਤਰੀ ਅਜੇ ਕੁਮਾਰ ਮਿਸ਼ਰਾ ਸ਼ਹੀਦਾਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁਲ ਭੇਂਟ ਕਰਨਗੇ। 
ਬੀਐਸਫ਼ਐਫ਼ ਦੇ ਪ੍ਰੋਗਰਾਮ ’ਚ ਮਿਸ਼ਰਾ ਮਹਿਲਾ ਮੈਂਬਰਾਂ ਦੀ ਮੋਟਰਸਾਈਕਲ ਰੈਲੀ ‘ਮਸ਼ਾਲ’ ਨੂੰ ਵੀ ਝੰਡੀ ਦਿਖਾ ਸਕਦੇ ਹਨ, ਜੋ ਰਾਸ਼ਟਰੀ ਰਾਜਧਾਨੀ ਦੇ ਕੁੱਝ ਅਹਿਮ ਸਥਾਨਾਂ ਨੂੰ ਹੋ ਕੇ ਗੁਜ਼ਰੇਗੀ। ਮਿਸ਼ਰਾ ਨੇ ਲਖੀਮਪੁਰ ਖੇੜੀ ਦੀ ਘਟਨਾ ਤੋਂ ਬਾਅਦ ਅਤੇ ਵਿਰੋਧੀਆਂ ਵਲੋਂ ਅਸਤੀਫ਼ੇ ਦੀ ਮੰਗ ਦੌਰਾਨ ਕੇਂਦਰ ਸਰਕਾਰ ਦੇ ਪੁਲਿਸ ਥਿੰਕ ਟੈਂਕ ਬੀਪੀਆਰਡੀ ਦੇ ਪ੍ਰੋਗਰਾਮ ’ਚ ਵੀ ਬਤੌਰ ਮੁੱਖ ਮਹਿਮਾਨ ਹਿੱਸਾ ਲਿਆ ਸੀ।     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement