CU ਅਸ਼ਲੀਲ ਵੀਡੀਓ ਮਾਮਲਾ: SIT ਦਾ ਖੁਲਾਸਾ- 1 ਹਫ਼ਤੇ ਤੋਂ ਵੀਡੀਓ ਬਣਾ ਰਹੀ ਸੀ ਵਿਦਿਆਰਥਣ
Published : Sep 21, 2022, 8:28 am IST
Updated : Sep 21, 2022, 8:28 am IST
SHARE ARTICLE
CU Vide Case
CU Vide Case

ਐਸਆਈਟੀ ਨੇ ਮੁਲਜ਼ਮ ਵਿਦਿਆਰਥਣ ਦਾ ਲੈਪਟਾਪ ਬਰਾਮਦ ਕਰ ਲਿਆ ਹੈ ਅਤੇ ਜਾਂਚ ਲਈ ਫੋਰੈਂਸਿਕ ਲੈਬ ਵਿਚ ਭੇਜ ਦਿੱਤਾ ਹੈ।

 

ਮੁਹਾਲੀ: ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ 'ਚ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ 'ਚ ਸਿੱਟ ਦੀ ਜਾਂਚ ਵਿਚ ਅਹਿਮ ਖ਼ੁਲਾਸਾ ਹੋਇਆ ਹੈ। ਗ੍ਰਿਫਤਾਰ ਵਿਦਿਆਰਥਣ 1 ਹਫਤੇ ਤੋਂ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓਜ਼ ਬਣਾ ਰਹੀ ਸੀ। ਐਸਆਈਟੀ ਨੇ ਮੁਲਜ਼ਮ ਵਿਦਿਆਰਥਣ ਦਾ ਲੈਪਟਾਪ ਬਰਾਮਦ ਕਰ ਲਿਆ ਹੈ ਅਤੇ ਜਾਂਚ ਲਈ ਫੋਰੈਂਸਿਕ ਲੈਬ ਵਿਚ ਭੇਜ ਦਿੱਤਾ ਹੈ।

ਐੱਸਆਈਟੀ ਨੇ ਮੰਗਲਵਾਰ ਨੂੰ ਹੁਸ਼ਿਆਰਪੁਰ ਪਹੁੰਚ ਕੇ ਮੋਹਿਤ ਨਾਂ ਦੇ ਨੌਜਵਾਨ ਤੋਂ ਪੁੱਛਗਿੱਛ ਕੀਤੀ, ਜੋ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ਦੀ ਮੈੱਸ 'ਚ ਕੰਮ ਕਰਦਾ ਸੀ। ਐਸਆਈਟੀ ਵਿਚ ਸ਼ਾਮਲ ਐਸਪੀ ਇੰਟੈਲੀਜੈਂਸ (ਲੁਧਿਆਣਾ) ਰੁਪਿੰਦਰ ਕੌਰ ਭੱਟੀ ਨੇ ਉਸ ਕੋਲੋਂ ਪੁੱਛਗਿੱਛ ਕੀਤੀ। ਜਾਂਚ 'ਚ ਸਾਹਮਣੇ ਆਇਆ ਹੈ ਕਿ ਜਿਸ ਸਮੇਂ ਵਿਦਿਆਰਥਣ ਨੇ ਆਪਣੇ ਦੋਸਤ ਸੰਨੀ ਨੂੰ ਵੀਡੀਓ ਭੇਜੇ ਸੀ, ਉਸੇ ਦੌਰਾਨ ਮੋਹਿਤ ਦੀ ਮੁਲਜ਼ਮ ਰੰਕਜ ਵਰਮਾ ਅਤੇ ਸੰਨੀ ਨਾਲ ਚੈਟ ਹੋਈ ਸੀ, ਹਾਲਾਂਕਿ ਵਿਦਿਆਰਥਣ ਦਾ ਕਹਿਣਾ ਹੈ ਕਿ ਉਹ ਮੋਹਿਤ ਨੂੰ ਨਹੀਂ ਜਾਣਦੀ।

ਡੀਆਈਜੀ ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੰਗਲਵਾਰ ਨੂੰ ਐਸਆਈਟੀ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਕੈਂਪਸ ਵਿਚ ਜਾ ਕੇ ਕ੍ਰਾਈਮ ਸੀਨ ਦੇਖਿਆ ਅਤੇ ਐਲਸੀ-3 ਹੋਸਟਲ ਦੀ ਸੱਤਵੀਂ ਮੰਜ਼ਿਲ ’ਤੇ ਬਣੇ ਸਾਰੇ ਬਾਥਰੂਮਾਂ ਦੀ ਜਾਂਚ ਕੀਤੀ। ਹੋਸਟਲ ਵਾਰਡਨ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਦੇ ਬਿਆਨ ਵੀ ਦਰਜ ਕਰ ਲਏ ਗਏ ਹਨ। ਤਿੰਨੋਂ ਮੁਲਜ਼ਮਾਂ ਦੇ ਮੋਬਾਈਲ ਸਟੇਟ ਸਾਈਬਰ ਸੈੱਲ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement