ਪੰਜਾਬ ਵਿਚ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ 71.1 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ
Published : Aug 21, 2023, 7:54 am IST
Updated : Aug 21, 2023, 7:54 am IST
SHARE ARTICLE
Image: For representation purpose only.
Image: For representation purpose only.

ਲੋਕ ਸਭਾ ਵਿਚ ਪੇਸ਼ ਕੀਤੀ ਗਈ ਰੀਪੋਰਟ

 

ਚੰਡੀਗੜ੍ਹ: ਹਾਲ ਹੀ ਵਿਚ ਲੋਕ ਸਭਾ ਵਿਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਦੇਸ਼ ਭਰ ਵਿਚ ਛੋਟੇ ਬੱਚਿਆਂ ਬਾਰੇ ਇਕ ਰੀਪੋਰਟ ਪੇਸ਼ ਕੀਤੀ। ਇਸ ਵਿਚ ਪਰੇਸ਼ਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਇਸ ਰੀਪੋਰਟ ਅਨੁਸਾਰ ਚੰਡੀਗੜ੍ਹ ਵਿਚ 6 ਮਹੀਨੇ ਤੋਂ 5 ਸਾਲ ਤਕ ਦੇ 54.6 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ ਹਨ। ਇਸੇ ਤਰ੍ਹਾਂ ਪੰਜਾਬ ਵਿਚ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ 71.1 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ ਹਨ। ਬੱਚਿਆਂ ਦੇ ਭਾਰ ਅਤੇ ਕੱਦ ਵਿਚ ਵੀ ਕਮੀ ਆਈ ਹੈ। ਚੰਡੀਗੜ੍ਹ ਹੀ ਨਹੀਂ ਹਰਿਆਣਾ-ਪੰਜਾਬ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਵੀ ਛੋਟੇ ਬੱਚਿਆਂ ਵਿਚ ਅਨੀਮੀਆ ਦੀ ਬਿਮਾਰੀ ਹੈ। ਇਸ ਰੀਪੋਰਟ ਵਿਚ ਮੰਤਰਾਲੇ ਵਲੋਂ ਦਸਿਆ ਗਿਆ ਹੈ ਕਿ ਖਾਣ-ਪੀਣ ਦੀਆਂ ਸਹੀ ਆਦਤਾਂ ਲਈ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ, ਤਾਂ ਜੋ ਬੱਚਿਆਂ ਵਿਚ ਅਨੀਮੀਆ ਦੀ ਦਰ ਨੂੰ ਘੱਟ ਕੀਤਾ ਜਾ ਸਕੇ।

 

ਸਕੂਲ ਜਾਣ ਵਾਲੇ ਬੱਚਿਆਂ ਜਾਂ ਇਸ ਤੋਂ ਵੀ ਘੱਟ ਉਮਰ ਦੇ ਬੱਚਿਆਂ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਵਲੋਂ ‘ਅਨੀਮੀਆ ਮੁਕਤ ਭਾਰਤ’ ਨਾਂਅ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਇਸ ਰੀਪੋਰਟ ਵਿਚ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੀ ਰੀਪੋਰਟ ਦਾ ਹਵਾਲਾ ਦਿੰਦੇ ਹੋਏ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਬੱਚਿਆਂ ਦੀ ਸਥਿਤੀ ਬਾਰੇ ਦਸਿਆ ਗਿਆ ਹੈ। ਬੱਚਿਆਂ ਦੀ ਸਿਹਤ ਸੰਭਾਲ ਲਈ ਵੀ ਕਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਪੋਸ਼ਣ ਅਭਿਆਨ ਚਲਾਇਆ ਜਾ ਰਿਹਾ ਹੈ, ਤਾਂ ਜੋ ਬੱਚਿਆਂ ਤਕ ਸਹੀ ਖੁਰਾਕ ਪਹੁੰਚਾਈ ਜਾ ਸਕੇ। ਇਸ ਤੋਂ ਇਲਾਵਾ ਅਨੀਮੀਆ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

 

ਪੰਜਾਬ ਦੇ ਅੰਕੜੇ

6 ਮਹੀਨੇ ਤੋਂ 5 ਸਾਲ ਦੀ ਉਮਰ ਦੇ 71.1 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ ਹਨ। ਪੰਜ ਸਾਲ ਤੋਂ ਘੱਟ ਉਮਰ ਦੇ 16.9% ਬੱਚਿਆਂ ਦਾ ਭਾਰ ਘੱਟ ਹੈ (ਉਮਰ ਲਈ ਆਦਰਸ਼ ਭਾਰ ਨਹੀਂ), 5 ਸਾਲ ਤੋਂ ਘੱਟ ਉਮਰ ਦੇ 24.5% ਬੱਚੇ ਅਪਣੀ ਉਮਰ ਦੇ ਹਿਸਾਬ ਨਾਲ ਲੰਬੇ ਨਹੀਂ ਹਨ। 5 ਸਾਲ ਤੋਂ ਘੱਟ ਉਮਰ ਦੇ 10.6 ਫ਼ੀ ਸਦੀ ਬੱਚੇ ਅਜਿਹੇ ਹਨ, ਜਿਨ੍ਹਾਂ ਦੀ ਕੱਦ ਦੇ ਹਿਸਾਬ ਨਾਲ ਸਹੀ ਭਾਰ ਨਹੀਂ ਹੈ।

 

ਚੰਡੀਗੜ੍ਹ ਦੇ ਅੰਕੜੇ

6 ਮਹੀਨੇ ਤੋਂ 5 ਸਾਲ ਦੀ ਉਮਰ ਦੇ 54.6 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ ਹਨ। 5 ਸਾਲ ਤੋਂ ਘੱਟ ਉਮਰ ਦੇ 20.6% ਬੱਚੇ ਘੱਟ ਭਾਰ ਵਾਲੇ ਹਨ (ਉਮਰ ਲਈ ਸਹੀ ਭਾਰ ਨਹੀਂ), 5 ਸਾਲ ਤੋਂ ਘੱਟ ਉਮਰ ਦੇ 25.3% ਬੱਚਿਆਂ ਦਾ ਉਮਰ ਦੀ ਤੁਲਨਾ ਵਿਚ ਸਹੀ ਕੱਦ ਨਹੀਂ ਹੈ। 5 ਸਾਲ ਤੋਂ ਘੱਟ ਉਮਰ ਦੇ 8.4 ਫ਼ੀ ਸਦੀ ਬੱਚੇ ਅਜਿਹੇ ਹਨ ਜਿਨ੍ਹਾਂ ਦਾ ਕੱਦ ਦੇ ਹਿਸਾਬ ਨਾਲ ਸਹੀ ਵਜ਼ਨ ਨਹੀਂ ਹੈ, ਉਹ ਕਮਜ਼ੋਰ ਹਨ।

 

ਹਰਿਆਣਾ ਦੇ ਅੰਕੜੇ

6 ਮਹੀਨਿਆਂ ਤੋਂ 5 ਸਾਲ ਤਕ ਦੇ 70.4 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ ਹਨ। ਪੰਜ ਸਾਲ ਤੋਂ ਘੱਟ ਉਮਰ ਦੇ 21.5% ਬੱਚਿਆਂ ਦਾ ਭਾਰ ਘੱਟ ਹੈ (ਉਮਰ ਲਈ ਆਦਰਸ਼ ਭਾਰ ਨਹੀਂ), 5 ਸਾਲ ਤੋਂ ਘੱਟ ਉਮਰ ਦੇ 27.5% ਬੱਚੇ ਅਪਣੀ ਉਮਰ ਦੇ ਹਿਸਾਬ ਨਾਲ ਲੰਬੇ ਨਹੀਂ ਹਨ। 5 ਸਾਲ ਤੋਂ ਘੱਟ ਉਮਰ ਦੇ 11.5 ਫ਼ੀ ਸਦੀ ਬੱਚੇ ਅਜਿਹੇ ਹਨ ਜਿਨ੍ਹਾਂ ਦੇ ਕੱਦ ਦੇ ਹਿਸਾਬ ਨਾਲ ਸਹੀ ਵਜ਼ਨ ਨਹੀਂ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement