ਗੰਨੇ ਦੀਆਂ ਕੀਮਤਾਂ ਦੇ ਬਕਾਏ ਨੂੰ  ਲੈ ਕੇ ਸਮੂਹ ਕਿਸਾਨ ਜਥੇਬੰਦੀਆਂ ਨੇ ਕੀਤਾ ਹਾਈਵੇ ਜਾਮ
Published : Aug 21, 2021, 7:07 am IST
Updated : Aug 21, 2021, 7:07 am IST
SHARE ARTICLE
image
image

ਗੰਨੇ ਦੀਆਂ ਕੀਮਤਾਂ ਦੇ ਬਕਾਏ ਨੂੰ  ਲੈ ਕੇ ਸਮੂਹ ਕਿਸਾਨ ਜਥੇਬੰਦੀਆਂ ਨੇ ਕੀਤਾ ਹਾਈਵੇ ਜਾਮ

ਜਲੰਧਰ, 20 ਅਗੱਸਤ (ਵਰਿੰਦਰ ਸ਼ਰਮਾ) : ਸੰਯੁਕਤ ਕਿਸਾਨ ਮੋਰਚਾ 'ਤੇ ਸਮੂਹ ਕਿਸਾਨ ਜਥੇਬੰਦੀਆਂ ਨੇ ਗੰਨੇ ਦੀਆਂ ਉਚਿਤ ਕੀਮਤਾਂ ਤੇ ਬਕਾਇਆ ਰਾਸ਼ੀ ਨੂੰ  ਲੈ ਕੇ ਜਲੰਧਰ-ਫਗਵਾੜਾ ਹਾਈਵੇ 'ਤੇ ਪੈਂਦੇ ਧੰਨੋਵਾਲੀ ਰੇਲਵੇ ਫਾਟਕ ਸਾਹਮਣੇ ਜੀਟੀ ਰੋਡ 'ਤੇ ਧਰਨਾ ਲਗਾਇਆ ਹੈ | ਕਿਸਾਨਾਂ ਨੇ ਅੰਮਿ੍ਤਸਰ-ਦਿੱਲੀ ਨੈਸ਼ਨਲ ਹਾਈਵੇ ਬਲਾਕ ਕਰ ਦਿਤਾ ਹੈ | ਇਧਰ ਪੁਲਿਸ ਨੇ ਬੀ.ਐਸ.ਐਫ਼ ਚੌਕ 'ਚ ਬੈਰੀਕੇਡਿੰਗ ਕਰ ਦਿਤੀ ਹੈ | ਜਿਸ ਕਾਰਨ ਕੋਈ ਵੀ ਬੱਸ ਅੱਗੇ ਨਹੀਂ ਜਾ ਪਾ ਰਹੀ | ਬੱਸ ਸਟੈਂਡ ਦੇ ਅੰਦਰ ਹੀ ਬਸਾਂ ਦਾ ਜਮਾਵੜਾ ਲੱਗ ਗਿਆ ਹੈ | ਇਸ ਤੋਂ ਇਲਾਵਾ ਕਿਸਾਨ ਟ੍ਰੇਨਾਂ ਨੂੰ  ਵੀ ਰੋਕਣ ਦੀ ਤਿਆਰੀ ਕਰ ਰਹੇ ਹਨ | ਜਲੰਧਰ ਤੋਂ ਲੁਧਿਆਣਾ, ਅੰਬਾਲਾ ਤੋਂ ਦਿੱਲੀ ਤੇ ਜਲੰਧਰ ਤੋਂ ਪਠਾਨਕੋਟ, ਅੰਮਿ੍ਤਸਰ ਬਟਾਲਾ, ਤਰਨਤਾਰਨ, ਨਵਾਂਸ਼ਹਿਰ, ਚੰਡੀਗੜ੍ਹ ਵਲ ਜਾਣ ਵਾਲੀ ਬੱਸ ਸਰਵਿਸ ਪੂਰੀ ਤਰ੍ਹਾਂ ਠੱਪ ਹੈ | ਧਰਨੇ ਕਾਰਨ ਸ਼ਹਿਰ ਅੰਦਰ ਜਗ੍ਹਾ-ਜਗ੍ਹਾ ਟ੍ਰੈਫਿਕ ਜਾਮ ਲੱਗ ਗਿਆ ਹੈ | ਲੋਕ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ | ਸਿਰਫ਼ ਜਲੰਧਰ ਸ਼ਹਿਰ ਦੇ ਅੰਦਰੋਂ ਹੁੰਦੇ ਹੋਏ ਨਕੋਦਰ, ਮੋਗਾ, ਕਪੂਰਥਲਾ ਆਦਿ ਲਈ ਬੱਸਾਂ ਦਾ ਸੰਚਾਲਨ ਫਿਲਹਾਲ ਜਾਰੀ ਹੈ |
ਫ਼ੋਟੋ : ਜਲੰਧਰ ਕਿਸਾਨ
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement