Mamdot News: ਖੇਤ 'ਚੋਂ ਮੀਂਹ ਦਾ ਪਾਣੀ ਕੱਢਣ ਲਈ ਪੁੱਟੇ ਡੂੰਘੇ ਟੋਏ 'ਚ 5 ਸਾਲ ਦੇ ਬੱਚੇ ਦੀ ਡੁੱਬਣ ਕਾਰਨ ਮੌਤ
Published : Jul 21, 2025, 8:51 am IST
Updated : Jul 21, 2025, 8:51 am IST
SHARE ARTICLE
Mamdot News: 5-year-old child dies due to drowning in a deep pit dug to drain rainwater from the field
Mamdot News: 5-year-old child dies due to drowning in a deep pit dug to drain rainwater from the field

ਮਿ੍ਤਕ ਬੱਚਾ ਪ੍ਰੀ -ਪ੍ਰਾਇਮਰੀ ਦਾ ਵਿਦਿਆਰਥੀ ਸੀ ।

ਫ਼ਿਰੋਜ਼ਪੁਰ:  ਮਮਦੋਟ ਬਲਾਕ ਦੇ ਸਰਹੱਦੀ  ਪਿੰਡ ਲੱਖਾ ਸਿੰਘ ਵਾਲਾ ਹਿਠਾੜ ਵਿਖੇ ਘਰ ਦੇ ਮੂਹਰੇ ਪਸ਼ੂਆ ਲਈ ਬੀਜੇ  ਪੱਠਿਆ ਵਾਲੇ ਖੇਤ ਵਿੱਚੋ ਬਾਰਿਸ਼ ਦਾ ਪਾਣੀਂ ਕੱਢਣ ਲਈ  6-7  ਫੁੱਟ  ਡੂੰਗੇ ਟੋਏ   ਵਿੱਚ 5 ਸਾਲਾ ਮਾਸੂਮ ਬੱਚੇ ਦੇ ਡੁੱਬਣ ਨਾਲ  ਮੌਤ ਹੋ ਜਾਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ,  ਮਿ੍ਤਕ ਬੱਚਾ  ਪ੍ਰੀ -ਪ੍ਰਾਇਮਰੀ ਦਾ  ਵਿਦਿਆਰਥੀ  ਸੀ ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਬੱਚੇ ਦੇ ਪਿਤਾ  ਗੁਰਜੀਤ ਸਿੰਘ ਨੇ  ਦੱਸਿਆ  ਸਾਡੇ ਮਕਾਨ ਦੇ  ਨਾਲ ਸਾਡੇ  ਗੁਆਂਢੀ ਨੇ ਪਸ਼ੂਆ ਲਈ ਪੱਠੇ ਬੀਜੇ ਹੋਏ ਹਨ , ਲਗਾਤਾਰ ਪੈ ਰਹੀਆ  ਬਾਰਿਸ਼ਾ  ਨਾਲ ਪੱਠਿਆ ਵਾਲੇ  ਖੇਤ ਵਿੱਚ ਬਾਰਿਸ਼ ਦਾ ਪਾਣੀ  ਭਰਿਆ ਹੋਣ ਕਾਰਨ ਖੇਤ ਮਾਲਕ ਨੇ ਪਾਣੀ ਕੱਢਣ ਲਈ 6-7 ਫੁੱਟ ਡੂੰਘਾ  ਟੋਆ ਖੱਟਿਆ ਹੋਇਆ ਸੀ, ਸ਼ਾਮ ਨੂੰ 4 ਵਜੇ ਦੇ ਕਰੀਬ ਮੇਰਾ 5 ਸਾਲਾ  ਬੇਟਾ ਅਰਮਾਨ ਸਿੰਘ ਖੇਡਦੇ ਹੋਏ ਟੋਏ ਵਿੱਚ ਡਿੱਗ ਪਿਆ ਜਿਸ ਦੀ ਪਾਣੀਂ ਵਿੱਚ ਡੁੱਬਣ ਨਾਲ ਮੌਤ ਹੋ ਗਈ।  ਬੱਚੇ ਨੂੰ ਘਰ ਵਿੱਚ ਨਾਂ ਦੇਖ ਕੇ ਅਸੀ  ਆਢ- ਗੁਆਂਢ ਭਾਲ ਕੀਤੀ ਤਾਂ ਕਰੀਬ ਇੱਕ ਘੰਟੇ ਬਾਅਦ ਬੱਚਾ  ਪਾਣੀਂ ਵਾਲੇ  ਟੋਏ ਵਿੱਚ ਮਰਿਆ ਪਾਇਆ ਗਿਆ। ਇਸ ਦੁੱਖਦਾਈ ਘਟਨਾ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement