ਮੈਨੂੰ ਨੇਤਾ ਵਿਰੋਧੀ ਧਿਰ ਦੇ ਅਹੁਦੇ 'ਤੇ ਬਰਦਾਸ਼ਤ ਨਹੀਂ ਕਰ ਰਹੇ ਅੰਦਰੂਨੀ ਵਿਰੋਧੀ : ਖਹਿਰਾ 
Published : Jul 21, 2018, 8:23 am IST
Updated : Jul 21, 2018, 8:23 am IST
SHARE ARTICLE
Sukhpal Singh Khaira
Sukhpal Singh Khaira

ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿਚ ਚੱਲ ਰਹੀ ਖਾਨਾਜੰਗੀ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਪਾਰਟੀ ਵਲੋਂ ਵਿਧਾਨ ਸਭਾ 'ਚ ਨੇਤਾ ਅਤੇ ਆਪ ਵਿਧਾਇਕ...

ਚੰਡੀਗੜ੍ਹ,ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿਚ ਚੱਲ ਰਹੀ ਖਾਨਾਜੰਗੀ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਪਾਰਟੀ ਵਲੋਂ ਵਿਧਾਨ ਸਭਾ 'ਚ ਨੇਤਾ ਅਤੇ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਅਪਣੀ ਹੀ ਪਾਰਟੀ ਦੇ ਪੰਜਾਬ 'ਚ ਸਹਿ ਇੰਚਾਰਜ ਡਾਕਟਰ ਬਲਬੀਰ ਸਿੰਘ ਵਿਰੁਧ ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਫ਼ਰੰਟ ਖੋਲ੍ਹ ਦਿਤਾ ਹੈ। 

ਖਹਿਰਾ ਨੇ ਅਪਣੀ ਇਸ ਫ਼ੇਸਬੁਕ ਪੋਸਟ ਦਾ ਸਿਰਲੇਖ ਵੀ ਪਾਇਆ ਕਿ, ' ਦੋਸਤੋ, ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਾਂਗਰਸ ਨਾਲ ਲੜਾ ਜਾਂ ਅਕਾਲੀਆਂ ਨਾਲ ਲੜਾ ਜਾਂ ਨਿੱਤ ਦਿਨ ਪਾਰਟੀ ਦੇ ਅੰਦਰ ਮੇਰੇ ਵਿਰੁਧ ਹੋ ਰਹੀਆਂ ਕੋਝੀਆਂ ਸਾਜ਼ਸ਼ਾਂ ਦਾ ਮੁਕਾਬਲਾ ਕਰਾ?' ਖਹਿਰਾ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਪਟਿਆਲਾ ਫੇਰੀ ਦੌਰਾਨ ਉਨ੍ਹਾਂ ਉਤੇ ਪਾਰਟੀ ਵਰਕਰਾਂ ਤੋਂ ਪੈਸੇ ਲਏ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ।

Manish SisodiaManish Sisodia

ਖਹਿਰਾ ਨੇ ਇਸ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਸ਼ਿਕਾਇਤ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਭਾਵੇਂ ਨਸ਼ਿਆਂ ਵਾਲੇ ਕੇਸ 'ਚ ਸੰਮਨ ਹੋਣ ਜਾਂ ਫਿਰ ਰੈਫਰੈਂਡਮ 2020 ਉਤੇ ਬਰਗਾੜੀ ਮੋਰਚੇ 'ਚ ਬੋਲਣ ਦਾ ਮਾਮਲਾ ਹੋਵੇ। ਅਕਸਰ ਵੇਖਿਆ ਗਿਆ ਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਜਿਹੀਆਂ ਵਿਰੋਧੀ ਪਾਰਟੀਆਂ ਨਾਲੋਂ ਪਹਿਲਾਂ ਆਪਣੀ ਹੀ ਪਾਰਟੀ ਦੇ ਅੰਦਰੋਂ ਵਿਰੋਧ ਕੀਤਾ।  

ਇੰਨਾ ਹੀ ਨਹੀਂ ਖਹਿਰਾ ਨੇ ਇਹ ਵੀ ਕਿਹਾ ਕਿ ਉਹ ਹੁਣ ਡਾ. ਬਲਬੀਰ ਸਿੰਘ ਨਾਲ ਹੋਰ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਸਾਹਮਣੇ ਲਾਈਵ ਹੋ ਕੇ ਆਪਣਾ ਪੱਖ ਦੱਸ ਰਹੇ ਹਨ। ਹਾਲਾਂਕਿ, ਖਹਿਰਾ ਦੇ ਬਿਆਨਾਂ 'ਤੇ ਡਾ. ਬਲਬੀਰ ਸਿੰਘ ਵਲੋਂ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। 

ਖਹਿਰਾ ਨੇ ਕਿਹਾ ਕਿ ਉਹ ਅਜੇ ਤੋਂ ਬਾਅਦ ਸਹਿ ਪ੍ਰਧਾਨ ਬਲਬੀਰ ਸਿੰਘ ਦਾ ਨਾਲ ਬਾਈਕਾਟ ਕਰਨਗੇ, ਬਸ਼ਰਤੇ ਕਿ ਉਹ ਉਨ੍ਹਾਂ (ਖਹਿਰਾ) ਉਤੇ ਲਾਏ ਦੋਸ਼ਾਂ 'ਤੇ ਮਾਫ਼ੀ ਮੰਗਣ ਜਾਂ ਸਾਬਤ ਕਰਨ। ਖਹਿਰਾ ਨੇ ਕਿਹਾ ਕਿ ਅੰਦਰਲੇ ਬੰਦੇ ਹੀ ਉਸ ਵਿਰੁਧ ਮੀਡੀਆ 'ਚ ਖ਼ਬਰਾਂ ਪਲਾਂਟ ਕਰਵਾ ਰਹੇ ਹਨ। ਖਹਿਰਾ ਦੇ ਇਸ ਲਾਈਵ ਵੀਡੀਉ ਸੁਨੇਹੇ ਉਤੇ ਉਹਨਾਂ ਨੂੰ ਲੋਕਾਂ ਵਲੋਂ ਵੀ ਕਾਫੀ ਹੁੰਗਾਰਾ ਭਰਿਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement