ਲੁਧਿਆਣਾ: ਟਰੇਨ 'ਚ ਖਾਣਾ ਖਾਣ ਤੋਂ ਬਾਅਦ ਖਿਡਾਰਨਾਂ ਦੀ ਵਿਗੜੀ ਸਿਹਤ, ਹਸਪਤਾਲ ਭਰਤੀ

By : GAGANDEEP

Published : Jun 21, 2023, 2:53 pm IST
Updated : Jun 21, 2023, 2:54 pm IST
SHARE ARTICLE
PHOTO
PHOTO

ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਐਮਪੀ ਜਾ ਰਹੀਆਂ ਸਨ ਖਿਡਾਰਨਾਂ

 

ਲੁਧਿਆਣਾ: ਲੁਧਿਆਣਾ 'ਚ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਮੱਧ ਪ੍ਰਦੇਸ਼ ਜਾ ਰਹੀਆਂ 9 ਮਹਿਲਾ ਖਿਡਾਰਨਾਂ ਟਰੇਨ 'ਚ ਖ਼ਰਾਬ ਖਾਣਾ ਖਾਣ ਨਾਲ ਬੇਹੋਸ਼ ਹੋ ਗਈਆਂ। ਉਹਨਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਹ ਸਾਰੀਆਂ ਖਿਡਾਰਨਾਂ ਮੱਧ ਪ੍ਰਦੇਸ਼ ਦੀਆਂ ਰਹਿਣ ਵਾਲੀਆਂ ਹਨ। ਉਹਨਾਂ ਨੇ ਇਕ ਹੋਟਲ ਤੋਂ ਖਾਣਾ ਪੈਕ ਕਰਵਾਇਆ ਸੀ।

ਇਹ ਵੀ ਪੜ੍ਹੋ: ਅਬੋਹਰ 'ਚ ਨਸ਼ਾ ਨਾ ਮਿਲਣ 'ਤੇ ਮੁਲਜ਼ਮ ਨੇ ਔਰਤ ਦੀ ਕੀਤੀ ਕੁੱਟਮਾਰ

ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਸਿੱਖਿਆ ਵਿਭਾਗ ਨੇ ਖੇਡਾਂ ਵਿਚ ਬਿਹਤਰ ਪ੍ਰਦਰਸ਼ਨ ਲਈ 120 ਮਹਿਲਾ ਖਿਡਾਰਨਾਂ ਦੇ ਗਰੁੱਪ ਨੂੰ ਅੰਮ੍ਰਿਤਸਰ ਦੌਰੇ ਲਈ ਭੇਜਿਆ ਸੀ। ਇਥੇ ਆਉਣ ਤੋਂ ਬਾਅਦ ਉਹ ਬੁੱਧਵਾਰ ਨੂੰ ਵਾਪਸ ਮੱਧ ਪ੍ਰਦੇਸ਼ ਜਾ ਰਹੀਆਂ ਸਨ। ਖਿਡਾਰੀਆਂ ਮੁਤਾਬਕ ਉਨ੍ਹਾਂ ਨੇ ਸਵੇਰੇ ਅੰਮ੍ਰਿਤਸਰ ਦੇ ਇਕ ਹੋਟਲ ਤੋਂ ਖਾਣਾ ਪੈਕ ਕਰਵਾਇਆ ਸੀ।

ਇਹ ਵੀ ਪੜ੍ਹੋ: ਹਰਿਆਣਾ ਦੇ ਗੁਰੂਗ੍ਰਾਮ 'ਚ ਮੀਂਹ ਨੇ ਮਚਾਈ ਤਬਾਹੀ, ਪਾਣੀ 'ਚ ਡੁੱਬੀਆਂ ਸੜਕਾਂ

ਇਹ ਖਾਣਾ ਉਹਨਾਂ ਨੇ ਦੁਪਹਿਰ ਵੇਲੇ ਖਾਧਾ। ਇਸ ਦੌਰਾਨ ਜਦੋਂ ਟਰੇਨ ਲੁਧਿਆਣਾ ਦੇ ਫਿਲੌਰ ਪਹੁੰਚੀ ਤਾਂ 9 ਲੜਕੀਆਂ ਦੀ ਹਾਲਤ ਵਿਗੜ ਗਈ। ਇਸ ਤੋਂ ਬਾਅਦ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਅਧਿਕਾਰੀਆਂ ਵਲੋਂ ਅਸੰਵੇਦਨਸ਼ੀਲ ਖਿਡਾਰਨਾਂ ਦਾ ਚੈੱਕਅੱਪ ਕੀਤਾ। ਮੌਕੇ 'ਤੇ ਡਾਕਟਰ ਵੀ ਪਹੁੰਚ ਗਏ। ਇਥੇ ਉਹਨਾਂ ਨੂੰ ਚੈੱਕਅਪ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ। ਫਿਲਹਾਲ ਖਿਡਾਰਨਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਰੇਲਵੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement