ਮੋਟਰ ਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਨੌਜਵਾਨ ਗੰਭੀਰ ਜ਼ਖ਼ਮੀ
Published : Jun 21, 2018, 2:35 am IST
Updated : Jun 21, 2018, 2:35 am IST
SHARE ARTICLE
Manjiot Singh Treatment at Hospital
Manjiot Singh Treatment at Hospital

ਨੇੜਲੇ ਪਿੰਡ ਮੱਲੀਆ ਨੰਗਲ ਦੇ ਨੌਜਵਾਨ 'ਤੇ ਪਿੰਡ ਦਾਰਾਪੁਰ ਨੇੜੇ ਪੈਂਦੇ ਖੇੜਾਹਾਰ ਵਿਖੇ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ .......

ਗੜ੍ਹਦੀਵਾਲਾ : ਨੇੜਲੇ ਪਿੰਡ ਮੱਲੀਆ ਨੰਗਲ ਦੇ ਨੌਜਵਾਨ 'ਤੇ ਪਿੰਡ ਦਾਰਾਪੁਰ ਨੇੜੇ ਪੈਂਦੇ ਖੇੜਾਹਾਰ ਵਿਖੇ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਅਨੁਸਾਰ ਮਨਜੀਤ ਕੁਮਾਰ ਪੁੱਤਰ ਰਾਜ ਕੁਮਾਰ ਤੇ ਮਿੰਟੂ ਬੁੱਟਰ ਵਾਸੀ ਗੜ੍ਹਦੀਵਾਲਾ ਮੋਟਰ-ਸਾਈਕਲ 'ਤੇ ਸਵਾਰ ਹੋ ਕੇ ਪਿੰਡ ਸਰਾਈ ਵਲੋਂ ਕੱਚੇ ਰਸਤੇ ਰਾਹੀਂ ਪਿੰਡ ਦਾਰਾਪੁਰ ਵਲੋਂ ਅਪਣੇ ਕਿਸੇ ਨਿਜੀ ਕੰਮ ਤੋਂ ਪਰਤ ਰਹੇ ਸੀ। 

ਜਦੋਂ ਉਕਤ ਦੋਵੇ ਨੌਜਵਾਨ ਪਿੰਡ ਦਾਰਾਪੁਰ ਨੇੜੇ ਪੈਂਦੇ ਖੇਤਾਂ ਕੋਲ ਪੁੱਜੇ ਤਾਂ ਪਿੱਛੋਂ ਮੋਟਰ ਸਾਈਕਲ 'ਤੇ ਸਵਾਰ ਆਏ ਦੋ ਨੌਜਵਾਨ ਜਿਨ੍ਹਾਂ ਨੇ ਸਿਰ 'ਤੇ ਹੈਲਮਟ ਪਾਏ ਹੋਏ ਸਨ, ਨੇ ਉਕਤ ਮਨਜੀਤ ਕੁਮਾਰ ਦੇ ਇਕ ਗੋਲੀ ਖੱਬੇ ਗੋਡੇ ਦੇ ਪਿੱਛੇ ਤੇ ਦੋ ਚੂਲੇ 'ਤੇ ਮਾਰੀਆਂ। ਮਨਜੀਤ ਕੁਮਾਰ ਤੇ ਮੋਟਰ-ਸਾਈਕਲ ਚਾਲਕ ਮਿੰਟੂ ਦੋਵੇਂ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਪਏ। ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। 

ਮਨਜੀਤ ਕੁਮਾਰ ਤੇ ਉਸ ਦੇ ਸਾਥੀ ਵਲੋਂ ਪਿੰਡ ਮੱਲੀਆ ਵਿਖੇ ਪਰਵਾਰਕ ਜੀਆਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੂ ਸਿਵਲ ਹਸਪਤਾਲ ਦਸੂਹਾ ਵਿਖੇ ਇਲਾਜ ਲਈ ਪੁਹੰਚਾਇਆ। ਡਾਕਟਰਾਂ ਨੇ ਪੀੜਤ ਨੂੰ ਡੀ.ਐਮ.ਸੀ. ਹਸਪਤਾਲ ਲੁਧਿਆਣਾ ਲਈ ਰੈਫ਼ਰ ਕਰ ਦਿਤਾ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਅਪਣੀ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ। 

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement