ਕਿਸਾਨ ਦਾ ਪੁੱਤ ਕੰਬਾਈਨ 'ਤੇ ਵਿਆਹ ਕੇ ਲਿਆਇਆ ਲਾੜੀ
Published : Feb 21, 2022, 1:19 pm IST
Updated : Feb 21, 2022, 1:52 pm IST
SHARE ARTICLE
Photo
Photo

ਚਰਚਾ ਦਾ ਵਿਸ਼ਾ ਬਣਿਆ ਹੋਇਆ ਇਹ ਵਿਆਹ

 

ਫਤਿਹਾਬਾਦ: ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਭੜੋਲਾਂਵਾਲੀ ਵਿੱਚ ਇੱਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਲੋਕਾਂ ਨੇ ਹੁਣ ਤੱਕ ਲਾੜਿਆਂ ਨੂੰ ਘੋੜੇ, ਕਾਰ ਜਾਂ ਹੈਲੀਕਾਪਟਰ 'ਤੇ  ਬਾਰਾਤ  ਲਿਜਾਂਦੇ  ਵੇਖਿਆ ਹੋਵੇਗਾ ਪਰ ਪਿੰਡ ਭੜੋਲਾਂਵਾਲੀ ਦਾ ਰਹਿਣ ਵਾਲਾ ਸੰਦੀਪ ਬੈਣੀਵਾਲ ਆਪਣੀ  ਪਤਨੀ  ਨੂੰ 23 ਲੱਖ ਰੁਪਏ ਦੀ ਕੰਬਾਈਨ 'ਤੇ ਵਿਆਹ ਕੇ ਲਿਆਇਆ। ਇਲਾਕੇ ਵਿੱਚ ਇਹ ਵਿਆਹ ਅੱਜਕਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ।

PHOTOPHOTO

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੜੋਲਾਂਵਾਲੀ ਵਾਸੀ ਸੰਦੀਪ ਬੈਣੀਵਾਲ ਪੁੱਤਰ ਸਵ. ਸੁਰਿੰਦਰ ਬੈਣੀਵਾਲ ਦਾ ਵਿਆਹ  ਪੂਜਾ ਵਾਸੀ  ਸੁੱਤਰ ਭੱਟੂ ਵਾਸੀ ਨਾਲ ਤੈਅ ਹੋਇਆ ਸੀ। ਬੀਤੀ ਰਾਤ ਸੰਦੀਪ ਬਰਾਤ ਲੈ ਕੇ ਸੁਤਰਾ ਭੱਟੂ ਗਿਆ ਸੀ। ਸਵੇਰੇ ਜਦੋਂ ਵਿਦਾਈ ਦਾ ਸਮਾਂ ਆਇਆ ਤਾਂ ਲੋਕ ਫੁੱਲਾਂ ਨਾਲ ਸਜੀ ਕਾਰ ਦਾ ਇੰਤਜ਼ਾਰ ਕਰਨ ਲੱਗ ਪਏ ਪਰ ਉਸ ਸਮੇਂ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਡੋਲੀ ਸਜਾਈ ਕਾਰ ਦੀ ਥਾਂ ਕੰਬਾਈਨ ਆਈ।

PHOTOPHOTO

ਕੰਬਾਈਨ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਸਜਾਈ ਕਾਰ ਦੀ ਥਾਂ ਕੰਬਾਈਨ ’ਤੇ ਲਾੜੀ ਨੂੰ ਵਿਦਾ ਕੀਤਾ ਗਿਆ। ਪਿੰਡ ਦੇ ਲੋਕ ਲਾੜੇ ਦੇ ਇਸ ਉਪਰਾਲੇ ਤੋਂ ਕਾਫੀ ਪ੍ਰਭਾਵਿਤ ਹੋਏ। ਕਿਸਾਨ ਪਰਿਵਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਇਸ ਕੰਬਾਈਨ 'ਤੇ ਕਿਸਾਨ ਅੰਦੋਲਨ ਦੇ ਬੈਨਰ ਵੀ ਲਗਾਏ ਗਏ ਸਨ। ਲਾੜੇ ਸੰਦੀਪ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਖੇਤੀ ਨਾਲ ਗੁਜ਼ਾਰਾ ਚਲਾਉਣ  ਵਾਲੇ ਸੰਦੀਪ ਨੇ ਆਪਣੀ ਲਾੜੀ ਨੂੰ ਕਾਰ ਦੀ ਬਜਾਏ ਕੰਬਾਈਨ 'ਤੇ ਲਿਆਉਣ ਦਾ ਫੈਸਲਾ ਕੀਤਾ ਸੀ। ਪਰਿਵਾਰ ਨੇ ਵੀ ਸੰਦੀਪ ਦੇ ਇਸ ਫੈਸਲੇ ਲਈ ਹਾਮੀ ਭਰੀ ਸੀ। ਜਿਸ ਤੋਂ ਬਾਅਦ ਇੱਕ ਖਾਸ ਵਿਆਹ ਲਈ ਕੰਬਾਈਨ 23 ਲੱਖ ਰੁਪਏ ਵਿੱਚ ਖਰੀਦੀ ਗਈ ਸੀ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement