ਨੀਟੂ ਸ਼ਟਰਾਂ ਵਾਲਾ ਫਿਰ ਬਣਿਆ ਚਰਚਾ ਦਾ ਵਿਸ਼ਾ, ਹੁਣ ਦਿੱਤੀ ਕੇਜਰੀਵਾਲ ਨੂੰ ਚੁਣੌਤੀ 
Published : Jan 21, 2020, 11:40 am IST
Updated : Jan 21, 2020, 11:40 am IST
SHARE ARTICLE
File Photo
File Photo

ਐੱਮਪੀ ਚੋਣਾਂ 'ਚ ਬੇਹੱਦ ਘੱਟ ਵੋਟਾਂ ਲੈਣ 'ਤੇ ਪਰਿਵਾਰ ਦੇ ਮੈਂਬਰਾਂ 'ਤੇ ਦੋਸ਼ ਲਗਾ ਕੇ ਸੁਰਖੀਆਂ 'ਚ ਆਏ ਨੀਟੂ ਸ਼ਟਰਾਂ ਵਾਲਾ ਨੇ ਫਗਵਾੜਾ ਜ਼ਿਮਨੀ ਚੋਣਾਂ 'ਚ ਵੀ ਬੁਰੀ

ਜਲੰਧਰ : ਐੱਮਪੀ ਚੋਣਾਂ 'ਚ ਬੇਹੱਦ ਘੱਟ ਵੋਟਾਂ ਲੈਣ 'ਤੇ ਪਰਿਵਾਰ ਦੇ ਮੈਂਬਰਾਂ 'ਤੇ ਦੋਸ਼ ਲਗਾ ਕੇ ਸੁਰਖੀਆਂ 'ਚ ਆਏ ਨੀਟੂ ਸ਼ਟਰਾਂ ਵਾਲਾ ਨੇ ਫਗਵਾੜਾ ਜ਼ਿਮਨੀ ਚੋਣਾਂ 'ਚ ਵੀ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਿਆ ਸੀ। ਹਾਰ ਤੋਂ ਬਾਅਦ ਮੌਜੂਦਾ ਸਰਕਾਰ 'ਤੇ ਹੇਰਾਫੇਰੀ ਦਾ ਦੋਸ਼ ਲਗਾ ਕੇ ਆਪਣਾ ਕੁੜਤਾ ਹੀ ਪਾੜ ਦਿੱਤਾ ਸੀ। ਹੁਣ ਨੀਟੂ ਨੇ ਦਿੱਲੀ 'ਚ ਹੋਣ ਵਾਲੀਆਂ ਵੋਟਾਂ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੁਣੌਤੀ ਦੇਣ ਦੀ ਗੱਲ ਕਹੀ ਹੈ।

KejriwalKejriwal

ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਨੀਟੂ ਸ਼ਟਰਾਂ ਵਾਲਾ ਨੇ ਕਿਹਾ ਕਿ ਇਕ ਵਾਰ ਦਿੱਲੀ ਦੀ ਜਨਤਾ ਉਨ੍ਹਾਂ ਦਾ ਸਾਥ ਦੇਵੇ, ਉਹ ਸਾਰਾ ਕੁਝ ਕਰ ਦੇਣਗੇ ਜੋ ਕਿਸੇ ਹੋਰ ਸਰਕਾਰ ਨੇ ਨਹੀਂ ਕੀਤਾ।  ਦੱਸ ਦਈਏ ਕਿ ਪੰਜਾਬ ਵਿਚ 21 ਅਕਤੂਬਰ 2019 ਨੂੰ 4 ਵਿਧਾਨ ਸਭਾ ਹਲਕਿਆਂ ਫਗਵਾੜਾ, ਦਾਖਾ, ਮੁਕੇਰੀਆਂ, ਜਲਾਲਾਬਾਦ ਵਿੱਚ ਉਪ ਚੋਣਾਂ ਹੋਈਆਂ ਸਨ।

File PhotoFile Photo

ਉਥੇ ਹੀ ਨੀਟੂ ਸ਼ਟਰਾਂ ਵਾਲੇ ਨੇ ਫਗਵਾੜਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਸਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹ ਜਲੰਧਰ ਲੋਕ ਸਭਾ ਖੇਤਰ ਤੋਂ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਮੈਦਾਨ ਵਿਚ ਉੱਤਰਿਆ ਸੀ ਅਤੇ ਉਕਤ ਚੋਣਾਂ 'ਚ ਆਪਣੇ ਹੀ ਪਰਿਵਾਰ ਦੇ ਸਾਰੇ ਮੈਂਬਰਾਂ ਦੀਆਂ ਵੋਟਾਂ ਪ੍ਰਾਪਤ ਨਾ ਕਰਨ 'ਤੇ ਵੋਟ ਕੇਂਦਰ 'ਤੇ ਰੋਣ ਕਾਰਨ ਮੀਡੀਆ ਦੀਆਂ ਸੁਰਖੀਆਂ ਬਣਿਆ ਸੀ।

File PhotoFile Photo

ਨੀਟੂ ਨੇ ਚੋਣ ਅਧਿਕਾਰੀ ਨੂੰ ਸੌਂਪੇ ਆਪਣੇ ਤੇ ਪਰਿਵਾਰ ਦੀ ਸੰਪਤੀ ਦੇ ਬਿਓਰੇ ‘ਚ ਬੇਸ਼ੱਕ ਅਸੈੱਸਮੈਂਟ ਸਾਲ 2019-20 ਲਈ ਆਪਣੀ ਸਾਲਾਨਾ ਆਮਦਨ ਰਿਟਰਨ 3,25,583 ਰੁਪਏ ਤੇ ਆਪਣੀ ਪਤਨੀ ਨੀਲਮ ਦੀ 2,98,498 ਰੁਪਏ ਦੇ ਰੂਪ ‘ਚ ਦਰਸਾਈ ਸੀ ਪਰ ਚੋਣਾਂ ਲੜਨ ਲਈ ਪਰਿਵਾਰ ਕੋਲ ਸਿਰਫ 30 ਹਜ਼ਾਰ ਦੀ ਨਕਦੀ ਹੈ।

KejriwalKejriwal

ਬੈਂਕ ਖਾਤੇ ‘ਚ ਬੈਲੈਂਸ ਸਿਫ਼ਰ ਸੀ ਜਦੋਂ ਕਿ ਚਲ ਤੇ ਅਚੱਲ ਸੰਪਤੀ ਦੇ ਨਾਂ ‘ਤੇ ਟੀ.ਵੀ.ਐੱਸ. ਮੋਟਰਸਾਈਕਲ ਸੀ ਪਰ ਉਸ ‘ਤੇ ਵੀ 70 ਹਜ਼ਾਰ ਦਾ ਬੈਂਕ ਕਰਜ਼ਾ ਬਕਾਇਆ ਸੀ। ਇਸ ਤੋਂ ਇਲਾਵਾ ਕਾਰਪੋਰੇਸ਼ਨ ਬੈਂਕ ਦਾ 50 ਹਜ਼ਾਰ ਦਾ ਕਰਜ਼ਾ ਉਤਾਰਨ ਲਈ ਬਕਾਇਆ ਸੀ। 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement