ਪੰਜਾਬ ‘ਚੋਂ ਆਪ ਦਾ ਵਜੂਦ ਖ਼ਤਮ : ਕੇਵਲ ਸਿੰਘ ਢਿੱਲੋਂ
Published : Jan 21, 2019, 4:50 pm IST
Updated : Jan 21, 2019, 4:50 pm IST
SHARE ARTICLE
Kewal Singh Dhillon
Kewal Singh Dhillon

ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਅਪਣੇ ਹੀ ਨਿੱਜੀ ਹਿੱਤਾਂ ਲਈ ਗੁੰਮਰਾਹ ਕਰ ਕੇ ਸੱਤਾ ਦੀਆਂ ਕੁਰਸੀਆਂ ਸਾਂਭਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ...

ਸ਼ਹਿਣਾ : ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਅਪਣੇ ਹੀ ਨਿੱਜੀ ਹਿੱਤਾਂ ਲਈ ਗੁੰਮਰਾਹ ਕਰ ਕੇ ਸੱਤਾ ਦੀਆਂ ਕੁਰਸੀਆਂ ਸਾਂਭਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਦੇ ਲੋਕਾਂ ਦੀ ਭਲਾਈ ਦੀ ਗੱਲ ਛੱਡ ਕੇ ਅਪਣੀ ਅਪਣੀ ਡਫ਼ਲੀ ਵਜਾਉਣ ਵਿਚ ਰੁੱਝ ਗਏ ਹਨ, ਜਦੋਂ ਕਿ ਬਰਨਾਲਾ ਰੈਲੀ ਨੇ ਸਪੱਸ਼ਟ ਕਰ ਦਿਤਾ ਹੈ ਕਿ ਪੰਜਾਬ ਵਿਚੋ ਆਮ ਆਦਮੀ ਪਾਰਟੀ ਦਾ ਵਜੂਦ ਪੁਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ। ਬੇਸ਼ੱਕ ਹੁਣ ਲੋਕਾਂ ਦੀ ਲੜਾਈ ਲੜਨ ਦੀਆਂ ਗੱਲਾਂ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਲੀਮੈਂਟ ਮੈਂਬਰਾਂ ਨੇ ਕਦੇ ਵੀ ਲੋਕਾਂ ਨੂੰ ਮੂੰਹ ਨਹੀ ਦਿਖਾਇਆ।

ਇਹ ਸ਼ਬਦ ਸ. ਕੇਵਲ ਸਿੰਘ ਢਿੱਲੋਂ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ਼ ਕਮੇਟੀ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ 2014 ਵਿਚ ਹੋਈਆਂ ਪਾਰਲੀਮੈਂਟ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਕਦੇ ਵੀ ਪਿੰਡਾਂ ਦੇ ਲੋਕਾਂ ਦੇ ਦੁੱਖੜੇ ਨਹੀ ਸੁਣੇ ਸਿਰਫ਼ ਸੋਸ਼ਲ ਮੀਡੀਆਂ ਤੇ ਡਰਾਮੇਬਾਜ਼ੀਆਂ ਕਰਨ ਤੋਂ ਸਿਵਾਏ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਕਦੇ ਗੱਲ ਨਹੀ ਕੀਤੀ।

ਇਸ ਮੌਕੇ ਮੱਖਣ ਸਰਮਾਂ, ਰੁਪਿੰਦਰ ਰੂਪੀ ਹੰਢਿਆਇਆ, ਜਗਦੀਪ ਸਿੰਘ ਜਗੀ ਭਦੌੜ, ਕੈਪਟਨ ਭੁਪਿੰਦਰ ਸਿੰਘ ਝਲੂਰ, ਸੁਰਜੀਤ ਸਿੰਘ ਝਲੂਰ, ਨਵਤੇਜ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਧਾਲੀਵਾਲ, ਗੁਰਮੇਲ ਸਿੰਘ ਮੌੜ, ਹਰਮੇਲ ਸਿੰਘ ਟੱਲੇਵਾਲੀਆਂ, ਵਰਿੰਦਰਜੀਤ ਬਰਾੜ, ਪੱਪੀ ਪ੍ਰਧਾਨ, ਵੀਰਾ ਸ਼ਹਿਣਾ, ਦੀਪ ਸੰਘੇੜਾ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement