ਫ਼ਿਲੀਪੀਨਜ਼ ’ਚ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 112 ਦੇ ਕਰੀਬ, 3 ਲੱਖ ਹੋਏ ਬੇਘਰ
Published : Dec 20, 2021, 12:09 am IST
Updated : Dec 20, 2021, 12:09 am IST
SHARE ARTICLE
image
image

ਫ਼ਿਲੀਪੀਨਜ਼ ’ਚ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 112 ਦੇ ਕਰੀਬ, 3 ਲੱਖ ਹੋਏ ਬੇਘਰ

ਮਨੀਲਾ, 19 ਦਸੰਬਰ : ਫ਼ਿਲੀਪੀਨਜ਼ ਦੇ ਬੋਹੋਲ ਸੂਬੇ ਦੇ ਗਵਰਨਰ ਨੇ ਕਿਹਾ ਕਿ ਤੂਫ਼ਾਨ ਰਾਈ ਕਾਰਨ ਘਟੋ-ਘੱਟ 49 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਦੇਸ਼ ਵਿਚ ਇਸ ਤਬਾਹੀ ਤੋਂ ਮਰਨ ਵਾਲਿਆਂ ਦੀ ਗਿਣਤੀ 112 ਦੇ ਕਰੀਬ ਪੁੱਜ ਗਈ ਹੈ। ਬੋਹੋਲ ਦੇ ਗਵਰਨਰ ਆਰਥਰ ਯੈਪ ਨੇ ਕਿਹਾ ਕਿ 10 ਲੋਕ ਅਜੇ ਵੀ ਲਾਪਤਾ ਹਨ ਅਤੇ 13 ਜ਼ਖ਼ਮੀ ਹਨ। ਉਨ੍ਹਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਐਤਵਾਰ ਨੂੰ ਫ਼ੇਸਬੁੱਕ ’ਤੇ ਇਕ ਬਿਆਨ ਮੁਤਾਬਕ ਯੈਪ ਨੇ ਖੇਤਰ ਦੇ ਮੇਅਰ ਨੂੰ ਰਾਹਤ ਉਪਾਵਾਂ ਨੂੰ ਤੇਜ਼ ਕਰਨ ਲਈ ਕਿਹਾ ਹੈ। 
 ਵੀਰਵਾਰ ਅਤੇ ਸ਼ੁੱਕਰਵਾਰ ਨੂੰ ਫ਼ਿਲੀਪੀਨਜ਼ ਦੇ ਮੱਧ ਹਿੱਸੇ ’ਚ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ। ਸਰਕਾਰ ਨੇ ਕਿਹਾ ਕਿ ਤੂਫਾਨ ਨਾਲ ਲਗਭਗ 780,000 ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿਚੋਂ 3,00,000 ਲੋਕਾਂ ਨੂੰ ਅਪਣਾ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਸ਼ਰਨ ਲੈਣੀ ਪਈ। ਆਫ਼ਤ ਪ੍ਰਤੀਕਿਰਿਆ ਏਜੰਸੀ ਅਤੇ ਰਾਸ਼ਟਰੀ ਪੁਲਿਸ ਨੇ ਤੂਫ਼ਾਨ ਨਾਲ ਸਬੰਧਤ ਘਟਨਾਵਾਂ ਵਿਚ ਘਟੋ-ਘੱਟ 39 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ। ਦੱਖਣੀ-ਪੂਰਬੀ ਸੂਬੇ ਦੇ ਦੀਨਾਗਟ ਟਾਪੂ ’ਤੇ ਤੂਫ਼ਾਨ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਦੇਸ਼ ’ਚ ਮਰਨ ਵਾਲਿਆਂ ਦੀ ਗਿਣਤੀ 112 ਹੋ ਗਈ। 
 ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਨੇ ਸ਼ਨੀਵਾਰ ਨੂੰ ਖੇਤਰ ਦਾ ਇਕ ਹਵਾਈ ਸਰਵੇਖਣ ਕੀਤਾ ਅਤੇ ਸਹਾਇਤਾ ਵਿਚ ਦੋ ਬਿਲੀਅਨ ਪੇਸੋ (4 ਕਰੋੜ ਡਾਲਰ) ਦੇਣ ਦਾ ਵਾਅਦਾ ਕੀਤਾ। ਤੂਫ਼ਾਨ ਦੌਰਾਨ 195 ਕਿਲੋਮੀਟਰ ਪ੍ਰਤੀ ਘੰਟਾ ਤੋਂ 270 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨੇ ਭਾਰੀ ਨੁਕਸਾਨ ਕੀਤਾ। ਤੂਫ਼ਾਨ ਮਗਰੋਂ 227 ਸ਼ਹਿਰਾਂ ਅਤੇ ਕਸਬਿਆਂ ਵਿਚ ਬਿਜਲੀ ਬੰਦ ਹੋ ਗਈ। ਅਧਿਕਾਰੀਆਂ ਮੁਤਾਬਕ ਹੁਣ ਤਕ ਸਿਰਫ਼ 21 ਖੇਤਰਾਂ ਵਿਚ ਹੀ ਬਿਜਲੀ ਸਪਲਾਈ ਬਹਾਲ ਹੋਈ ਹੈ। ਤਿੰਨ ਖੇਤਰੀ ਹਵਾਈ ਅੱਡਿਆਂ ’ਤੇ ਪਾਣੀ ਭਰਿਆ ਹੋਇਆ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement