‘ਰਾਵਣ’ ਦਾ ਰੋਲ ਅਦਾ ਕਰਨ ਵਾਲੇ ਦਲਬੀਰ ਸਿੰਘ ਦੀ ਅੰਮ੍ਰਿਤਸਰ ਰੇਲ ਹਾਦਸੇ ‘ਚ ਮੌਤ
Published : Oct 20, 2018, 12:22 pm IST
Updated : Oct 20, 2018, 12:22 pm IST
SHARE ARTICLE
Dalbir Singh (Ravan)
Dalbir Singh (Ravan)

ਅੰਮ੍ਰਿਤਸਰ ਰੇਲ ਹਾਦਸੇ ਨੇ ਕਈਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਸਿਰਫ਼ 10 ਸਕਿੰਟਾਂ ‘ਚ ਹੀ ਖ਼ਤਮ ਕਰ ਦਿਤਾ ਹੈ....

ਨਵੀਂ ਦਿੱਲੀ (ਸ.ਸ.ਸ)  ਅੰਮ੍ਰਿਤਸਰ ਰੇਲ ਹਾਦਸੇ ਨੇ ਕਈਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਸਿਰਫ਼ 10 ਸਕਿੰਟਾਂ ‘ਚ ਹੀ ਖ਼ਤਮ ਕਰ ਦਿੱਤਾ ਹੈ। ਸ਼ੁਕਰਵਾਰ ਸ਼ਾਮ ਰਾਵਣ ਜਲਦਾ ਦੇਖਣ ਲਈ ਰੇਲ ਪਟੜੀ ਉਤੇ ਖੜੇ ਲੋਕ ਰੇਲ ਦੀ ਲਪੇਟ ‘ਚ ਆਉਣ ਨਾਲ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ 72 ਹੋਰ ਬੂਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ, ਇਸ ਹਾਦਸੇ ਵਿਚ ਉਥੇ ਦੀ ਰਾਮਲੀਲਾ ਵਿਚ ਰਾਵਣ ਦਾ ਰੋਲ ਅਦਾ ਕਰਨ ਵਾਲੇ ਦਲਬੀਰ ਸਿੰਘ ਦੀ ਵੀ ਮੌਤ ਹੋ ਗਈ ਹੈ। ਦਲਬੀਰ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਬੇਟੇ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿਤੀ ਜਾਵੇ।

Train Accident AmritsarTrain Accident Amritsar

ਦਲਬੀਰ ਸਿੰਘ ਦੀ ਮਾਂ ਨੇ ਦੱਸਿਆ ਕਿ ਰਾਵਣ ਜਲਾਉਣ ਦੇ ਅਧੀਨ ਰਾਵਣ ਦਾ ਰੋਲ ਅਦਾ ਕਰਨ ਵਾਲੇ ਦਲਬੀਰ ਸਿੰਘ ਵੀ ਉਥੇ ਹੀ ਰੇਲਵੇ ਪਟੜੀ ਉਤੇ ਮੌਜੂਦ ਸੀ ਅਤੇ ਹਾਦਸੇ ਵਿਚ ਉਹਨਾਂ ਦੀ ਵੀ ਮੌਤ ਹੋ ਗਈ ਹੈ। ਹੁਣ ਦਲਬੀਰ ਦੀ ਮਾਂ ਦਾ ਕਹਿਣ ਹੈ ਕਿ ਸਰਕਾਰ ਉਹਨਾਂ ਦੀ ਨੂੰਹ ਨੂੰ ਨੌਕਰੀ ਦੇਵੇ ਕਿਉਂਕਿ ਦਲਬੀਰ ਦਾ ਇਕ 8 ਮਹੀਨੇ ਦਾ ਛੋਟਾ ਬੱਚਾ ਵੀ ਹੈ। ਦਲਬੀਰ ਸਿੰਘ ਦੇ ਭਰਾ ਨੇ ਦੱਸਿਆ ਕਿ ਮੇਰਾ ਭਰਾ ਲੋਕਾਂ ਦੀ ਮਦਦ ਕਰ ਰਿਹਾ ਸੀ ਅਤੇ 7-8 ਲੋਕਾਂ ਨੂੰ ਖਿੱਚ ਕੇ ਪਟੜੀ ਤੋਂ ਹਟਾਇਆ. ਇਸ ਅਧੀਨ ਦਲਬੀਰ ਸਿੰਘ ਦਾ ਪੈਰ ਪਟੜੀ ਵਿਚ ਫਸ ਗਿਆ ਅਤੇ ਉਹ ਰੇਲ ਦੀ ਲਪੇਟ ਵਿਚ ਆ ਗਿਆ।

Train Accident AmritsarTrain Accident Amritsar

ਦਲਬੀਰ ਸਿੰਘ ਦੀ ਮਾਂ ਕਹਿਣ ਹੈ ਕਿ ਸਾਡਾ ਪੂਰਾ ਪਰਿਵਾਰ ਸੇਵਾਦਾਰ ਹੈ। ਸਰਕਾਰ ਨੂੰ ਜਦੋਂ ਵੋਟਾਂ ਚਾਹੀਦੀਆਂ ਹੁੰਦੀਆਂ ਨੇ ਤਾਂ ਉਹ ਘਰ-ਘਰ ਜਾ ਕੇ ਦਰਵਾਜ਼ਾ ਖੜਕਾਉਂਦੇ ਹਨ। ਸਾਡਾ ਜਿਹੜਾ ਨੁਕਸਾਨ ਹੋਇਆ ਹੈ ਉਸ ਦਾ ਨੁਕਸਾਨ ਸਰਕਾਰ ਨੂੰ ਹੀ ਭਰਨਾ ਪਵੇਗਾ। ਰਾਵਣ ਜਲਾਉਣ ਤੋਂ ਬਾਅਦ ਭੀੜ ‘ਚ ਕੁਝ ਲੋਕ ਰੇਲ ਪਟੜੀ ਵੱਲ ਭੱਜਣ ਲੱਗੇ, ਜਿਥੇ ਪਹਿਲਾਂ ਤੋ ਹੀ ਵੱਡੀ ਸੰਖਿਆ ਵਿਚ ਲੋਕ ਖੜੇ ਸੀ ਅਤੇ ਰਾਵਣ ਜਲਦਾ ਦੇਖ ਰਹੇ ਸੀ। ਉਸੇ ਸਮੇਂ ਦੋ ਉਲਟ ਦਿਸ਼ਾ ਤੋਂ ਦੋ ਰੇਲਾਂ ਆਈਆਂ ਅਤੇ ਲੋਕਾਂ ਨੂੰ ਅਪਣਾ ਬਚਾਅ ਕਰਨ ਦਾ ਸਮੇਂ ਨਹੀਂ ਮਿਲਿਆ।

Amritsar Train AccidentAmritsar Train Accident

ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਚਿਖ਼ ਚਿਹਾੜਾ ਮਚ ਗਿਆ, ਕਈਂ ਲੋਕ ਅਪਣੇ ਨਾਲ ਦਿਆ ਨੂੰ ਲੱਭਣ ਲੱਗ ਗਏ। ਘਟਨਾ ਤੋਂ ਬਾਅਦ ਵੀ ਲਾਸ਼ਾ ਕਈਂ ਘੰਟਿਆਂ ਬਾਅਦ ਵੀ ਉਥੇ ਹੀ ਘਟਨਾ ਸਥਾਨ ਉਤੇ ਹੀ ਪਈਆਂ ਹਨ। ਕਿਉਂਕਿ ਭੜਕੇ ਲੋਕ ਪ੍ਰਸ਼ਾਸ਼ਨ ਨੂੰ ਲਾਸ਼ਾਂ ਨੂੰ ਚੁੱਕਣ ਨਹੀਂ ਦੇ ਰਹੇ ਸੀ। ਕਈਂ ਲਾਸ਼ਾਂ ਦੀ ਪਹਿਚਾਣ ਵੀ ਨਹੀਂ ਹੋ ਸਕੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement