ਅੰਮ੍ਰਿਤਸਰ: ਦੁਬਈ ਤੋਂ ਆਏ ਇਕ ਯਾਤਰੀ ਕੋਲੋਂ 68.67 ਲੱਖ ਰੁਪਏ ਦਾ ਸੋਨਾ ਬਰਾਮਦ

By : GAGANDEEP

Published : Sep 20, 2023, 7:58 am IST
Updated : Sep 20, 2023, 8:31 am IST
SHARE ARTICLE
photo
photo

1159 ਗ੍ਰਾਮ ਤਸਕਰੀ ਕੀਤਾ ਗਿਆ ਸੋਨਾ ਜ਼ਬਤ ਕੀਤਾ।

 

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਕਾਰਵਾਈ ਕੀਤੀ ਹੈ। ਅਧਿਕਾਰੀਆਂ ਨੇ ਦੁਬਈ ਤੋਂ ਆਏ ਇਕ ਯਾਤਰੀ ਕੋਲੋਂ 68.67 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਕਸਟਮ ਕਮਿਸ਼ਨਰੇਟ ਦੀ ਏਅਰ ਇੰਟੈਲੀਜੈਂਸ ਯੂਨਿਟ ਨੇ ਮੰਗਲਵਾਰ ਨੂੰ ਦੁਬਈ ਤੋਂ ਸਪਾਈਸਜੈੱਟ ਦੀ ਉਡਾਣ ’ਤੇ ਆਏ ਇਕ ਯਾਤਰੀ ਤੋਂ 1159 ਗ੍ਰਾਮ ਤਸਕਰੀ ਕੀਤਾ ਗਿਆ ਸੋਨਾ ਜ਼ਬਤ ਕੀਤਾ। ਕਸਟਮ ਵਿਭਾਗ ਦੇ ਬੁਲਾਰੇ ਅਨੁਸਾਰ ਸਪਾਈਸਜੈੱਟ ਦੀ ਉਡਾਣ ਨੰਬਰ ਐੱਸਜੀ 56 ਦੁਬਈ ਤੋਂ ਉਡਾਣ ਭਰਨ ਤੋਂ ਬਾਅਦ ਮੰਗਲਵਾਰ ਨੂੰ ਐੱਸਜੀਆਰਡੀ ਹਵਾਈ ਅੱਡੇ ’ਤੇ ਉਤਰੀ।

ਇਹ ਵੀ ਪੜ੍ਹੋ: ਆਈਐਸਐਸਐਫ ਵਿਸ਼ਵ ਕੱਪ 2023: ਭਾਰਤੀ ਰਾਈਫਲ ਨਿਸ਼ਾਨੇਬਾਜ਼ ਨਿਸ਼ਚਲ ਨੇ ਜਿੱਤਿਆ ਚਾਂਦੀ ਦਾ ਤਮਗਾ

ਅਧਿਕਾਰੀਆਂ ਨੇ ਇਕ ਯਾਤਰੀ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਤੇ ਉਸ ਦੇ ਸਾਮਾਨ ਦੀ ਚੈਕਿੰਗ ਕੀਤੀ, ਪਰ ਏਅਰ ਇੰਟੈਲੀਜੈਂਸ ਯੂਨਿਟ ਨੂੰ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਜਦੋਂ ਅਧਿਕਾਰੀਆਂ ਨੇ ਇਸ ਯਾਤਰੀ ਦੀ ਪੱਗ ਦੀ ਜਾਂਚ ਕੀਤੀ ਤਾਂ ਉਸ ਦੇ ਅੰਦਰ ਲੁਕੋਏ ਦੋ ਪੈਕਟ ਬਰਾਮਦ ਹੋਏ। ਇਕ ਪੈਕੇਟ 813 ਗ੍ਰਾਮ ਦਾ ਅਤੇ ਦੂਜਾ ਪੈਕੇਟ 819 ਗ੍ਰਾਮ ਦਾ ਸੀ। ਉਨ੍ਹਾਂ ਨੂੰ ਖੋਲ੍ਹਣ ’ਤੇ ਪਤਾ ਲੱਗਾ ਕਿ ਉਕਤ ਯਾਤਰੀ ਦੁਬਈ ਤੋਂ ਤਰਲ ਰੂਪ ’ਚ ਸੋਨਾ ਆਪਣੀ ਪੱਗ ’ਚ ਲੁਕਾ ਕੇ ਗ਼ੈਰ-ਕਾਨੂੰਨੀ ਢੰਗ ਨਾਲ ਲਿਆਇਆ ਸੀ।

ਇਹ ਵੀ ਪੜ੍ਹੋ: ਬੱਚਿਆਂ ਨੂੰ ਛੁੱਟੀ ਵਾਲੇ ਘਰੇ ਬਣਾ ਕੇ ਖਵਾਉ ਪਨੀਰ ਦਾ ਪਰੌਂਠਾ

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement