ਬਾਦਲ-ਮਜੀਠਾ ਪਰਵਾਰ ਨਿਜੀ ਹਿਤਾਂ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ: ਰਵੀਇੰਦਰ ਸਿੰਘ
Published : Sep 20, 2020, 2:31 am IST
Updated : Sep 20, 2020, 2:31 am IST
SHARE ARTICLE
image
image

ਬਾਦਲ-ਮਜੀਠਾ ਪਰਵਾਰ ਨਿਜੀ ਹਿਤਾਂ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ: ਰਵੀਇੰਦਰ ਸਿੰਘ

ਚੰਡੀਗੜ੍ਹ, 19 ਸਤੰਬਰ (ਨੀਲ ਭਲਿੰਦਰ ਸਿੰਘ) : ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਅੱਜ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਾਦਲ-ਮਜੀਠਾ ਪਰਵਾਰ ਨਿਜੀ ਹਿੱਤਾਂ ਲਈ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਵੀ ਨਿਜੀ ਹਿੱਤਾਂ ਤੋਂ ਹੀ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਇਹ ਪਰਵਾਰ ਅਪਣੀ ਕੈਬਨਿਟ ਦੀ ਕੁਰਸੀ ਬਚਾਉਣ ਲਈ ਕਈ ਦਿਨ ਤਾਣੇ-ਬਾਣੇ ਬੁਣਦੇ ਰਹੇ ਪਰ ਕਿਸਾਨਾਂ ਦੇ ਲੋਕ ਰੋਹ ਅੱਗੇ ਕਿਸੇ ਕੰਮ ਨਹੀਂ ਆਏ। ਪਿਛਲੇ ਦਿਨਾਂ ਤੋਂ ਇਸ ਪਰਵਾਰ ਦਾ ਚਲਦਾ ਡਰਾਮਾ ਇਸ ਗੱਲ ਦਾ ਸਬੂਤ ਹੈ ਕਿ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਵਿਚ ਖੇਤੀ ਆਰਡੀਨੈਂਸਾਂ 'ਤੇ ਸਫ਼ਾਈਆਂ ਦਿਤੀਆਂ ਗਈਆਂ ਕਿ ਆਰਡੀਨੈਂਸ ਕਿਸਾਨਾਂ ਦੇ ਹੱਕ ਵਿਚ ਹੈ ਜਦ ਕਿ ਇਹ ਆਰਡੀਨੈਂਸ ਇਸ ਪਰਵਾਰ ਦੇ ਜ਼ਰੂਰ ਹੱਕ ਵਿਚ ਹੈ ਕਿਉਂਕਿ ਅਡਾਨੀਆਂ-ਅਬਾਨੀਆਂ ਨਾਲ ਭਾਈਵਾਲੀ ਕਰ ਕੇ ਇਹ ਪਰਵਾਰ ਕਿਸਾਨਾਂ ਨੂੰ ਤਬਾਹ ਕਰਨ ਦੇ ਸੁਪਨੇ ਸੰਜੋਈ ਬੈਠਾ ਹੈ। ਇਸ ਕਰ ਕੇ ਕਦੇ ਵੱਡਾ ਬਾਦਲ ਅਤੇ ਕਦੇ ਉਸ ਦਾ ਫ਼ਰਜੰਦ ਸੁਖਬੀਰ ਦਿੱਲੀ ਤੋਂ ਗਿੱਦੜ ਚਿੱਠੀਆਂ ਲਿਆ ਕੇ ਵਿਖਾਉਣ ਦੇ ਡਰਾਮੇ ਕਰਦਾ ਰਿਹਾ ਹੈ ਜਦ ਕਿ ਲੋਕ ਹੁਣ ਮੀਡੀਆ ਦੇ ਜੁੱਗ ਵਿਚ ਵਿਚਰ ਰਹੇ ਹਨ, ਪੁਰਾਣੇ ਬਾਦਲ ਸਮੇਂ ਦੇ ਵੇਲੇ ਗੁਜਰ ਚੁਕੇ ਹਨ, ਹੁਣ ਤਾਂ ਪਲ ਪਲ ਦੀ ਜਾਣਕਾਰੀ ਮੁਹਈਆ ਹੋ ਰਹੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement