ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਿਰਾਸ ਹੋਏ ਪੁਰਾਣੇ ਆਗੂ ਫੈਡਰੇਸ਼ਨ ਦੀ ਏਕਤਾ...
Published : Sep 20, 2018, 6:07 pm IST
Updated : Sep 20, 2018, 6:07 pm IST
SHARE ARTICLE
All India Sikh Students Federation
All India Sikh Students Federation

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਿਰਾਸ ਹੋਏ ਪੁਰਾਣੇ ਆਗੂ ਫੈਡਰੇਸ਼ਨ ਦੀ ਏਕਤਾ ਦੇ ਨਾਮ ਤੇ ਆਪਣੀ ਨਿੱਜੀ ਹੋਦ ਨੂੰ ਮੁੜ ਸੁਰਜੀਤ ਕਰਨ ਦੀ ਤਾਘ ਵਿਚ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਨਿਰਾਸ਼ ਅਤੇ ਵੇਲਾ ਵਿਆਹੁਣ ਵਾਲੇ ਸਾਬਕਾ ਫੈਡਰੇਸ਼ਨ ਆਗੂ ਆਪਣੀਆ ਨਿੱਜੀ ਖੁਦਗਰਜੀਆ ਦੇ ਕਾਰਣ ਫੈਡਰੇਸ਼ਨ ਨੂੰ ਭਾਰੀ ਢਾਅ ਲਗਾਉਣ ਤੋ ਬਾਅਦ ਅਕਾਲੀ ਦਲ ਬਾਦਲ ਵੱਲੋ ਬੁਰੀ ਤਰਾ ਫਿਟਕਾਰੇ ਜਾਣ ਤੋ ਬਾਅਦ ਆਪਣੀ ਨਿੱਜੀ ਹੋਦ ਨੂੰ ਬਰਕਰਾਰ ਰੱਖਣ ਲਈ ਹੀ ਹੁਣ ਏਕਤਾ ਕਰਵਾਉਣ ਦੇ ਡਰਾਮੇ ਕਰ ਰਹੇ ਹਨ।

ਇਹਨਾ ਵਿਚਾਰਾ ਦਾ ਪ੍ਰਗਟਾਵਾ ਕਰਦਿਆ  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਅਤੇ  ਫੈਡਰੇਸ਼ਨ( ਭੌਮਾ) ਗਰੁੱਪ ਦੇ ਪ੍ਧਾਨ ਡਾਕਟਰ ਮਨਜੀਤ ਸਿੰਘ ਭੌਮਾ ਨੇ ਕਿਹਾ ਕਿ ਕਾਗਰਸ ਅਕਾਲੀ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਸਮੇਤ ਸਮੂਹ ਰਾਜਨੀਤਿਕ ਪਾਰਟੀਆ ਵਿੱਚ ਰਹਿ ਕੇ ਜਦ ਕਿਸੇ ਪਾਸਿਉ ਕੋਈ ਰਾਜਸੀ ਮਹੱਤਤਾ ਨਹੀ ਮਿਲੀ ਤਾ ਫਿਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਲੇਟਫਾਰਮ ਤੇ 74 ਵਰੇਗੰਢ ਮਨਾਉਣ ਲਈ ਕਿਸਾਨ ਭਵਨ ਚੰਡੀਗੜ੍ਹ ਵਿੱਚ ਕੀਤੇ ਗਏ ਇਕੱਠ ਵਿੱਚ ਮੌਜੂਦਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਲੀਡਰਸ਼ਿਪ ਨੂੰ ਨਿੰਦਣ ਵਿੱਚ ਅਤੇ ਅਨੇਕਾ ਸਵੈ ਵਿਰੋਧੀ ਮਤੇ ਪਾਸ ਕਰਨ ਵਾਲੇ ਇਹਨਾ ਆਗੂਆ ਨੂੰ ਹੁਣ ਤਾ ਰਹਿਮ ਦਿਲ ਹੋਣਾ ਚਾਹੀਦਾ ਹੈ,

ਜਦ ਸਹਿਕ ਰਹੀ ਜਥੇਬੰਦੀ ਨੂੰ ਬਚਾਉਣ ਲਈ ਅਸੀ ਕੁਝ ਸਹੁਰਿਦ ਯਤਨ ਕਰ ਰਹੇ ਹਾ ਉਹਨਾ ਕਿਹਾ ਫੈਡਰੇਸ਼ਨ ਦੇ ਪਲੇਟਫਾਰਮ ਤੋ ਸਿੱਖ ਕੌਮ ਦੀ ਆਨ ਮਾਨ ਤੇ ਸ਼ਾਨ ਖਾਤਰ ਜਿਥੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਭਾਈ ਹਰਮਿੰਦਰ ਸਿੰਘ ਸੰਧੂ ਸਮੇਤ ਅਨੇਕਾ ਫੈਡਰੇਸ਼ਨ ਆਗੂਆ ਤੇ ਵਰਕਰਾ  ਨੇ ਸਹਾਦਤ ਦਿੱਤੀ ਉਥੇ ਮੌਜੂਦਾ ਸਮੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਕੇਦਰੀ ਹਕੂਮਤਾ ਦਿੱਲੀ ਦੰਗੇ ਕਹਿਕੇ  ਨਵੰਬਰ 1984 ਸਿੱਖ ਨਸਲਕੁਸ਼ੀ ਵਰਗੇ ਭਿਆਨਕ ਦੁਖਾਂਤ ਨੂੰ ਦੁਨੀਆ ਸਾਹਮਣੇ ਸਚਾਈ ਬਿਆਨ ਕਰਨ ਤੋ ਰੋਕਣ ਵਾਲੀ ਕਾਰਵਾਈ ਨੂੰ ਨੰਗਿਆ ਕਰਨ ਲਈ ਜਿਸ ਤਨਦੇਹੀ ਨਾਲ ਸੰਘਰਸ਼ ਕੀਤਾ,

ਪਰ ਇਹ ਪੁਰਾਣੇ ਫੈਡਰੇਸ਼ਨ ਆਗੂ ਆਪਣੇ ਵੇਲੇ ਲਾਏ ਕੈਪਾ ਦੀ ਆਪਣੇ ਮੂੰਹੋ ਆਪ ਵਾਹ ਵਾਹ ਕਰਕੇ ਮੌਜੂਦਾ ਸਮੇ ਵਿੱਚ ਕੀਤੇ ਕਾਰਜਾ ਨੂੰ ਮਨਫੀ ਕਰਕੇ ਸਿਰਫ ਹਾਉਮੈ ਦਾ ਸ਼ਿਕਾਰ ਹੋ ਰਹੇ ਹਨ ।ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਅਤੇ ਡਾਕਟਰ ਭੌਮਾ ਨੇ ਕਿਹਾ 13 ਸਤੰਬਰ 2019 ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਲੀਡਰਸ਼ਿਪ ਵੱਲੌ ਨਵੀ ਲੀਡਰਸ਼ਿਪ ਦੇ ਹੱਥ ਫੈਡਰੇਸ਼ਨ ਦੀ ਵਾਗਡੋਰ ਸੰਭਾਲਣ ਲਈ ਵੱਡਾ ਇਕੱਠ ਇਤਿਹਾਸਕ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਕੀਤਾ ਜਾਵੇਗਾ ,

ਉਹਨਾ ਫੈਡਰੇਸ਼ਨ ਦੀ ਏਕਤਾ ਤੇ ਆਉਣ ਵਾਲੇ ਸਮੇ ਵਿੱਚ ਕੀਤੇ ਜਾਣ ਵਾਲੀ ਕਿਸੇ ਵੀ ਡਰਾਮੇਬਾਜ਼ੀ ਦਾ ਹਿੱਸਾ ਨਾ ਬਨਣ ਦਾ ਐਲਾਨ ਕੀਤਾ ਤੇ ਕਿਹਾ ਕਿ ਜੋ ਲੋਕ ਫੈਡਰੇਸ਼ਨ ਨੂੰ ਸਾਬਕਾ ਮੁੱਖ ਮੰਤਰੀ  ਬੇਅੰਤ ਸਿੰਘ ਕੋਲ ਵੇਚ ਕੇ ਆਏ ਸਨ ਉਹ ਕਦੇ ਵੀ ਇਤਬਾਰਯੋਗ ਨਹੀ ਮੰਨੇ ਜਾਂਦੇ ਔਰ ਜਿਹੜੇ ਮਰਾਸੀਆ ਵਾਗ ਆਪਣੀਆ ਕਲਮਾ ਨਾਲ ਪ੍ਕਾਸ ਸਿੰਘ ਬਾਦਲ ਨੂੰ ਦਰਵੇਸ਼ ਸਿਆਸਤਦਾਨ ਲਿੱਖਕੇ  ਸੋਹਲੇ ਗਾਉਂਦੇ ਰਹੇ ਹਨ ਹੁਣ ਕਿਸ ਮੂੰਹ ਨਾਲ ਬਾਦਲਾ ਨਾਲੋ ਨਾਤਾ ਤੋੜਨ ਦੀਆ ਗੱਲਾ ਕਰ ਰਹੇ ਹਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement