Banur Kabaddi player died : ਕਬੱਡੀ ਖਿਡਾਰੀ ਦੀ ਸੱਪ ਦੇ ਡੰਗਣ ਨਾਲ ਹੋਈ ਮੌਤ ,PGI 'ਚ ਇਲਾਜ ਦੌਰਾਨ ਤੋੜਿਆ ਦਮ
Published : Aug 20, 2024, 2:01 pm IST
Updated : Aug 20, 2024, 2:12 pm IST
SHARE ARTICLE
Kabaddi player Jagdeep Singh file photo
Kabaddi player Jagdeep Singh file photo

ਕੁਝ ਦਿਨ ਪਹਿਲਾਂ ਖੇਤਾਂ 'ਚੋਂ ਚਾਰਾ ਲੈਣ ਗਿਆ ਸੀ ਕਬੱਡੀ ਖਿਡਾਰੀ

 Banur Kabaddi player died : ਬਨੂੜ ਦੇ ਕਬੱਡੀ ਖਿਡਾਰੀ ਜਗਦੀਪ ਸਿੰਘ ਮੀਨੂੰ ਦੀ ਸੱਪ ਦੇ ਡੱਸਣ ਨਾਲ ਮੌਤ ਹੋ ਗਈ ਹੈ। ਕੁਝ ਦਿਨ ਪਹਿਲਾਂ ਖੇਤਾਂ ਵਿੱਚੋਂ ਚਾਰਾ ਲੈਣ ਗਏ ਜਗਦੀਪ ਸਿੰਘ ਮੀਨੂੰ ਨੂੰ ਸੱਪ ਨੇ ਡੰਗ ਲਿਆ ਸੀ। ਇਸ ਘਟਨਾ ਤੋਂ ਬਾਅਦ ਉਸ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ.ਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।

ਮ੍ਰਿਤਕ ਖਿਡਾਰੀ ਜਗਦੀਪ ਦੇ ਨਜ਼ਦੀਕੀ ਸਥਾਨਕ ਕੌਂਸਲਰ ਭਜਨ ਲਾਲ ਨੰਦਾ ਨੇ ਦੱਸਿਆ ਕਿ ਜਗਦੀਪ ਮੀਨੂੰ ਦੀ ਉਮਰ ਕਰੀਬ 30 ਸਾਲ ਸੀ। ਕੁਝ ਦਿਨ ਪਹਿਲਾਂ ਉਹ ਖੇਤਾਂ ਵਿੱਚ ਪਸ਼ੂਆਂ ਲਈ ਚਾਰਾ ਕੱਟਣ ਗਿਆ ਸੀ। ਇਸ ਦੌਰਾਨ ਉਸ ਨੂੰ ਸੱਪ ਨੇ ਡੰਗ ਲਿਆ। ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।

ਦੇਰ ਰਾਤ ਹੋਈ ਮੌਤ 

ਜਗਦੀਪ ਦਾ ਕੁਝ ਦਿਨਾਂ ਤੋਂ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ ਪਰ ਹਾਲਤ ਨਹੀਂ ਸੁਧਰੀ। ਦੇਰ ਰਾਤ ਜਗਦੀਪ ਦੀ ਮੌਤ ਹੋ ਗਈ। ਜਿੱਥੇ ਇੱਕ ਪਰਿਵਾਰ ਨੇ ਆਪਣਾ ਪੁੱਤਰ ਗਵਾਇਆ ਹੈ, ਉੱਥੇ ਹੀ ਪੰਜਾਬ ਨੇ ਇੱਕ ਚੰਗਾ ਕਬੱਡੀ ਖਿਡਾਰੀ ਵੀ ਗੁਆ ਦਿੱਤਾ ਹੈ।

45 ਕਿਲੋ ਵਰਗ ਵਿੱਚ ਖੇਡਣਾ ਕੀਤਾ ਸੀ ਸ਼ੁਰੂ  

ਜਗਦੀਪ ਮੀਨੂੰ ਨਾਲ ਖੇਡਣ ਵਾਲੇ ਖਿਡਾਰੀ ਬਬਲੂ ਬਨੂੜ ਨੇ ਦੱਸਿਆ ਕਿ ਉਸ ਨੂੰ ਸਕੂਲੀ ਦਿਨਾਂ ਤੋਂ ਹੀ ਕਬੱਡੀ ਖੇਡਣ ਦਾ ਸ਼ੌਕ ਸੀ। ਸਕੂਲੀ ਦਿਨਾਂ ਵਿੱਚ ਹੀ 45 ਕਿਲੋ ਵਰਗ ਵਿੱਚ ਖੇਡਣਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਜਗਦੀਪ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਜਗਦੀਪ ਨੇ ਕਈ ਰਾਸ਼ਟਰੀ ਖੇਡਾਂ ਵਿੱਚ ਬਨੂੜ ਦਾ ਨਾਂ ਰੌਸ਼ਨ ਕੀਤਾ। ਜਗਦੀਪ ਦੀ ਮੌਤ ਤੋਂ ਬਾਅਦ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ। ਜਗਦੀਪ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਲਈ ਵੱਡੀ ਗਿਣਤੀ ਵਿੱਚ ਖੇਡ ਸ਼ਖਸੀਅਤਾਂ ਪਹੁੰਚ ਰਹੀਆਂ ਹਨ।

Location: India, Punjab

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement