ਅਤਿ-ਆਧੁਨਿਕ ਡਿਜ਼ਾਈਨ ਅਤੇ ਫ਼ੈਸ਼ਨ ਖੋਜ ਸੰਸਥਾ ਸਥਾਪਤ ਕਰਨ ਲਈ
Published : Aug 20, 2021, 12:42 am IST
Updated : Aug 20, 2021, 12:42 am IST
SHARE ARTICLE
image
image

ਅਤਿ-ਆਧੁਨਿਕ ਡਿਜ਼ਾਈਨ ਅਤੇ ਫ਼ੈਸ਼ਨ ਖੋਜ ਸੰਸਥਾ ਸਥਾਪਤ ਕਰਨ ਲਈ

ਐਨ.ਆਈ.ਆਈ.ਐਫ਼.ਟੀ. ਵਲੋਂ ਐਨ.ਆਈ.ਡੀ. ਅਹਿਮਦਾਬਾਦ ਨਾਲ ਸਮਝੌਤਾ

ਚੰਡੀਗੜ੍ਹ, 19 ਅਗੱਸਤ (ਭੁੱਲਰ) : ਡਿਜ਼ਾਈਨ, ਜੀਵਨਸ਼ੈਲੀ ਤੇ ਫ਼ੈਸ਼ਨ ਉਦਯੋਗ, ਨਿਰਮਾਣ ਤਕਨੀਕਾਂ ਅਤੇ ਪ੍ਰਬੰਧਨ ਅਭਿਆਸਾਂ ਦੇ ਨਵੀਨਤਮ ਸਿਧਾਂਤਾਂ ਵਿਚ ਸਿਖਿਆ, ਖੋਜ ਅਤੇ ਵਿਕਾਸ ਦੀ ਦਿਸ਼ਾ ਵਿਚ ਇਕ ਉਤਪ੍ਰੇਰਕ ਭੂਮਿਕਾ ਨਿਭਾਉਣ ਲਈ, ਐਨ.ਆਈ.ਆਈ.ਐਫ਼.ਟੀ. ਜਲੰਧਰ ਵਲੋਂ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ (ਐਨ.ਆਈ.ਡੀ.), ਅਹਿਮਦਾਬਾਦ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਦਯੋਗ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਐਨ.ਆਈ.ਆਈ.ਐਫ.ਟੀ. ਅਤੇ ਐਨ.ਆਈ.ਡੀ., ਕਰਵਾਏ ਜਾਣ ਵਾਲੇ ਕੋਰਸਾਂ ਦਾ ਇਕ ਵਿਆਪਕ ਢਾਂਚਾ ਤਿਆਰ ਕਰਨ ਦੇ ਨਾਲ-ਨਾਲ ਐਨ.ਆਈ.ਆਈ.ਐਫ.ਟੀ. ਜਲੰਧਰ ਕੇਂਦਰ ਵਿਖੇ ਪ੍ਰਸਤਾਵਤ ਗਤੀਵਿਧੀਆਂ ਅਤੇ ਵਿਦਿਅਕ ਪ੍ਰੋਗਰਾਮ ਦੇ ਸਫ਼ਲ ਸੰਚਾਲਨ ਲਈ ਭੌਤਿਕ ਢਾਂਚੇ, ਪਾਠਕ੍ਰਮ, ਸਿਖਿਆ ਸ਼ਾਸਤਰ ਅਤੇ ਮਨੁੱਖੀ ਸਰੋਤਾਂ ਦੀ ਲੋੜ ਬਾਰੇ ਸਲਾਹ-ਮਸ਼ਵਰੇ ਲਈ ਮਿਲ ਕੇ ਕੰਮ ਕਰਨਗੇ।
ਇਸ ਸਮਝੌਤੇ ਦਾ ਮੁੱਖ ਉਦੇਸ਼ ਮੌਕਿਆਂ ਦੀ ਪਛਾਣ ਕਰਨ ਅਤੇ ਡਿਜ਼ਾਈਨ ਸਿਖਿਆ ਪ੍ਰੋਗਰਾਮਾਂ ਦੇ ਪਸਾਰ ਦੇ ਨਜ਼ਰੀਏ ਨਾਲ ‘ਫ਼ੀਸੀਬਿਲੀਟੀ ਰਿਪੋਰਟ ਅਤੇ ਰੋਡ ਮੈਪ’ ਤਿਆਰ ਕਰ ਕੇ ਐਨ.ਆਈ.ਆਈ.ਐਫ.ਟੀ. ਜਲੰਧਰ ਕੇਂਦਰ ਦੇ ਕੰਮਕਾਜ ਦੀ ਸ਼ੁਰੂਆਤ ਕਰਨਾ ਹੈ ਜੋ ਪੰਜਾਬ ਅਤੇ ਇਸ ਖੇਤਰ ਵਿਚ ਉਦਯੋਗ ਦੇ ਤਰਜੀਹੀ ਸੈਕਟਰਾਂ ਵਿਚ ਸਹਾਇਤਾ ਕਰ ਸਕਦਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement