Rupnagar News : ਡਾਇਗਨੋਸਟਿਕ ਸੈਂਟਰ ’ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌ +ਤ 

By : BALJINDERK

Published : Jul 20, 2024, 3:21 pm IST
Updated : Jul 20, 2024, 3:21 pm IST
SHARE ARTICLE
file photo
file photo

Rupnagar News : ਸਕੈਨ ਮਸ਼ੀਨ ਵਾਲੇ ਕਮਰੇ 'ਚੋਂ ਬੁਰੀ ਤਰ੍ਹਾਂ ਝੁਲਸੀ ਮਿਲੀ ਲਾਸ਼

Rupnagar News : ਰੂਪਨਗਰ ਇਕ ਡਾਇਗਨੋਸਟਿਕ ਸੈਂਟਰ ’ਚ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਲਾਸ਼ ਬੁਰੀ ਨਾਲ ਝੁਲਸੀ ਹੋਈ ਮਿਲੀ ਹੈ। ਅਜੇ ਤੱਕ ਮੌਤ ਅਤੇ ਹਾਦਸੇ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ, ਜਦਕਿ ਪੁਲਿਸ ਅਤੇ ਫੋਰੈਂਸਿਕ ਟੀਮਾਂ ਜਾਂਚ ਵਿਚ ਜੁਟੀਆਂ ਹੋਈਆਂ ਹਨ। ਮ੍ਰਿਤਕ ਦੀ ਪਛਾਣ 25 ਸਾਲਾ ਮਨੀਸ਼ ਪੁੱਤਰ ਮਦਨ ਲਾਲ ਵਾਸੀ ਰਾਜਸਥਾਨ ਵਜੋਂ ਹੋਈ ਹੈ ਅਤੇ ਮ੍ਰਿਤਕ ਇਸ ਸੈਂਟਰ ’ਚ ਪਿਛਲੇ ਇਕ ਸਾਲ ਤੋਂ ਕੰਮ ਕਰ ਰਿਹਾ ਸੀ।

ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਇਥੇ ਲੋਕਾਂ ਦੇ ਟੈਸਟ ਕਰਦਾ ਸੀ ਅਤੇ ਰਾਤ ਦੇ ਸਮੇਂ ਇਸ ਦੀ CT ਸਕੈਨ ਮਸ਼ੀਨ ਵਾਲੇ ਕਮਰੇ ’ਚ ਮੌਤ ਹੋ ਗਈ। ਇਸ ਕਮਰੇ ਵਿਚ AC ਵੀ ਸੜੇ ਹੋਏ ਦੱਸੇ ਗਏ, ਜਿਸ ਤੋਂ ਇਹ ਘਟਨਾ ਕਥਿਤ ਰੂਪ ’ਚ ਸ਼ਾਰਟ ਸਰਕਿਟ ਕਾਰਨ ਹੋ ਸਕਦੀ ਹੈ ਪਰ ਸੈਂਟਰ ਦੇ ਇਸ ਕਮਰੇ ਤੋਂ ਇਲਾਵਾ ਸੈਂਟਰ ਵਿਚ ਹੋਰ ਕਿਧਰੇ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ। 

ਇਸ ਦੇ ਚੱਲਦਿਆਂ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਮੌਤ ਕਿਸ ਤਰ੍ਹਾਂ ਹੋਈ ਹੈ। ਮ੍ਰਿਤਕ ਦੇ ਕੋਲ ਟੈਸਟ ਕਰਨ ਦਾ ਕੋਈ ਮਾਨਤਾ ਪ੍ਰਾਪਤ ਸਰਟੀਫਿਕੇਟ ਸੀ ਜਾਂ ਨਹੀਂ ਇਹ ਵੀ ਜਾਂਚ ਦਾ ਵਿਸ਼ਾ ਹੈ ਜਦਕਿ ਸੈਂਟਰ ਵਿਚ ਫਾਇਰ ਅਤੇ ਹੋਰ ਸੁਰੱਖਿਆ ਪ੍ਰਬੰਧਾਂ ਦੀ ਸਥਿਤੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਸਨ, ਜਿਸ ਲਈ ਪੁਲਿਸ ਨੇ ਜਾਂਚ ਕਰਨ ਦੀ ਗੱਲ ਆਖੀ ਹੈ। ਇਸ ਮੌਕੇ ਸਿਟੀ ਥਾਣਾ ਦੇ SHO ਪਵਨ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

(For more news apart from young man died under suspicious circumstances in the diagnostic center News in Punjabi, stay tuned to Rozana Spokesman)

Location: India, Punjab, Rup Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement