ਹੁਸ਼ਿਆਰਪੁਰ ’ਚ ਨੌਜਵਾਨ ਦੀ ਡੁੱਬਣ ਕਾਰਨ ਮੌਤ

By : JUJHAR

Published : Jun 20, 2025, 2:43 pm IST
Updated : Jun 20, 2025, 3:29 pm IST
SHARE ARTICLE
Youth dies due to drowning in Hoshiarpur
Youth dies due to drowning in Hoshiarpur

ਮ੍ਰਿਤਕ ਨੌਜਵਾਨ ਦੀ ਪਹਿਚਾਣ ਹਰਪ੍ਰੀਤ ਵਜੋਂ ਹੋਈ ਹੈ

ਹੁਸ਼ਿਆਰਪੁਰ ਦੇ ਤਲਵਾੜਾ ਦੀ ਕੰਢੀ ਨਹਿਰ ਵਿਚ ਨਹਾਉਦੇ ਸਮੇਂ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਨੌਜਵਾਨ ਦੀ ਪਹਿਚਾਣ ਹਰਪ੍ਰੀਤ ਸਿੰਘ ਪੁੱਤਰ ਸੁੱਖਦੇਵ ਸਿੰਘ ਪਿੰਡ ਬੈਂਕਾ ਬਲੇਰ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਜਿਸ ਦੀ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ 19 ਜੂਨ ਨੂੰ ਦੁਪਹਿਰ ਸਮੇਂ ਛੇ ਨੌਜਵਾਨ ਜੋ ਕਿ ਦਸੂਹਾ ਵਿਖੇ ਫਾਈਨਾਂਸ ਕੰਪਨੀ ’ਚ ਕੰਮ ਕਰਦੇ ਸਨ। ਬੈਂਕ ਦੀ ਕਿਸ਼ਤ ਇਕੱਠੀ ਕਰਨ ਲਈ ਇਹ ਨੌਜਵਾਨ ਕੰਢੀ ਖੇਤਰ ’ਚ ਆਏ ਹੋਏ ਸਨ ।

ਗਰਮੀ ਭਰੇ ਮੌਸਮ ਵਿਚ ਇਹ ਨੌਜਵਾਨ ਕੰਢੀ ਕੈਨਾਲ ਨਹਿਰ ’ਚ ਦਾਤਾਰਪੁਰ ਦੇ ਸ਼ਿਵ ਮੰਦਰ ਨੇੜੇ ਨਹਾਉਣ ਲੱਗੇ ਜਿੱਥੇ ਇਕ ਨੌਜਵਾਨ ਹਰਪ੍ਰੀਤ ਸਿੰਘ (22 ਸਾਲ) ਦੀ ਨਹਿਰ ਵਿਚ ਨਹਾਉਂਦੇ ਸਮੇਂ ਡੁੱਬ ਕੇ ਮੌਤ ਹੋ ਗਈ। ਨਹਿਰ ਵਿੱਚੋਂ ਲਾਸ਼ ਨੂੰ ਅਗਲੇ ਦਿਨ 20 ਜੂਨ ਕਰੀਬ 10.30 ਸਵੇਰੇ ਸਥਾਨ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ। ਮੌਕੇ ਤੇ ਪਹੁੰਚੀ ਤਲਵਾੜਾ ਪੁਲਿਸ ਦੇ ਮੁਖੀ ਸਤਪਾਲ ਸਿੰਘ ਨੇ ਦਸਿਆ ਕਿ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਸੁੱਖਦੇਵ ਸਿੰਘ ਪਿੰਡ ਬੈਂਕਾਂ ਬਲੇਰ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਮ੍ਰਿਤਕ ਹਰਪ੍ਰੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬੀ ਬੀ ਐਮ ਬੀ ਹਸਪਤਾਲ ਤਲਵਾੜਾ ਭੇਜ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement