ਗੁਰੂ ਨਾਲ ਮੱਥਾ ਲਾਉਣ ਵਾਲੇ ਕਦੇ ਸੁਖੀ ਨਹੀਂ ਰਹਿ ਸਕਦਾ, ਹਊਮੇ ਨੇ ਬਾਦਲਾਂ ਦੀ ਧੌਣ ਭੰਨ ਦਿੱਤੀ : ਸੁਖਜਿੰਦਰ ਰੰਧਾਵਾ
Published : Jun 20, 2023, 2:43 pm IST
Updated : Jun 20, 2023, 2:43 pm IST
SHARE ARTICLE
Sukhjinder Randhawa
Sukhjinder Randhawa

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਹਰ ਘਰ, ਹਰ ਚੈਨਲ, ਹਰ ਯੂ-ਟਿਊਬ ਚੈਨਲ ’ਤੇ ਹੋਣਾ ਚਾਹੀਦਾ ਹੈ - ਸੁਖਜਿੰਦਰ ਰੰਧਾਵਾ

ਚੰਡੀਗੜ੍ਹ (ਵੀਰਪਾਲ ਕੌਰ) - ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਦੂਜਾ ਦਿਨ ਹੈ ਤੇ ਇਸ ਦੌਰਾਨ ਕਾਰਵਾਈ ਸ਼ੁਰੂ ਹੋਣ ਦੇ ਕੁੱਝ ਮਿੰਟ ਬਾਅਦ ਹੀ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ ਨੇ ਆਪਰੇਸ਼ਨ ਲੋਟਸ ਬਾਰੇ ਸਵਾਲ ਪੁੱਛੇ ਤੇ ਸਦਨ ਵਿਚੋਂ ਵਾਕਆਊਟ ਕਰ ਦਿੱਤਾ। ਸਦਨ 'ਚੋਂ ਬਾਹਰ ਆ ਕੇ ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਨੇ ਆਰਡੀਐੱਫ ਦੇ ਮੁੱਦੇ 'ਤੇ ਕਿਹਾ ਕਿ ਇਹ ਸਾਰੀਆਂ ਗੱਲਾਂ ਹੁਣ ਕਿਉਂ ਕਰ ਰਹੇ ਹਨ, ਉਦੋਂ ਕਿੱਥੇ ਸੀ ਜਦੋਂ ਕੇਂਦਰ ਨੇ ਇਕ ਸਟੇਟ ਨੂੰ ਤੋੜ ਕੇ ਯੂਟੀ ਬਣਾਇਆ ਸੀ ਉਸ ਸਮੇਂ ਇਹ ਕਿਉਂ ਨਹੀਂ ਬੋਲੇ, ਉਸ ਸਮੇਂ ਇਸੇ ਆਮ ਆਦਮੀ ਪਾਰਟੀ ਨੇ ਉਹਨਾਂ ਦੇ ਹੱਕ ਵਿਚ ਵੋਟ ਪਾਈ ਸੀ, ਜਦੋਂ ਜੰਮੂ ਕਸ਼ਮੀਰ ਨੂੰ ਤੋੜਿਆ ਗਿਆ। 

ਉਹਨਾਂ ਨੇ ਕਿਹਾ ਕਿ ਇਹ ਸੈਸ਼ਨ ਇਕ ਦੋ ਦਿਨ ਦਾ ਬੁਲਾਉਂਦੇ ਹਨ ਤੇ ਇਸ ਵਾਰ ਇਹਨਾਂ ਨੇ ਇਹ ਮੁੱਦਾ ਚੁੱਕਿਆ ਪਰ ਅਗਲੀ ਵਾਰ ਇਹ ਗਵਰਨਰ ਨੂੰ ਹਟਾਉਣ ਵਾਲਾ ਬਿੱਲ ਲੈ ਕੇ ਆਉਣਗੇ ਤੇ ਫਿਰ ਇਹ ਉਹ ਬਿੱਲ ਲਿਆੁਣਗੇ ਜਿਸ ਵਿਚ ਕਿਹਾ ਜਾਵੇਗਾ ਕਿ ਕੇਂਦਰ ਸਰਕਾਰ ਨੂੰ ਕਿਸੇ ਵੀ ਸੂਬੇ ਵਿਚ ਗਵਰਨਰ ਲਗਾਉਣ ਦਾ ਕੋਈ ਹੱਕ ਨਹੀਂ ਹੈ। 

ਇਸ ਦੇ ਨਾਲ ਹੀ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹ ਵੀ ਪਹਿਲਾਂ ਕਹਿੰਗੇ ਰਹੇ ਹਨ ਕਿ ਗੁਰਬਾਣੀ ਦਾ ਪ੍ਰਸਰਾਣ ਇਕ ਚੈਨਲ ਨੂੰ ਨਹੀਂ ਮਿਲਣਾ ਚਾਹੀਦਾ, ਸਭ ਨੂੰ ਮਿਲੇ ਤੇ ਇਹ ਸਰਕਾਰ ਜੋ ਕਹਿੰਦੇ ਹੈ ਕਿ ਮੈਂ ਗੁਰਬਾਣੀ ਮੁਫ਼ਤ ਕਰ ਰਿਹਾ ਹਾਂ ਤਾਂ ਹਊਮੇ ਬਹੁਤ ਮਾੜੀ ਹੁੰਦੀ ਹੈ, ਇਸੇ ਹਊਮੇ ਨੇ ਬਾਦਲਾਂ ਦੀ ਧੌਣ ਭੰਨ ਕੇ ਰੱਖ ਦਿੱਤੀ ਹੈ, ਜਿਸ ਨੇ ਵੀ ਗੁਰੂ ਨਾਲ ਮੱਥਾ ਲਗਾਇਆ ਹੈ ਉਹ ਕਦੇ ਵੀ ਸੁਖੀ ਨਹੀਂ ਰਿਹਾ। 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਹਰ ਘਰ, ਹਰ ਚੈਨਲ, ਹਰ ਯੂ-ਟਿਊਬ ਚੈਨਲ ’ਤੇ ਹੋਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਕਾਂਗਰਸੀ ਅਕਾਲੀ ਦਲ ਦੇ ਖਿਲਾਫ਼ ਬੋਲਦੇ ਹਾਂ ਤੇ ਉਹ ਵੀ ਸਾਡੇ ਖਿਲਾਫ਼ ਬੋਲਦੇ ਹਨ ਪਰ ਜਿੱਥੇ ਗੁਰਬਾਣੀ ਦੀ ਗੱਲ ਆਉਂਦੀ ਹੈ ਉੱਥੇ ਉਂਗਲ ਨਹੀਂ ਖੜੀ ਹੋਣੀ ਚਾਹੀਦੀ। 

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ  ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਦਾ ਪ੍ਰਚਾਰ ਨਹੀਂ ਕੀਤਾ ਜੇ ਕੀਤਾ ਹੁੰਦਾ ਤਾਂ ਅੱਜ ਕੰਨੜ ਭਾਸ਼ਾ ਵਿਚ ਜਿੰਨੀਆਂ ਵੀ ਭਾਸ਼ਾਵਾ ਹਨ, ਉਹਨਾਂ ਵਿਚ ਗੁਰਬਾਣੀ ਦਾ ਅਨੁਵਾਦ ਹੋਣਾ ਚਾਹੀਦਾ ਹੈ। ਉਹਨਾਂ ਨੇ ਹਰਜਿੰਦਰ ਧਾਮੀ ਨੂੰ ਕਿਹਾ ਕਿ ਹੁਣ ਧਾਮੀ ਸਾਬ੍ਹ ਨੂੰ ਅਕਾਲੀ ਦਲ ਦੀ ਬੁੱਕਲ ਵਿਚੋਂ ਨਿਕਲਣਾ ਚਾਹੀਦਾ ਹੈ ਤੇ ਗੁਰਬਾਣੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement