ਨਵਜੋਤ ਸਿੱਧੂ ਦੀ AK47 ਵਾਂਗ ਚਲਦੀ ਹੈ ਜ਼ੁਬਾਨ-ਰਾਣਾ ਗੁਰਜੀਤ
Published : May 20, 2022, 1:42 pm IST
Updated : May 20, 2022, 1:42 pm IST
SHARE ARTICLE
 Rana Gurjeet verbally attacks Navjot Sidhu
Rana Gurjeet verbally attacks Navjot Sidhu

ਰੀ ਰਾਣਾ ਗੁਰਜੀਤ ਦਾ ਨਵਜੋਤ ਸਿੱਧੂ 'ਤੇ ਸ਼ਬਦੀ ਹਮਲਾ

 

ਮੁਹਾਲੀ:  ਰਾਣਾ ਗੁਰਜੀਤ ਨੇ ਨਵਜੋਤ ਸਿੱਧੂ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਸਿੱਧੂ ਭਾਜਪਾ ਦਾ ਬੰਦਾ ਹੈ ਜਿਸ ਨੇ ਕਾਂਗਰਸ ਪਾਰਟੀ ਨੂੰ ਬਰਬਾਦ ਕਰ ਦਿੱਤਾ। ਸਿੱਧੂ ਦੀ ਬਦੌਲਤ ਕਾਂਗਰਸ ਪੰਜਾਬ ਚੋਣਾਂ ਹਾਰ ਗਈ। ਹੁਣ ਮੈਨੂੰ ਇਹ ਸ਼ੱਕ ਹੈ ਕਿ ਸਿੱਧੂ ਬਾਅਦ ਵਿਚ ਭਾਜਪਾ ਵਿਚ ਸ਼ਾਮਲ ਨਾ ਹੋ ਜਾਣ। ਉਨ੍ਹਾਂ ਨੇ ਜੋ ਕਰਨਾ ਸੀ ਉਹ ਕਰ ਲਿਆ। 

 

 

Rana Gurjit SinghRana Gurjit Singh

ਸਾਬਕਾ ਮੰਤਰੀ ਰਾਣਾ ਗੁਰਜੀਤ ਨੇ ਕਿਹਾ ਕਿ ਮੈਨੂੰ ਨਵਜੋਤ ਸਿੱਧੂ ਦੀ ਸਜ਼ਾ ਪਿੱਛੇ ਮਨਜਿੰਦਰ ਸਿਰਸਾ ਦਾ ਹੱਥ ਹੋਣ ਦਾ ਸ਼ੱਕ ਹੈ। ਹੋ ਸਕਦਾ ਹੈ ਸਿੱਧੂ ਨੂੰ ਮਾਫੀ ਮਿਲ ਜਾਵੇ ਜਾਂ ਫਿਰ ਨਾ ਮਿਲੇ। ਇਹ ਸਿੱਧੂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਦੀ ਸਿਰਸਾ ਦੀ ਚਾਲ ਹੋ ਸਕਦੀ ਹੈ।

Navjot singh SidhuNavjot singh Sidhu

ਰਾਣਾ ਗੁਰਜੀਤ ਨੇ ਕਿਹਾ ਕਿ ਸਿੱਧੂ ਦੀ ਜ਼ੁਬਾਨ AK47 ਵਾਂਗ ਚਲਦੀ ਹੈ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਬੋਲ ਕੀ ਰਹੇ ਹਨ। ਬਾਅਦ ਵਿਚ ਠੋਕੋ ਤਾਲੀ ਕਹਿ ਦਿੰਦੇ ਹਨ। ਰਾਣਾ ਗੁਰਜੀਤ ਨੇ ਕਿਹਾ ਕਿ ਮੈਂ ਪਹਿਲਾ ਪ੍ਰਧਾਨ ਦੇਖਿਆ, ਜਿਸ ਨੇ 116 ਸੀਟਾਂ 'ਤੇ ਪ੍ਰਚਾਰ ਨਹੀਂ ਕੀਤਾ। ਆਪਣੀ ਸੀਟ ਤੱਕ ਹੀ ਸੀਮਤ ਰਿਹਾ। ਸਿੱਧੂ ਚਰਨਜੀਤ ਚੰਨੀ ਖਿਲਾਫ ਬੋਲਦਾ ਰਿਹਾ। ਸਿੱਧੂ ਉਹ ਵਿਅਕਤੀ ਸੀ ਜਿਸਨੇ ਰਾਜਾਂ ਦੀ ਸਫਾਈ ਕਰਨੀ ਸੀ। ਹਾਲਾਂਕਿ, ਸਿੱਧੂ ਜਿਨ੍ਹਾਂ ਨੂੰ ਹਰਾਉਣਾ ਚਾਹੁੰਦਾ ਸੀ, ਉਹ ਜਿੱਤ ਗਏ।

 

 

 


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement