Fazilka News : ਫਾਜ਼ਿਲਕਾ ’ਚ ਪੁਲਿਸ ਤੇ BSF ਨੇ ਪਿੰਡ ਨੱਥਾ ਸਿੰਘ 'ਚ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ

By : BALJINDERK

Published : Apr 20, 2024, 5:18 pm IST
Updated : Apr 20, 2024, 5:18 pm IST
SHARE ARTICLE
ਬਰਾਮਦ ਹੋਈ ਹੈਰੋਇਨ
ਬਰਾਮਦ ਹੋਈ ਹੈਰੋਇਨ

Fazilka News : ਬਰਾਮਦ ਹੋਈ ਹੈਰੋਇਨ ਦੇ ਤਿੰਨ ਪੈਕੇਟ ਜਿਨ੍ਹਾਂ ਦਾ ਵਜ਼ਨ ਢਾਈ ਕਿਲੋ

Fazilka News : ਫਾਜ਼ਿਲਕਾ ਪੁਲਿਸ ਵੱਲੋਂ ਬੀ.ਐਸ.ਐਫ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਅੰਤਰਰਾਸ਼ਟਰੀ ਸਰਹੱਦ, ਪਿੰਡ ਨੱਥਾ ਸਿੰਘ ਵਾਲਾ, ਜ਼ਿਲ੍ਹਾ ਫਾਜ਼ਿਲਕਾ ਦੇ ਨੇੜੇ 2.220 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। BSF ਦੇ ਬੁਲਾਰੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਸ਼ੁੱਕਰਵਾਰ ਨੂੰ BSF ਦੀ ਖੁਫੀਆ ਯੂਨਿਟ ਨੂੰ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ। BSF ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ੱਕੀ ਇਲਾਕੇ 'ਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ।

ਇਹ ਵੀ ਪੜੋ:Punjab news: ਛਿੰਝ ਕੁਸ਼ਤੀ ਮੁਕਾਬਲੇ 'ਚ ਚੋਟੀ ਦੇ ਭਲਵਾਨ ਸਾਲੀਮ ਦੀ ਹੋਈ ਮੌਤ

ਬੁਲਾਰੇ ਨੇ ਦੱਸਿਆ ਕਿ ਸਵੇਰੇ 11.50 ਵਜੇ ਦੇ ਕਰੀਬ, ਸੈਨਿਕਾਂ ਨੇ ਸਫ਼ਲਤਾਪੂਰਵਕ ਸ਼ੱਕੀ ਹੈਰੋਇਨ ਦੇ ਤਿੰਨ ਪੈਕੇਟ (ਕੁੱਲ ਵਜ਼ਨ - 2.220 ਕਿਲੋਗ੍ਰਾਮ) ਬਰਾਮਦ ਕੀਤੇ। ਪੈਕੇਟ ਕਾਲੇ ਰੰਗ ਦੇ ਬੈਗ ਵਿੱਚ ਰੱਖੇ ਹੋਏ ਸਨ ਅਤੇ ਬੈਗ ਵਿੱਚ ਤਿੰਨ ਗਲੋ ਸਟਿਕ ਵੀ ਮਿਲੇ ਹਨ। ਇਹ ਬਰਾਮਦਗੀ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਨੱਥਾ ਸਿੰਘ ਵਾਲਾ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹੋਈ ਹੈ।

ਇਹ ਵੀ ਪੜੋ: Jalandhar News : ਭਲਕੇ ਇਸ ਜ਼ਿਲ੍ਹੇ 'ਚ ਬੰਦ ਰਹਿਣਗੀਆਂ ਦੁਕਾਨਾਂ, ਮੈਜਿਸਟ੍ਰੇਟ ਵੱਲੋਂ ਹੁਕਮ ਜਾਰੀ

(For more news apart from Fazilka police and BSF recovered heroin worth crores in Natha Singh village News in Punjabi, stay tuned to Rozana Spokesman)

Location: India, Punjab, Fazilka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement