ਪੁਲਿਸ ਦੇ ਹੱਥ ਲਗਾ ਖ਼ਾਲਿਸਤਾਨੀ ਸਮਰਥਕ
Published : Mar 20, 2018, 2:59 pm IST
Updated : Mar 21, 2018, 2:43 pm IST
SHARE ARTICLE
Ranjit Singh Rana
Ranjit Singh Rana

ਕਪੂਰਥਲਾ ਪੁਲਿਸ ਨੇ ਵਿੱਢੀ ਮੁਹਿੰਮ ਤਹਿਤ 27 ਸਾਲ ਪੁਰਾਣੇ ਮੁਲਜ਼ਮ ਨੂੰ ਥਾਣਾ ਸਦਰ ਫਗਵਾੜਾ 'ਚ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਕਪੂਰਥਲਾ (ਇੰਦਰਜੀਤ ਸਿੰਘ) : ਜ਼ਿਲ੍ਹਾ ਕਪੂਰਥਲਾ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਵਿੱਢੀ ਮੁਹਿੰਮ ਤਹਿਤ 27 ਸਾਲ ਪੁਰਾਣੇ ਮੁਲਜ਼ਮ ਨੂੰ ਥਾਣਾ ਸਦਰ ਫਗਵਾੜਾ 'ਚ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਦਸ ਦਈਏ ਕਿ ਰਣਜੀਤ ਸਿੰਘ ਪਿਛਲੇ 27 ਸਾਲਾਂ ਤੋਂ ਪੰਜਾਬ ਪੁਲਿਸ ਨਾਲ ਅੱਖ ਮਚੋਲੀ ਖੇਡਦਾ ਆ ਰਿਹਾ ਸੀ ਤੇ ਪੰਜਾਬ, ਯੂਪੀ ਦੇ ਗੁਰਦੁਆਰਿਆਂ ਵਿਚ ਪਾਠੀ ਸਿੰਘ ਬਣ ਕੇ ਲੁਕਿਆ ਰਹਿੰਦਾ ਸੀ। ਦੋਸ਼ੀ ਹੁਸ਼ਿਆਰਪੁਰ, ਰੋਪੜ, ਜਲੰਧਰ, ਕਪੂਰਥਲਾ ਦੇ ਫਗਵਾੜਾ ਵਿਚ ਟਾਂਡਾ ਐਕਟ ਸਮੇਤ ਸੰਗੀਨ ਅਪਰਾਧਕ ਮਾਮਲਿਆਂ ਵਿਚ ਭਗੌੜਾ ਸੀ, ਜਿਸ ਨੂੰ ਕਪੂਰਥਲਾ ਪੁਲਿਸ ਨੇ ਖ਼ਾਸ ਮੁਖ਼ਬਰੀ ਦੇ ਅਧਾਰ 'ਤੇ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। 

Ranjit Singh RanaRanjit Singh Rana

ਐਸਐਸਪੀ ਸੰਦੀਪ ਸ਼ਰਮਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਸਿਆ ਕਿ ਮੁਲਜ਼ਮ ਰਣਜੀਤ ਸਿੰਘ ਨੇ ਪੁਛਗਿਛ ਦੌਰਾਨ ਮੰਨਿਆ ਹੈ ਕਿ ਉਸ ਦੇ 1985 'ਚ ਨਾਮੀ ਖਾੜਕੂਆਂ ਨਾਲ ਵੀ ਸਬੰਧ ਰਹੇ ਹਨ। Ranjit Singh RanaRanjit Singh Rana ਇਸੇ ਦੌਰਾਨ ਪੱਤਰਕਾਰਾਂ ਵਲੋਂ ਰਣਜੀਤ ਸਿੰਘ ਨੂੰ ਪੁਛੇ ਸਵਾਲ ਦੇ ਜਵਾਬ ਵਿਚ ਉਸ ਨੇ ਕਿਹਾ ਕਿ ਮੇਰੇ ਘਰ ਤੋਂ ਕੋਈ ਹਥਿਆਰ ਨਹੀਂ ਫੜਿਆ ਗਿਆ।

ਹੁਣ ਪੁਲਿਸ ਵਲੋਂ ਫੜੇ ਗਏ ਭਗੌੜੇ ਮੁਜ਼ਰਮ ਤੋਂ ਪੁਛਗਿਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਦਾ ਕਿਹੜੀਆਂ ਕਿਹੜੀਆਂ ਵਾਰਦਾਤਾਂ ਵਿਚ ਹੱਥ ਹੈ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement