Punjab News: ਭਦੌੜ ਪੁਲਿਸ ਨੇ ਮੋਗਾ ਦੇ 11 ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਾਬੂ
Published : Dec 19, 2023, 6:54 pm IST
Updated : Dec 19, 2023, 6:54 pm IST
SHARE ARTICLE
File Photo
File Photo

ਭਦੌੜ ਪੁਲਿਸ ਨੇ ਹਸਪਤਾਲ ਨੂੰ ਘੇਰਾ ਪਾ ਕੇ ਸਾਰਿਆਂ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ ਹੈ ਤੇ ਵੱਡੀ ਹੋਣੀ ਟਲ ਗਈ ਹੈ। 

Punjab News: ਭਦੌੜ ਪੁਲਿਸ ਨੇ ਚੁਸਤੀ ਫੁਰਤੀ ਵਰਤਦਿਆਂ ਸਿਵਲ ਹਸਪਤਾਲ ਭਦੌੜ ਪਹੁੰਚ ਕੇ 11 ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ, ਡਾਂਗਾਂ ਸੋਟਿਆਂ ਸਮੇਤ ਕਾਬੂ ਕੀਤਾ। ਕਾਬੂ ਆਏ ਸਾਰੇ ਨੌਜਵਾਨਾਂ ਦੀ 19 ਤੋਂ 24 ਸਾਲ ਦੀ ਉਮਰ ਹੈ ਤੇ ਸਾਰੇ ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਦੇ ਵਾਸੀ ਹਨ|  ਐਸਐੱਚਓ ਭਦੌੜ ਜਗਦੇਵ ਸਿੰਘ ਨੇ ਦੱਸਿਆ ਕਿ ਦੌਧਰ ਦੇ ਇੱਕ ਨੌਜਵਾਨ ਦੀ ਕਿਸੇ ਕੁੜੀ ਨਾਲ ਗੱਲਬਾਤ ਸੀ ਤੇ ਉਹ ਕੁੜੀ ਦੇ ਮਗਰ ਭਦੌੜ ਆਇਆ ਤਾਂ ਕੁੜੀ ਦੇ ਚਾਚੇ-ਤਾਏ ਦੇ ਮੁੰਡਿਆਂ ਨੇ ਉਸ ਦਾ ਕੁਟਾਪਾ ਚਾੜਿਆ ਤੇ ਉਸ ਨੂੰ ਜਖ਼ਮੀ ਹਾਲਤ 'ਚ ਛੱਡ ਕੇ ਫਰਾਰ ਹੋ ਗਏ, ਜਿਸ ਨੂੰ ਪੁਲਿਸ ਨੇ ਭਦੌੜ ਹਸਪਤਾਲ ਦਾਖ਼ਲ ਕਰਵਾਇਆ ਸੀ ਤੇ ਉਹ ਜੇਰੇ ਇਲਾਜ ਹੈ।

ਉਸ ਨੌਜਵਾਨ ਨੇ ਆਪਣੇ ਪਿੰਡ ਤੋਂ ਦਰਜਨ ਭਰ ਦੇ ਕਰੀਬ ਨੌਜਵਾਨ ਸੱਦ ਲਏ ਤੇ ਜੋ ਡਾਂਗਾ, ਤਲਵਾਰਾਂ, ਖੂੰਡਿਆਂ ਆਦਿ ਮਾਰੂ ਤਿੱਖੇ ਤੇਜ਼ਧਾਰ ਹਥਿਆਰਾਂ ਨਾਲ ਭਦੌੜ ਆਏ ਤੇ ਜਖ਼ਮੀ ਦੋਸਤ ਤੋਂ ਕੁੱਟਮਾਰ ਕਰਨ ਵਾਲਿਆਂ ਦਾ ਪਤਾ ਪੁੱਛਣ ਲੱਗੇ ਤਾਂ ਜੋ ਉਹਨਾਂ 'ਤੇ ਹਮਲਾ ਕੀਤਾ ਜਾ ਸਕੇ। ਮੌਕੇ 'ਤੇ ਕਿਸੇ ਨੇ ਭਦੌੜ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਭਦੌੜ ਪੁਲਿਸ ਨੇ ਹਸਪਤਾਲ ਨੂੰ ਘੇਰਾ ਪਾ ਕੇ ਸਾਰਿਆਂ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ ਹੈ ਤੇ ਵੱਡੀ ਹੋਣੀ ਟਲ ਗਈ ਹੈ। 

(For more news apart from Punjab News, stay tuned to Rozana Spokesman)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement