ਪਾਕਿਸਤਾਨ ਨੇ ਕੋਵਿਡ-19 ਟੀਕੇ ਦੀ ਖ਼ਰੀਦ ਲਈ 10 ਕਰੋੜ ਡਾਲਰ ਦਾ ਫ਼ੰਡ ਕੀਤਾ ਜਾਰੀ
Published : Nov 19, 2020, 12:39 am IST
Updated : Nov 19, 2020, 12:39 am IST
SHARE ARTICLE
image
image

ਪਾਕਿਸਤਾਨ ਨੇ ਕੋਵਿਡ-19 ਟੀਕੇ ਦੀ ਖ਼ਰੀਦ ਲਈ 10 ਕਰੋੜ ਡਾਲਰ ਦਾ ਫ਼ੰਡ ਕੀਤਾ ਜਾਰੀ

ਇਸਲਾਮਾਬਾਦ, 18 ਨਵੰਬਰ:  ਪਾਕਿਸਤਾਨ ਨੇ ਉਪਲਬਧ ਹੋਣ ਉਤੇ ਕੋਰੋਨਾ ਵਾਇਰਸ ਟੀਕੇ ਦੀ ਖ਼ਰੀਦ ਲਈ 10 ਕਰੋੜ ਡਾਲਰ ਦਾ ਫ਼ੰਡ ਨਿਰਧਾਰਤ ਕੀਤਾ ਹੈ ਕਿਉਂਕਿ ਦੇਸ਼ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਬੁਧਵਾਰ ਨੂੰ 3,63,380 ਉਤੇ ਪਹੁੰਚ ਗਈ। ਮੀਡੀਆ ਖ਼ਬਰਾਂ ਵਿਚ ਇਸ ਦੀ ਜਾਣਕਾਰੀ ਦਿਤੀ ਗਈ। ਡਾਨ ਅਖ਼ਬਾਰ ਵਿਚ ਛਪੀ ਖ਼ਬਰ  ਮੁਤਾਬਕ, ਇਸ ਫ਼ੈਸਲੇ ਨਾਲ ਟੀਕੇ ਦੀ ਖ਼ਰੀਦ ਲਈ ਇਸ ਫ਼ੰਡ ਨੂੰ ਮਨਜ਼ੂਰੀ ਦਿਤੀ ਗਈ ਹੈ ਕਿ ਸੀਨੀਅਰ ਨਾਗਰਿਕਾਂ, ਸਿਹਤ ਕਰਮੀਆਂ ਅਤੇ ਬੀਮਾਰ ਲੋਕਾਂ ਦੇ ਇਲਾਜ ਵਿਚ ਤਰਜੀਹ ਦਿਤੀ ਜਾਵੇਗੀ।
ਨੈਸ਼ਨਲ ਵੈਕਸੀਨ ਕਮੇਟੀ ਦੇ ਚੇਅਰਮੈਨ ਡਾਕਟਰ ਅਸਦ ਹਫ਼ੀਜ਼ ਨੇ ਦਸਿਆ ਕਿ ਟੀਕਾ ਮਿਲਣ ਵਿਚ ਹਾਲੇ ਕੁੱਝ ਹੋਰ ਮਹੀਨੇ ਲੱਗਣਗੇ। ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਟੀਕੇ ਦੀ ਕੀਮਤ ਦਾ ਮੁਲਾਂਕਣ ਕਰਨਾ ਫ਼ਿਲਹਾਲ ਸੰਭਵ ਨਹੀਂ ਹੈ, ਕਿਉਂਕਿ ਐਮ.ਆਰ. ਐਨ.ਏ. ਟੀਕਾ ਹਾਲੇ ਦੁਨੀਆਂ ਵਿਚ ਉਪਲਭਧ ਨਹੀਂ ਹੈ। ਉਨ੍ਹਾਂ ਕਿਹਾ,''ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਕੰਪਨੀਆਂ ਟੀਕੇ ਦਾ ਨਿਰਮਾਣ ਕਰ ਰਹੀਆਂ ਹਨ। ਘੱਟ ਕੀਮਤ ਵਿਚ ਉਪਲਭਧ ਕਰਾਉਣ ਦੀ ਕੰਪਨੀਆਂ ਦੀ ਘੋਸ਼ਣਾ ਦੇ ਬਾਵਜੂਦ ਸਾਨੂੰ ਇਸ ਗੱਲ ਦੀ ਆਸ ਨਹੀਂ ਕਰਨੀ ਚਾਹੀਦੀ ਕਿ ਇਹ ਟੀਕਾ ਲਗਭਗ ਮੁਫ਼ਤ ਵਿਚ ਉਪਲਭਧ ਹੋਵੇਗਾ।''
ਪਾਕਿਸਤਾਨ ਕੋਵਿਡ-19 ਟੀਕੇ ਦੀ ਖ਼ਰੀਦ ਦੀ ਦੌੜ ਵਿਚ ਸ਼ਾਮਲ ਹੋ ਗਿਆ ਹੈ ਕਿਉਂਕਿ ਦੇਸ਼ ਕੋਰੋਨਾ ਵਾਇਰਸ ਇਨਫ਼ੈਕਸ਼ਨ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ।    (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement