ਕਿਸਾਨਾਂ ਦੀ ਅਜੇ ਵੀ ਨਾ ਸੁਣੀ ਤਾਂ ਭਾਜਪਾ ਸਰਕਾਰ ਖ਼ਤਮ ਹੋ ਜਾਵੇਗੀ-ਮੇਘਾਲਿਆ ਗਵਰਨਰ ਮਲਿਕ
Published : Oct 19, 2021, 7:47 am IST
Updated : Oct 19, 2021, 7:47 am IST
SHARE ARTICLE
image
image

ਕਿਸਾਨਾਂ ਦੀ ਅਜੇ ਵੀ ਨਾ ਸੁਣੀ ਤਾਂ ਭਾਜਪਾ ਸਰਕਾਰ ਖ਼ਤਮ ਹੋ ਜਾਵੇਗੀ-ਮੇਘਾਲਿਆ ਗਵਰਨਰ ਮਲਿਕ

ਜੈਪੁਰ, 18 ਅਕਤੂਬਰ : ਮੇਘਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਖੇਤੀ ਕਾਨੂੰਨਾਂ ਲੈ ਕੇ ਕਿਸਾਨ ਅੰਦੋਲਨ 'ਤੇ ਅਪਣੀ ਪ੍ਰਤੀਕਿਰਿਆ ਦਿਤੀ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) 'ਤੇ ਗਰੰਟੀ ਕਾਨੂੰਨ ਲੈ ਕੇ ਆਵੇ ਤਾਂ ਮੁੱਦਾ ਹੱਲ ਹੋ ਸਕਦਾ ਹੈ | ਇਥੇ ਸਿਰਫ਼ ਇਕ ਚੀਜ਼ ਹੈ ਤਾਂ ਤੁਸੀਂ (ਕੇਂਦਰ) ਇਸ ਨੂੰ  ਪੂਰਾ ਕਿਉਂ ਨਹੀਂ ਕਰ ਰਹੇ? ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਸਮਝੌਤਾ ਨਹੀਂ ਕਰਨਗੇ | 
ਸੱਤਿਆਪਾਲ ਨੇ ਇਸ ਦੇ ਨਾਲ ਹੀ ਕਿਹਾ ਕਿ ਜੇਕਰ ਕਿਸਾਨਾਂ ਦੀ ਨਾ ਸੁਣੀ ਗਈ ਤਾਂ ਕੇਂਦਰ ਸਰਕਾਰ ਮੁੜ ਨਹੀਂ ਆਵੇਗੀ | ਮਲਿਕ ਨੇ ਤਿੱਖੇ ਲਹਿਜੇ ਵਿਚ ਕਿਹਾ ਕਿ ਜਿਨ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਹਨ, ਉਨ੍ਹਾਂ ਦਾ ਮਿਜ਼ਾਜ ਥੋੜ੍ਹਾ ਆਸਮਾਨ 'ਤੇ ਪਹੁੰਚ ਜਾਂਦਾ ਹੈ | ਉਨ੍ਹਾਂ ਨੂੰ  ਇਹ ਨਹੀਂ ਦਿਸਦਾ ਕਿ ਇਨ੍ਹਾਂ ਦੀ ਤਕਲੀਫ਼ ਕਿੰਨੀ ਹੈ ਪਰ ਸਮਾਂ ਆਉਂਦਾ ਹੈ ਜਦੋਂ ਉਨ੍ਹਾਂ ਨੂੰ  ਵੇਖਣਾ ਵੀ ਪੈਂਦਾ ਹੈ ਅਤੇ ਸੁਣਨਾ ਵੀ ਪੈਂਦਾ ਹੈ | ਜੇਕਰ ਕਿਸਾਨਾਂ ਦੀ ਨਾ ਮੰਨੀ ਤਾਂ ਇਹ ਸਰਕਾਰ ਮੁੜ ਨਹੀਂ ਆਵੇਗੀ | 

ਕਿਸਾਨਾਂ ਨਾਲ ਜਿਆਦਤੀ ਹੋ ਰਹੀ ਹੈ, ਉਹ 10 ਮਹੀਨਿਆਂ ਤੋਂ ਘਰ-ਬਾਰ ਛੱਡ ਕੇ ਅੰਦੋਲਨ 'ਚ ਡਟੇ ਹਨ | ਫ਼ਸਲ ਬਿਜਾਈ ਦਾ ਸਮਾਂ ਹੈ ਅਤੇ ਉਹ ਦਿੱਲੀ 'ਚ ਹਨ ਤਾਂ ਉਨ੍ਹਾਂ ਦੀ ਸੁਣਵਾਈ ਸਰਕਾਰ ਨੂੰ  ਕਰਨੀ ਚਾਹੀਦੀ ਹੈ | ਮੈਂ ਕਿਸਾਨਾਂ ਨਾਲ ਖੜ੍ਹਾ ਹਾਂ | ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ  ਮਿਲ ਕੇ ਅਪਣੇ ਵਿਚਾਰ ਦੱਸਣਗੇ ਚਾਹੇ ਉਹ ਕਸ਼ਮੀਰ ਦੇ ਹੋਣ ਜਾਂ ਕਿਸੇ ਵੀ ਚੀਜ਼ ਦੇ ਹੋਣ | ਕੀ ਵਜ੍ਹਾ ਹੈ ਕਿ ਸਰਕਾਰ ਅਜੇ ਤਕ ਕਿਸਾਨਾਂ ਨੂੰ  ਮਨਵਾ ਨਹੀਂ ਸਕੀ | ਮਲਿਕ ਨੇ ਲਖੀਮਪੁਰ ਮਾਮਲੇ 'ਚ ਵੀ ਅਪਣੀ ਗੱਲ ਰੱਖੀ | ਉਨ੍ਹਾਂ ਲਖੀਮਪੁਰ ਖੇੜੀ ਕਤਲਕਾਂਡ ਦੀ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਅਸਤੀਫ਼ਾ ਉਸੇ ਦਿਨ ਲੈ ਲੈਣਾ ਚਾਹੀਦਾ ਸੀ | ਇਹ ਬਿਲਕੁਲ ਗ਼ਲਤ ਹੈ | ਕਿਸਾਨਾਂ ਵਲੋਂ ਖੇਤੀ ਕਾਨੂੰਨ ਨੂੰ  ਰੱਦ ਕਰਾਉਣ ਦੀ ਅਪਣੀ ਮੰਗ ਅਤੇ ਲਖੀਮਪੁਰ ਕਾਂਡ 'ਚ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਅਸਤੀਫ਼ੇ ਨੂੰ  ਲੈ ਕੇ ਅੱਜ 6 ਘੰਟੇ ਰੇਲ ਰੋਕੋ ਅੰਦਲੋਨ ਕੀਤਾ ਗਿਆ | (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement