ਸੁਖਜਿੰਦਰ ਰੰਧਾਵਾ ਨੇ ਚਰਨਜੀਤ ਚੰਨੀ ਨੂੰ ਸੀਐੱਮ ਬਣਾਉਣ ਦੇ ਫੈਸਲੇ 'ਤੇ ਜਤਾਈ ਸਹਿਮਤੀ 
Published : Sep 19, 2021, 6:22 pm IST
Updated : Sep 19, 2021, 6:22 pm IST
SHARE ARTICLE
Sukhjinder Randhawa
Sukhjinder Randhawa

ਚਰਨਜੀਤ ਚੰਨੀ ਮੇਰੇ ਭਰਾਵਾਂ ਵਰਗਾ ਹੈ ਮੈਨੂੰ ਉਹਨਾਂ ਦੇ ਸੀਐੱਮ ਬਣਨ 'ਤੇ ਕੋਈ ਇਤਰਾਜ਼ ਨਹੀਂ ਹੈ।

 

ਚੰਡੀਗੜ੍ਹ -  ਕੈਪਟਨ ਅਮਰਿੰਦਰ ਦੇ ਅਸਤੀਫ਼ੇ ਤੋਂ ਬਾਅਦ ਕੱਲ੍ਹ ਤੋਂ ਹੀ ਸੀਐੱਮ ਦੇ ਨਵੇਂ ਚਿਹਰੇ ਦੇ ਐਲਾਨ ਲਈ ਕਾਂਗਰਸ 'ਚ ਹਲਚਲ ਮਚੀ ਹੋਈ ਸੀ ਪਰ ਪੂਰੇ ਡੇਢ ਦਿਨ ਤੋਂ ਬਾਅਦ ਚਰਨਜੀਤ ਚੰਨੀ ਨੂੰ ਪੰਜਾਬ ਦਾ ਨਵਾਂ ਸੀਐੱਮ ਚੁਣ ਲਿਆ ਗਿਆ ਹੈ। ਚਰਨਜੀਤ ਚੰਨੀ ਨੂੰ ਸੀਐੱਮ ਬਣਾਉਣ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਵੱਲੋਂ ਪੂਰੀ ਸਹਿਮਤੀ ਹੈ ਤੇ ਇਹ ਫੈਸਲਾ ਬਾਕੀ ਸਭ ਦੀ ਸਹਿਮਤੀ ਨਾਲ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਚਰਨਜੀਤ ਚੰਨੀ ਮੇਰੇ ਭਰਾਵਾਂ ਵਰਗਾ ਹੈ ਮੈਨੂੰ ਉਹਨਾਂ ਦੇ ਸੀਐੱਮ ਬਣਨ 'ਤੇ ਕੋਈ ਇਤਰਾਜ਼ ਨਹੀਂ ਹੈ। ਸੁਖਜਿੰਦਰ ਰੰਧਾਵਾ ਨੇ ਹਾਈਕਮਾਨ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਕਿਉਂਕਿ ਪਹਿਲਾਂ ਉਹਨਾਂ ਦਾ ਨਾਮ ਸੀਐੱਮ ਚਿਹਰੇ ਲਈ ਚੁਣਿਆ ਜਾ ਰਿਹਾ ਸੀ। ਰੰਧਾਵਾ ਨੇ ਕਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਮੈਂ ਪਹਿਲਾਂ ਵੀ ਬਹੁਤ ਤਾਕਤਵਰ ਮੰਤਰੀ ਰਿਹਾ ਹਾਂ ਤੇ ਅੱਗੇ ਵੀ ਰਹਾਂਗਾ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement