ਤਾਲਾਬੰਦੀ ਸਮੇਂ ਦਾ ਮੁਆਵਜ਼ਾ ਲੈਣ ਲਈ ਪੰਜਾਬ ਸਰਕਾਰ ਵਿਰੁਧ ਇਕਜੁਟ ਹੋਏ ਸ਼ਰਾਬ ਦੇ ਠੇਕੇਦਾਰ
Published : Aug 19, 2021, 12:41 am IST
Updated : Aug 19, 2021, 12:41 am IST
SHARE ARTICLE
image
image

ਤਾਲਾਬੰਦੀ ਸਮੇਂ ਦਾ ਮੁਆਵਜ਼ਾ ਲੈਣ ਲਈ ਪੰਜਾਬ ਸਰਕਾਰ ਵਿਰੁਧ ਇਕਜੁਟ ਹੋਏ ਸ਼ਰਾਬ ਦੇ ਠੇਕੇਦਾਰ

ਬਠਿੰਡਾ, 18 ਅਗੱਸਤ (ਸੁਖਜਿੰਦਰ ਮਾਨ): ਤਾਲਾਬੰਦੀ ਦੌਰਾਨ ਬੰਦ ਰਹੇ ਸ਼ਰਾਬ ਦੇ ਠੇਕਿਆਂ ਦੀ ਲਾਇਸੰਸ ਫ਼ੀਸ ਮਾਫ਼ ਕਰਾਉਣ ਲਈ ਸ਼ਰਾਬ ਠੇਕੇਦਾਰ ਇਕਜੁਟ ਹੋ ਗਏ ਹਨ। ਇਨ੍ਹਾਂ ਠੇਕੇਦਾਰਾਂ ਨੇ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ ਦਾਅਵਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਬਾਂਹ ਨਾ ਫੜੀ ਗਈ ਤਾਂ ਅਗਲੇ ਸੀਜ਼ਨ ’ਚ ਕੋਈ ਠੇਕੇਦਾਰ ਠੇਕੇ ਲੈਣ ਲਈ ਅੱਗੇ ਨਹੀਂ ਆਵੇਗਾ।
ਸਥਾਨਕ ਸਿਵਲ ਲਾਈਨ ਕਲੱਬ ’ਚ ਮਾਲਵਾ ਪੱਟੀ ਦੇ ਇਕੱਠੇ ਹੋਏ ਦਸ ਜ਼ਿਲ੍ਹਿਆਂ ਦੇ ਠੇਕੇਦਾਰਾਂ ਨੇ ਅਪਣੀ ਰਣਨੀਤੀ ਬਣਾਉਣ ਤੋਂ ਬਾਅਦ ਸਹਾਇਕ ਕਰ ਤੇ ਅਬਾਕਾਰੀ ਕਮਿਸ਼ਨਰ ਜਸਕਰਨ ਸਿੰਘ ਨੂੰ ਇਕ ਮੰਗ ਪੱਤਰ ਵੀ ਦਿਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਠੇਕੇਦਾਰ ਸੂਫ਼ੀ, ਠੇਕੇਦਾਰ ਹਰੀਸ਼, ਠੇਕੇਦਾਰ ਹੈਪੀ ਫ਼ਰੀਦਕੋਟ ਆਦਿ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਜਿਥੇ ਹੋਰਨਾਂ ਵਰਗਾਂ ਦਾ ਆਰਥਕ ਨੁਕਸਾਨ ਹੋਇਆ ਹੈ, ਉਥੇ ਸ਼ਰਾਬ ਠੇਕੇਦਾਰਾਂ ਨੂੰ ਵੀ ਵੱਡੇ ਘਾਟੇ ਸਹਿਣੇ ਪਏ ਹਨ। ਪਿਛਲੇ ਸੀਜ਼ਨ ਦੌਰਾਨ ਵੀ ਤਾਲਾਬੰਦੀ ਕਾਰਨ ਸ਼ਰਾਬ ਦੇ ਠੇਕੇ ਬੰਦ ਕਰਨੇ ਪਏ ਸਨ, ਜਿਸ ਦੇ ਮੁਆਵਜ਼ੇ ਵਜੋਂ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਲਾਇਸੰਸ ਫ਼ੀਸ ਮਾਫ਼ ਕਰ ਦਿਤੀ ਸੀ ਪ੍ਰੰਤੂ ਚਾਲੂ ਸੀਜ਼ਨ ਦੌਰਾਨ ਸਰਕਾਰ ਵਲੋਂ ਕੀਤੀ ਤਾਲਾਬੰਦੀ ਦੌਰਾਨ ਹਰ ਇਕ ਠੇਕੇਦਾਰ ਦੇ ਠੇਕੇ ਸਵਾ ਤੋਂ ਡੇਢ ਮਹੀਨੇ ਤਕ ਬੰਦ ਰਹੇ। ਠੇਕੇਦਾਰਾਂ ਮੁਤਾਬਕ ਹਫ਼ਤਾਵਾਰੀ ਤਾਲਾਬੰਦੀ ਤੋਂ ਇਲਾਵਾ ਡਿਪਟੀ ਕਮਿਸ਼ਨਰਾਂ ਵਲੋਂ ਅਪਣੇ ਪੱਧਰ ’ਤੇ ਵੀ ਦੁਕਾਨਾਂ ਦੇ ਖੋਲ੍ਹਣ ਤੇ ਬੰਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਜਾਂਦੇ ਰਹੇ ਜਿਸ ਨਾਲ ਠੇਕੇਦਾਰਾਂ ਨੂੰ ਇਨ੍ਹਾਂ ਹੁਕਮਾਂ ਤਹਿਤ ਠੇਕੇ ਬੰਦ ਕਰਨੇ ਪੈਂਦੇ ਸਨ ਜਦੋਂ ਕਿ ਐਕਸਾਈਜ਼ ਨੀਤੀ ਮੁਤਾਬਕ ਹਰ ਇਕ ਸ਼ਰਾਬ ਦੀ ਦੁਕਾਨ ਸਵੇਰੇ 9 ਵਜੇਂ ਤੋਂ ਰਾਤ 11 ਵਜੇ ਤਕ ਕੁਲ 14 ਘੰਟੇ ਖੁਲ੍ਹ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਨੋਟਬੰਦੀ ਕਾਰਨ ਭਾਰੀ ਘਾਟਾ ਸਹਿਣ ਵਾਲੇ ਠੇਕੇਦਾਰ ਹਾਲੇ ਤਕ ਆਰਥਕ ਤੌਰ ’ਤੇ ਮੁੜ ਖੜੇ ਨਹੀਂ ਹੋ ਸਕੇ ਹਨ, ਜਿਸ ਦੇ ਚਲਦੇ ਸਰਕਾਰ ਤੁਰਤ ਉਨ੍ਹਾਂ ਦੀ ਬਾਂਹ ਫੜਦੇ ਹੋਏ ਬੰਦੀ ਦੌਰਾਨ ਉਨ੍ਹਾਂ ਦੀ ਲਾਇਸੰਸ ਫ਼ੀਸ ਮਾਫ਼ ਕਰੇ। 

ਇਸ ਖ਼ਬਰ ਨਾਲ ਸਬੰਧਤ ਫੋਟੋ 18 ਬੀਟੀਆਈ 01 ਵਿਚ ਹੈ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement