Sangrur News : ਸੰਗਰੂਰ ’ਚ ਆਈ ਹਨੇਰੀ ਤੇ ਝੱਖੜ ਕਾਰਨ ਰਾਹਗੀਰਾਂ ਦੀਆਂ ਵਧੀਆਂ ਮੁਸ਼ਕਲਾਂ

By : BALJINDERK

Published : Apr 19, 2025, 1:44 pm IST
Updated : Apr 19, 2025, 1:50 pm IST
SHARE ARTICLE
ਸੰਗਰੂਰ ’ਚ ਆਈ ਹਨੇਰੀ ਤੇ ਝੱਖੜ ਕਾਰਨ ਰਾਹਗੀਰਾਂ ਦੀਆਂ ਵਧੀਆਂ ਮੁਸ਼ਕਲਾਂ
ਸੰਗਰੂਰ ’ਚ ਆਈ ਹਨੇਰੀ ਤੇ ਝੱਖੜ ਕਾਰਨ ਰਾਹਗੀਰਾਂ ਦੀਆਂ ਵਧੀਆਂ ਮੁਸ਼ਕਲਾਂ

Sangrur News : ਸੜਕਾਂ ਦੇ ਵਿਚਾਲੇ ਦਰੱਖ਼ਤ ਡਿੱਗਣ ਕਾਰਨ ਰਸਤੇ ਹੋਏ ਬੰਦ, ਲੋਕਾਂ ਨੂੰ ਪ੍ਰੇਸ਼ਾਨੀ ਦਾ ਕਰਨਾ ਪੈ ਰਿਹਾ ਸਾਹਮਣਾ 

Sangrur News in Punjabi : ਸੰਗਰੂਰ ’ਚ ਬੀਤੇ ਦਿਨੀਂ ਆਈ ਹਨੇਰੀ ਅਤੇ ਝੱਖੜ ਕਰਕੇ ਜਿੱਥੇ ਵੱਡਾ ਨੁਕਸਾਨ ਹੋਇਆ ਉਥੇ ਹੀ ਕਈ ਰਸਤੇ ਵੀ ਬੰਦ ਹੋ ਗਏ।  ਝੱਖੜ ਕਾਰਨ ਸੜਕਾਂ ਦੇ ਵਿਚਾਲੇ ਦਰਖ਼ਤ ਟੁੱਟ ਕੇ ਡਿੱਗ ਚੁੱਕੇ ਹਨ, ਰਸਤੇ ਬੰਦ ਹੋ ਗਏ।

1

ਜਿਸ ਨੂੰ ਲੈ ਕੇ ਰਾਹਗੀਰਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਸਵੀਰਾਂ ਤੁਹਾਨੂੰ ਸੰਗਰੂਰ ਦੀਆਂ ਦਿਖਾਉਣ ਲੱਗੇ ਹਾਂ ਜਿੱਥੇ ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਦਰਖ਼ਤ ਸੜਕ ਦੇ ਵਿਚਾਲੇ ਟੁੱਟ ਕੇ ਡਿੱਗੇ ਹੋਏ ਹਨ। 

1

ਇੱਕ ਮੋਟਰਸਾਈਕਲ ਰੇਹੜੀ ਵਾਲਾ ਵਿਅਕਤੀ ਕਿਸ ਤਰੀਕੇ ਨਾਲ ਇਸ ਰਸਤੇ ’ਚ ਫਸ ਗਿਆ ਹੈ ਅਤੇ ਲੋਕਾਂ ਦੀ ਮਦਦ ਨਾਲ ਉਸ ਨੇ ਆਪਣੀ ਮੋਟਰਸਾਈਕਲ ਰੇਹੜੀ ਬੜੀ ਮੁਸ਼ਕਿਲ ਨਾਲ ਇਸ ਤੋਂ ਬਾਹਰ ਕੱਢੀ ਹੈ।  

1

ਇਸ ਮੌਕੇ ਜਦੋਂ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਬੀਤੇ ਕੱਲ ਜਿਹੜੀ ਹਨੇਰੀ, ਝੱਖੜ ਆਇਆ ਉਸ ਕਰਕੇ ਇਹ ਦਰੱਖ਼ਤ ਟੁੱਟ ਕੇ ਡਿੱਗੇ ਹਨ।  ਲੇਕਿਨ ਲੋਕਾਂ ਦਾ ਕਹਿਣਾ ਸੀ ਕਿ ਹਨੇਰੀ ਅਤੇ ਝੱਖੜ ਕਰ ਕੇ ਨੁਕਸਾਨ ਬਹੁਤ ਵੱਡਾ ਹੋ ਗਿਆ ਹੈ। ਬਿਜਲੀ ਦੇ ਖੰਭੇ ਤੱਕ ਡਿੱਗ ਗਏ ਹਨ। ਜਿਸ ਕਾਰਨ ਪਿੰਡ ਵਿਚ ਬਿਜਲੀ ਵੀ ਪ੍ਰਭਾਵਿਤ ਹੋਈ ਹੈ। 

1

ਭਵਾਨੀਗੜ੍ਹ ਦੀ ਗੱਲ ਕਰੀਏ ਤਾਂ ਇੱਕ ਘਰ ਦੇ ਉੱਪਰ ਟਾਵਰ ਡਿੱਗਣ ਕਰ ਕੇ ਘਰ ਦੇ ਲੈਂਟਰ ਵੀ ਨੁਕਸਾਨੇ ਗਏ ਹਨ। ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਸੜਕਾਂ ਨੂੰ ਕਦੋਂ ਸਾਫ ਕੀਤਾ ਜਾਂਦਾ ਹੈ ਕਿ ਅਤੇ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆ ਰਹੀ ਹੈ ਕਦੋਂ ਦੂਰ ਹੋਵੇਗੀ। 

(For more news apart from Pedestrians face major problems due to wind and storm in Sangrur News in Punjabi, stay tuned to Rozana Spokesman)

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement