ਰੱਬਾ ਇਹੋ-ਜਿਹੀ ਔਲਾਦ ਕਿਸੇ ਨੂੰ ਨਾ ਦੇਈਂ, ਰੋਟੀ ਮੰਗਣ 'ਤੇ ਬਜ਼ੁਰਗ ਪਿਓ ਨੂੰ ਡੰਡੇ ਨਾਲ ਕੁੱਟਿਆ

By : GAGANDEEP

Published : Apr 19, 2023, 3:34 pm IST
Updated : Apr 19, 2023, 4:11 pm IST
SHARE ARTICLE
photo
photo

ਬਜ਼ੁਰਗ ਆਪ ਹੀ ਬੱਸ ਰਾਹੀਂ ਹਸਪਤਾਲ ਪਹੁੰਚਿਆ

 

ਅਬੋਹਰ: ਅਬੋਹਰ ਦੇ ਪਿੰਡ ਤੂਤਵਾਲਾ 'ਚ ਬਜ਼ੁਰਗ ਪਿਤਾ 'ਤੇ ਪੁੱਤਰ ਵੱਲੋਂ ਜ਼ੁਲਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੋਟੀ ਮੰਗਣ 'ਤੇ ਦੋਸ਼ੀ ਪੁੱਤਰ ਨੇ ਬਜ਼ੁਰਗ ਪਿਤਾ ਨੂੰ ਜਾਨਵਰਾਂ ਵਾਂਗ ਕੁੱਟਿਆ ਅਤੇ ਲਹੂ-ਲੁਹਾਨ ਕਰ ਦਿੱਤਾ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਚਕੂਲਾ 'ਚ ਪਲਟੀ ਸਕੂਲ ਬੱਸ, ਬੱਚੇ ਹੋਏ ਜ਼ਖਮੀ, ਪੈ ਗਿਆ ਚੀਕ-ਚਿਹਾੜਾ

ਜ਼ੇਰੇ ਇਲਾਜ 60 ਸਾਲਾ ਗੁਰਬਖਸ਼ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਜਦੋਂ ਉਸ ਨੇ ਰੋਟੀ ਮੰਗੀ ਤਾਂ ਉਸ ਦੇ ਲੜਕੇ ਪਰਮਜੀਤ ਨੇ ਘਰ 'ਚ ਪਿਆ ਡੰਡਾ ਚੁੱਕ ਲਿਆ ਅਤੇ ਉਸ 'ਤੇ ਪਸ਼ੂ ਵਾਂਗ ਹਮਲਾ ਕਰ ਦਿੱਤਾ। ਉਸ ਨੂੰ ਹੱਥਾਂ-ਪੈਰਾਂ ਨਾਲ ਵੀ ਕੁੱਟਿਆ। ਜਦੋਂ ਉਹ ਆਪਣੀ ਜਾਨ ਬਚਾਉਣ ਲਈ ਭੱਜਿਆ ਤਾਂ ਗੇਟ ਨੇੜੇ ਡਿੱਗ ਕੇ ਉਸ 'ਤੇ ਦੁਬਾਰਾ ਹਮਲਾ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਮਲਬੇ ਹੇਠ ਦੱਬ ਕੇ 80 ਸਾਲਾ ਬਜ਼ੁਰਗ ਦੀ ਮੌਤ 

ਉਸ ਦੀ ਜੇਬ ਵਿਚ ਰੱਖੇ 150 ਰੁਪਏ ਕੱਢ ਲਏ, ਤਾਂ ਜੋ ਉਹ ਕਿਤੇ ਜਾ ਨਾ ਆ ਸਕੇ। ਇਸ ਤੋਂ ਬਾਅਦ ਬਜ਼ੁਰਗ ਨੇ ਆਪਣੇ ਭਰਾ ਸ਼ੀਤਲ ਦੇ ਘਰ ਜਾ ਕੇ ਆਪਣੀ ਜਾਨ ਬਚਾਈ। ਪੀੜਤ ਨੇ ਦੱਸਿਆ ਕਿ ਉਸ ਕੋਲ ਪੈਸੇ ਨਾ ਹੋਣ 'ਤੇ ਉਸ ਨੇ ਕਿਸੇ ਤੋਂ 200 ਰੁਪਏ ਉਧਾਰ ਲਏ ਸਨ ਅਤੇ ਖੁਦ ਬੱਸ ਰਾਹੀਂ ਲਹੂ-ਲੁਹਾਨ ਹਾਲਤ 'ਚ ਅਬੋਹਰ ਦੇ ਹਸਪਤਾਲ 'ਚ ਦਾਖਲ ਕਰਵਾਇਆ। ਉਸ ਨੇ ਦੱਸਿਆ ਕਿ ਉਸ ਦੇ 2 ਲੜਕੇ ਬਾਹਰ ਕਿਤੇ ਕੰਮ ਕਰਦੇ ਹਨ। ਤੀਜਾ ਪੁੱਤਰ ਪਰਮਜੀਤ ਪਿੰਡ ਵਿੱਚ ਬਿਜਲੀ ਦੀ ਦੁਕਾਨ ਚਲਾਉਂਦਾ ਹੈ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement