Bathinda News: ਬਿਜਲੀ ਚੋਰੀ ਫੜਨ ਗਏ ਸਹਾਇਕ ਲਾਈਨਮੈਨ ਨੂੰ ਘਰ ’ਚ ਬੰਦ ਕਰ ਕੇ ਕੀਤੀ ਕੁੱਟਮਾਰ, ਮੰਗਵਾਈ ਮੁਆਫ਼ੀ
Published : Feb 19, 2025, 12:15 pm IST
Updated : Feb 19, 2025, 12:15 pm IST
SHARE ARTICLE
Assistant lineman who went to catch electricity theft locked in house and beaten up, demands apology
Assistant lineman who went to catch electricity theft locked in house and beaten up, demands apology

ਮਿਲੀ ਜਾਣਕਾਰੀ ਮੁਤਾਬਕ ਸਹਾਇਕ ਲਾਈਨਮੈਨ ਸਤਬੀਰ ਸਿੰਘ ਬਿਜਲੀ ਦੀ ਚੋਰੀ ਕਰ ਰਹੇ ਸ਼ਖ਼ਸ ਦੇ ਘਰ ਚੈਕਿੰਗ ਦੇ ਲਈ ਗਿਆ ਸੀ।

 

Bathinda News: ਬਠਿੰਡਾ ਦੇ ਵਿੱਚ ਬਿਜਲੀ ਚੋਰੀ ਦੀ ਸ਼ਿਕਾਇਤ ਤੋਂ ਬਾਅਦ ਛਾਪਾ ਮਾਰਨ ਦੇ ਲਈ ਗਏ ਬਿਜਲੀ ਵਿਭਾਗ ਪੈਸਕੋ ਦੇ ਸਹਾਇਕ ਲਾਈਨਮੈਨ ਸਤਬੀਰ ਸਿੰਘ ਨੂੰ ਬਿਜਲੀ ਦੀ ਚੋਰੀ ਕਰਨ ਵਾਲੇ ਸ਼ਖ਼ਸ ਨੇ ਘਰ ਦੇ ਅੰਦਰ ਬੰਦ ਕਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
 ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਕੁੱਟਮਾਰ ਦੀ ਵੀਡੀਓ ਬਣਾ ਕੇ ਸਤਬੀਰ ਸਿੰਘ ਕੋਲੋਂ ਮੁਆਫ਼ੀ ਵੀ ਮੰਗਵਾਈ ਗਈ।

ਮਾਮਲਾ ਦਰਅਸਲ ਬਠਿੰਡਾ ਦੇ ਗੋਨਿਆਣਾ ਮੰਡੀ ਦਾ ਹੈ, ਜਿੱਥੇ ਪੈਸਕੋ ਵਿਭਾਗ ਦੇ ਵਿੱਚ ਬਤੌਰ ਸਹਾਇਕ ਲਾਈਨਮੈਨ ਦੇ ਤੌਰ ’ਤੇ ਕੰਮ ਕਰਨ ਵਾਲੇ ਸਤਬੀਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।


ਮਿਲੀ ਜਾਣਕਾਰੀ ਮੁਤਾਬਕ ਸਹਾਇਕ ਲਾਈਨਮੈਨ ਸਤਬੀਰ ਸਿੰਘ ਬਿਜਲੀ ਦੀ ਚੋਰੀ ਕਰ ਰਹੇ ਸ਼ਖ਼ਸ ਦੇ ਘਰ ਚੈਕਿੰਗ ਦੇ ਲਈ ਗਿਆ ਸੀ।

ਹਾਲਾਂਕਿ ਕੁੱਟਮਾਰ ਕਰਨ ਵਾਲਾ ਸ਼ਖ਼ਸ ਖੁਦ ਆਪਣੇ ਪਰਿਵਾਰਿਕ ਮੈਂਬਰ ਤੋਂ ਵੀਡੀਓ ਬਣਵਾਈ, ਜੋ ਕਿ ਅਪਾਹਜ ਹੋਣ ਤੋਂ ਬਾਅਦ ਵੀ ਲਾਈਨਮੈਨ ਦੇ ਉੱਪਰ ਪੂਰੇ ਤਰੀਕੇ ਨਾਲ ਹਮਲਾ ਕਰਕੇ ਉਸ ਤੋਂ ਮਾਫੀ ਮੰਗਣ ਦੀ ਗੱਲ ਕਰ ਰਿਹਾ ਹੈ। 

 ਗੰਭੀਰ ਜ਼ਖ਼ਮੀ ਹੋਏ ਲਾਈਨਮੈਨ ਨੂੰ ਇਲਾਜ ਲਈ ਗੋਨਿਆਣਾ ਮੰਡੀ ਸਰਕਾਰੀ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਰੈਫ਼ਰ ਕਰ ਦਿੱਤਾ ਗਿਆ।

ਪੀੜਿਤ ਸਤਬੀਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਗੋਨਿਆਣਾ ਮੰਡੀ ਗੁਰੂ ਨਾਨਕ ਦੇਵ ਸਕੂਲ ਪਿੱਛੇ ਬਿਜਲੀ ਚੋਰੀ ਦੀ ਸ਼ਿਕਾਇਤ ਨੂੰ ਲੈ ਕੇ ਗਿਆ ਸੀ, ਜਿਸ ਤੋਂ ਬਾਅਦ ਘਰ ਦੇ ਅੰਦਰ ਗੈਰ-ਕਾਨੂੰਨੀ ਤਰੀਕੇ ਦੇ ਨਾਲ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਉਸ ਨੂੰ ਅੰਦਰ ਬੰਦ ਕਰ ਕੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਅਤੇ ਉਸ ਦਾ ਮੋਬਾਇਲ ਤਕ ਤੋੜ ਦਿੱਤਾ। 

ਜਦੋਂ ਇਸ ਗੱਲ ਦੀ ਜਾਣਕਾਰੀ ਮੇਰੇ ਸਹਿਯੋਗੀ ਦੇ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਮੈਨੂੰ ਉਹਨਾਂ ਦੇ ਚੁੰਗਲ 'ਚੋਂ ਛੁਡਵਾਇਆ ਗਿਆ।

ਚੌਕੀ ਇੰਚਾਰਜ ਗੋਨਿਆਣਾ ਸਬ ਇੰਸਪੈਕਟਰ ਮੋਹਨਦੀਪ ਸਿੰਘ ਪੁਲਿਸ ਨੇ ਕਿਹਾ ਕਿ ਲਾਈਨਮੈਨ ਕੁੱਟਮਾਰ ਮਾਮਲੇ ਵਿੱਚ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁੱਖ ਮੁਜਰਿਮ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਬਾਕੀ ਦੋ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਚੱਲ ਰਹੀ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement