Moga News: ਸੰਘਣੀ ਧੁੰਦ ਕਾਰਨ ਟਰਾਲੇ ਤੇ ਪਿਕਅੱਪ ਵਿਚਾਲੇ ਹੋਈ ਜ਼ਬਰਦਸਤ ਟੱਕਰ, ਉੱਡੇ ਪਰਖੱਚੇ
Published : Jan 19, 2024, 3:26 pm IST
Updated : Jan 19, 2024, 4:04 pm IST
SHARE ARTICLE
Heavy collision between trolley and pickup due to dense fog moga news in punjabi
Heavy collision between trolley and pickup due to dense fog moga news in punjabi

Moga News: ਇਕ ਨੌਜਵਾਨ ਹੋਇਆ ਗੰਭੀਰ ਜ਼ਖ਼ਮੀ

Heavy collision between trolley and pickup due to dense fog moga news in punjabi: ਸੰਘਣੀ ਧੁੰਦ ਕਾਰਨ ਮੋਗਾ ਦੇ ਪਿੰਡ ਗਿੱਲ ਨੇੜੇ ਬੀਤੀ ਦੇਰ ਰਾਤ ਟਰਾਲਾ ਅਤੇ ਪਿਕਅੱਪ ਦੀ ਟੱਕਰ ਹੋ ਗਈ। ਜਿਸ ਵਿਚ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਟਰਾਲਾ ਰਾਜਸਥਾਨ ਦਾ ਦੱਸਿਆ ਜਾ ਰਿਹਾ ਹੈ। ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿਤੀ ਗਈ ਹੈ।

ਇਹ ਵੀ ਪੜ੍ਹੋ: Ram Rahim News: ਮੁੜ ਜੇਲ ’ਚੋਂ ਬਾਹਰ ਆਵੇਗਾ ਬਲਾਤਕਾਰ ਸੌਦਾ ਸਾਧ, 50 ਦਿਨ ਦੀ ਮਿਲੀ ਪੈਰੋਲ

ਪਿਕਅਪ ਜੀਪ ਦੇ ਚਾਲਕ ਦੇ ਰਿਸ਼ਤੇਦਾਰ ਨੇ ਦਸਿਆ ਕਿ ਦੇਰ ਰਾਤ ਮੇਰਾ ਰਿਸ਼ਤੇਦਾਰ ਸੁਖਮੰਦਰ ਸਿੰਘ ਵਾਸੀ ਪਿੰਡ ਰਾਣੀਆਂ ਇਕ ਪਿਕਅੱਪ ਜੀਪ ਵਿਚ ਬਾਘਾ ਪੁਰਾਣਾ ਤੋਂ ਲੁਧਿਆਣਾ ਜਾ ਰਿਹਾ ਸੀ। ਪਿੰਡ ਗਿੱਲ ਨੇੜੇ ਸੜਕ 'ਤੇ ਟਰਾਲਾ ਖੜ੍ਹਾ ਸੀ, ਜਿਸ ਦੀਆਂ ਲਾਈਟਾਂ ਨਹੀਂ ਸਨ ਅਤੇ ਨਾ ਹੀ ਕੋਈ ਰਿਫਲੈਕਟਰ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ: Sadhu Singh Dharamsot News: ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧੀਆਂ, ਅਦਾਲਤ ਨੇ ਰਿਮਾਂਡ 'ਚ 2 ਦਿਨ ਦਾ ਕੀਤਾ ਵਾਧਾ 

ਪਿਕਅੱਪ ਜੀਪ ਨੇ ਜ਼ੋਰਦਾਰ ਬ੍ਰੇਕ ਲਗਾਈ ਪਰ ਜੀਪ ਟਰਾਲੇ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਜਿਸ ਕਾਰਨ ਜੀਪ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਰਾਤ ਨੂੰ ਹੀ ਮੌਕੇ ’ਤੇ ਪਹੁੰਚ ਗਈ ਅਤੇ ਟਰਾਲੇ ਅਤੇ ਜੀਪ ਨੂੰ ਸੜਕ ਦੇ ਇਕ ਪਾਸੇ ਲਿਜਾਇਆ ਗਿਆ। ਜਦੋਂ ਅਸੀਂ ਸਵੇਰੇ ਆਏ ਤਾਂ ਦੇਖਿਆ ਕਿ ਉੱਥੇ ਘੋੜਾ ਟਰਾਲਾ ਨਹੀਂ ਸੀ। ਘੋੜਾ ਟਰਾਲਾ ਚਾਲਕ ਮੌਕੇ ਤੋਂ ਟਰਾਲਾ ਲੈ ਗਿਆ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿਤੀ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 (For more Punjabi news apart from Heavy collision between trolley and pickup due to dense fog moga news in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement