ਸੈਂਪਲ ਲੈਣ ਆਏ ਸਿਹਤ ਵਿਭਾਗ ਦੇ ਅਧਿਕਾਰੀ ਰਸਤੇ 'ਚੋਂ ਹੀ ਮੁੜੇ, ਜਾਣੋ ਕੀ ਹੈ ਮਾਮਲਾ  
Published : Jan 19, 2023, 9:54 am IST
Updated : Jan 19, 2023, 9:54 am IST
SHARE ARTICLE
health department
health department

ਇਸ ਸਬੰਧੀ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੂੰ ਪਤਾ ਲੱਗਾ ਕਿ ਸਿਹਤ ਵਿਭਾਗ ਸੈਂਪਲ ਭਰਨ ਆਇਆ ਹੈ ਤਾਂ ਦੁਕਾਨਦਾਰ ਦੁਕਾਨਾਂ ਦੇ ਸ਼ਟਰ ਸੁੱਟ ਕੇ ਦੌੜ ਗਏ।

 

ਮੁੱਲਾਂਪੁਰ ਦਾਖਾ : ਸਿਹਤ ਵਿਭਾਗ ਦੇ ਕੁੱਝ ਅਧਿਕਾਰੀਆਂ ਨੂੰ ਅਪਣਾ ਕੰਮ ਕਰਨ ਤੋਂ ਪਹਿਲਾਂ ਹੀ ਰਸਤੇ 'ਚੋਂ ਮੁੜਨਾ ਪਿਆ।  ਦਰਅਸਲ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਸ਼ੇਸ਼ ਚੈਕਿੰਗ ਅਤੇ ਸੈਂਪਲ ਭਰਨ ਲਈ ਆਇਆ ਸਿਹਤ ਵਿਭਾਗ ਸਿਰਫ਼ 2 ਹੀ ਸੈਂਪਲ ਲੈ ਸਕਿਆ। ਇਸ ਸੈਂਪਲ ਉਹਨਾਂ ਨੇ ਸਥਾਨਕ ਦਾਣਾ ਮੰਡੀ 'ਚ ਕਰਿਆਨੇ ਦੀ ਦੁਕਾਨ 'ਤੇ ਬੰਗਲੌਰ ਤੋਂ ਬਣ ਕੇ ਆਏ ਗੁੜ ਦਾ ਭਰਿਆ ਅਤੇ ਉਸ ਤੋਂ ਬਾਅਦ ਬਾਅਦ ਫਾਜ਼ਿਲਕਾ ਜਾ ਰਿਹਾ ਸਪਰੇਟਾ ਦੁੱਧ ਦਾ ਟੈਂਕਰ ਰੋਕ ਕੇ ਉਸ ਦਾ ਸੈਂਪਲ ਭਰਿਆ ਅਤੇ ਫਿਰ ਚੱਲਦਾ ਬਣਿਆ। ਜਦੋਂ ਇਸ ਸਬੰਧੀ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੂੰ ਪਤਾ ਲੱਗਾ ਕਿ ਸਿਹਤ ਵਿਭਾਗ ਸੈਂਪਲ ਭਰਨ ਆਇਆ ਹੈ ਤਾਂ ਦੁਕਾਨਦਾਰ ਦੁਕਾਨਾਂ ਦੇ ਸ਼ਟਰ ਸੁੱਟ ਕੇ ਦੌੜ ਗਏ।

ਜਾਣਕਾਰੀ ਅਨੁਸਾਰ ਜ਼ਿਲ੍ਹਾ ਹੈਲਥ ਅਫ਼ਸਰ ਗੁਰਪ੍ਰੀਤ ਸਿੰਘ, ਇੰਸਪੈਕਟਰ ਯੋਗੇਸ਼ ਆਦਿ ਟੀਮ ਨਾਲ ਮੁੱਲਾਂਪੁਰ ਸ਼ਹਿਰ ਵਿਚ ਆਏ ਤਾਂ ਇਸ ਦੀ ਖ਼ਬਰ ਦੁਕਾਨਦਾਰਾਂ 'ਚ ਅੱਗ ਵਾਂਗ ਫੈਲ ਗਈ ਅਤੇ ਉਹ ਦੁਕਾਨਾਂ ਦੇ ਸ਼ਟਰ ਸੁੱਟ ਕੇ ਤੇ ਕਈ ਕਾਊਂਟਰ ਪਰਦਿਆਂ ਨਾਲ ਢੱਕ ਕੇ ਦੁਕਾਨਾਂ ਉਸੇ ਤਰ੍ਹਾਂ ਛੱਡ ਕੇ ਦੌੜ ਗਏ। ਟੀਮ ਨੇ ਦਾਣਾ ਮੰਡੀ ਮੁੱਲਾਂਪੁਰ ਵਿਖੇ ਕਰਿਆਨੇ ਦੀ ਦੁਕਾਨ 'ਤੇ ਗੁੜ ਦਾ ਸੈਂਪਲ ਲਿਆ ਤਾਂ ਦੁਕਾਨਦਾਰ ਨੇ ਬੰਗਲੌਰ ਤੋਂ ਆਏ ਗੁੜ ਦਾ ਬਿੱਲ ਹੈਲਥ ਵਿਭਾਗ ਦੇ ਹੱਥ ਫੜਾ ਦਿੱਤਾ। ਇਸ ਤਂ ਬਾਅਦ ਉਹਨਾਂ ਨੇ ਦੁੱਧ ਦੇ ਟੈਂਕਰ ਤੋਂ ਦੁੱਧ ਦਾ ਸੈਂਪਲ ਲਿਆ ਤੇ ਫਿਰ ਚੱਲਦੇ ਬਣੇ ਤੇ ਜਦੋਂ ਅਧਿਕਾਰੀ ਚਲੇ ਗਏ ਤਾਂ ਜਾ ਕੇ ਦੁਕਾਨ ਮਾਲਕਾਂ ਦੇ ਸਾਹ ਵਿਚ ਸਾਹ ਆਇਆ ਤੇ ਉਹਨਾਂ ਨੇ ਦੁਕਾਨਾਂ ਖੋਲ੍ਹੀਆਂ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement