ਦਿੱਲੀ ਸੰਘਰਸ਼ ਤੋਂ ਪਰਤਣ ਤੋਂ ਬਾਅਦ ਨਾਮੀ ਕਬੱਡੀ ਖਿਡਾਰੀ ਕਾਕਾ ਚੌਾਦਾ ਦੀ ਮੌਤ
Published : Jan 19, 2021, 1:08 am IST
Updated : Jan 19, 2021, 1:08 am IST
SHARE ARTICLE
image
image

ਦਿੱਲੀ ਸੰਘਰਸ਼ ਤੋਂ ਪਰਤਣ ਤੋਂ ਬਾਅਦ ਨਾਮੀ ਕਬੱਡੀ ਖਿਡਾਰੀ ਕਾਕਾ ਚੌਾਦਾ ਦੀ ਮੌਤ

 

ਅਮਰਗੜ੍ਹ, 18 ਜਨਵਰੀ (ਮਨਜੀਤ ਸਿੰਘ ਸੋਹੀ): ਖੇਤੀ ਬਿਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਿਹੇ ਕਿਸਾਨ ਮੋਰਚੇ ਵਿਚ ਲਗਾਤਾਰ ਲੋਕ ਸ਼ਹੀਦ ਹੋ ਰਹੇ ਹਨ | ਇਸੇ ਲੜੀ ਤਹਿਤ ਪਿੰਡ ਚੌਾਦੇ ਦਾ ਨਾਮੀ ਕਬੱਡੀ ਖਿਡਾਰੀ ਕਾਕਾ ਚੌਾਦਾ ਵੀ ਇਸ ਘੋਲ ਦੌਰਾਨ ਅਪਣੀ ਕਿਮਤੀ ਜਾਨ ਗੁਆਹ ਬੈਠਾ | ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਬੱਡੀ ਖਿਡਾਰੀ ਸਰਭਾ ਚੌਾਦਾ ਅਤੇ ਪਰਦੀਪ ਢਢੋਲੀ ਨੇ ਕਿਹਾ ਕੀ ਕਬੱਡੀ ਖਿਡਾਰੀ ਕਾਕਾ ਚੌਾਦਾ ਨੇ ਨਿੱਕੀ ਉਮਰ ਤੋਂ ਹੀ ਕਬੱਡੀ ਵਿਚ ਨਾਮੀ ਪਲੇਅਰ ਬਣ ਪਿੰਡ ਅਤੇ ਇਲਾਕੇ ਦਾ ਨਾਮ ਉੱਚਾ ਕਰ ਚੁੱਕਿਆ ਸੀ | ਪਰ ਕਈ ਕਬੱਡੀ ਕੱਪਾ ਤੇ ਅਪਣਾ ਨਾਮ ਚਮਕਾਉਣ ਦੇ ਬਾਵਜੂਦ ਪਰਵਾਰਕ ਪਿਛੋਕੜ ਨਿਮਨ ਕਿਸਾਨੀ ਵਾਲਾ ਹੋਣ ਕਾਰਨ ਘਰੇਲੂ ਹਾਲਤ ਬੇਹੱਦ ਮਾੜੀ ਸੀ | ਖੇਡ ਦੇ ਨਾਲ ਨਾਲ ਕਾਕਾ ਚੌਾਦਾ ਖੇਤੀ ਕਾਨੂੰਨਾਂ ਵਿਰੁਧ ਵੀ ਪਹਿਲੇ ਦਿਨ ਤੋਂ ਸੰਘਰਸ਼ ਕਰਦਾ ਆ ਰਿਹਾ ਹੈ | ਹੁਣ ਵੀ ਕੁੱਝ ਦਿਨ ਪਹਿਲਾ ਹੀ ਦਿੱਲੀ ਤੋਂ ਪਰਤ ਉਹ 26 ਜਨਵਰੀ ਦੇ ਕਿਸਾਨ ਟਰੈਕਟਰ ਪਰੇਡ ਦੀ ਤਿਆਰੀ ਲਈ ਪਿੰਡਾਂ ਵਿਚ ਨੌਜਵਾਨਾਂ ਦੀਆਂ ਮੀਟਿੰਗਾ ਕਰਵਾ ਰਿਹਾ ਸੀ | ਇਸ ਭੱਜ-ਦੌੜ ਦੌਰਾਨ ਉਸ ਦੀ ਸਿਹਤ ਵੀ ਕਾਫ਼ੀ ਵਿਗੜ ਗਈ ਸੀ | ਕਲ ਰਾਤ ਅਚਾਨਕ ਸੀਨੇ ਵਿਚ ਦਰਦ ਉਠਨ ਕਾਰਨ ਸਿਹਤ ਜ਼ਿਅਦਾ ਵਿਗੜ ਗਈ ਅਤੇ ਰਾਤ ਨੂੰ ਹੀ ਉਸ ਦੀ ਮੌਤ ਹੋ ਗਈ | ਕਬੱਡੀ ਖਿਡਾਰੀਆਂ ਨੇ ਕਿਹਾ ਕਿ ਇਸ ਮੌਤ ਦੀ ਜ਼ਿੰਮੇਵਾਰ ਮੋਦੀ ਸਰਕਾਰ ਹੈ ਜਿਸ ਨੇ ਪਹਿਲਾਂ ਵੀ ਸਾਡੇ 100 ਦੇ ਕਰੀਬ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਪੰਹੁਚਾ ਦਿਤਾ | 
  ਇਸ ਮੌਕੇ ਕਬੱਡੀ ਖਿਡਾਰੀਆਂ ਨੇ ਮੰਗ ਕੀਤੀ ਕਿ ਕਾਕਾ ਚੌਾਦਾ ਦੇ ਪਰਵਾਰ ਨੂੰ ਸਰਕਾਰ ਵਲੋਂ ਮੁਆਵਜ਼ਾ ਦਿਤਾ ਜਾਵੇ | ਇਸ ਮੌਕੇ ਕਬੱਡੀ ਖਿਡਾਰੀ ਜਗਦੀਪ ਸਿੰਘ ਜੁਗਨੂ, ਪ੍ਰਭਦੀਪ ਸਿੰਘ ਪੱਬਾਂimageimage ਧੂਰਕੋਟ, ਲਸਾੜਾ, ਗੱਗੀ ਜਰਗੜੀ, ਸਿੰਗਾਰਾ ਹੌਲ ਅਤੇ ਲਾਡੀ ਨੱਥੋਹੇੜੀ ਹਾਜ਼ਰ ਸਨ |

ਫੋਟੋ ਨੰ 18 ਅੇਸੳੈਨਜੀ 25
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement