ਪਰਮਜੀਤ ਸਿੰਘ ਭਿਉਰਾ ਨੇ ਢਿੱਡ ’ਚ ਇਨਫ਼ੈਕਸ਼ਨ ਦਾ ਹਵਾਲਾ ਦੇ ਕੇ ਇਲਾਜ ਦੀ ਮੰਗ ਕੀਤੀ
Published : Dec 18, 2024, 10:05 pm IST
Updated : Dec 18, 2024, 10:05 pm IST
SHARE ARTICLE
High Court
High Court

ਪਟੀਸ਼ਨ ਵਿਚ ਕਿਹਾ ਹੈ ਕਿ ਭਿਉਰਾ ਨੂੰ ਖਾਣਾ ਪੀਣਾ ਨਹੀਂ ਪਚ ਰਿਹਾ ਹੈ ਅਤੇ ਪਿਸ਼ਾਬ ਵਿਚ ਵੀ ਇਨਫ਼ੈਕਸ਼ਨ ਹੈ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਕਤਲ ਕੇਸ ’ਚ ਸਜ਼ਾਯਾਫ਼ਤਾ ਪਰਮਜੀਤ ਸਿੰਘ ਭਿਉਰਾ ਨੇ ਢਿੱਡ ਵਿਚ ਤੇ ਪਿਸ਼ਾਬ ਵਿਚ ਇਨਫ਼ੈਕਸ਼ਨ ਦੀ ਸ਼ਿਕਾਇਤ ਕਰਦਿਆਂ ਇਲਾਜ ਮੁਹਈਆ ਕਰਵਾਉਣ ਦੀ ਮੰਗ ਕੀਤੀ ਹੈ।

ਇਸ ਨੂੰ ਲੈ ਕੇ ਉਸ ਨੇ ਐਡਵੋਕੇਟ ਸਿਮਰਨਜੀਤ ਸਿੰਘ ਰਾਹੀਂ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਯੂ.ਟੀ. ਪ੍ਰਸ਼ਾਸਨ ਨੂੰ ਢੁੱਕਵੀਂ ਹਦਾਇਤ ਦੇਣ ਦੀ ਮੰਗ ਕੀਤੀ, ਜਿਸ ’ਤੇ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।

ਪਟੀਸ਼ਨ ਵਿਚ ਕਿਹਾ ਹੈ ਕਿ ਭਿਉਰਾ ਨੂੰ ਖਾਣਾ ਪੀਣਾ ਨਹੀਂ ਪਚ ਰਿਹਾ ਹੈ ਅਤੇ ਪਿਸ਼ਾਬ ਵਿਚ ਵੀ ਇਨਫ਼ੈਕਸ਼ਨ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਜੇਲ ਤੇ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦਿਤੀਆਂ ਗਈਆਂ ਪਰ ਮੁਕੰਮਲ ਇਲਾਜ ਦੇਣ ਦੀ ਬਜਾਇ ਦਰਦ ਦੀਆਂ ਗੋਲੀਆਂ ਨਾਲ ਹੀ ਸਾਰ ਦਿਤਾ ਜਾ ਰਿਹਾ ਹੈ, ਲਿਹਾਜਾ ਸਹੀ ਤੇ ਮੁਕੰਮਲ ਇਲਾਜ ਕਰਵਾਇਆ ਜਾਵੇ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement