ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੂੰ ਪੰਜਾਬ ਦੇ ਕਿਸਾਨਾਂ ਤੋਂ ਨਹੀਂ ਲੈਣਾ ਚਾਹੀਦਾ ਇਕ ਸਾਲ ਦਾ ਠੇਕਾ
Published : Dec 18, 2020, 12:50 am IST
Updated : Dec 18, 2020, 12:50 am IST
SHARE ARTICLE
image
image

ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੂੰ ਪੰਜਾਬ ਦੇ ਕਿਸਾਨਾਂ ਤੋਂ ਨਹੀਂ ਲੈਣਾ ਚਾਹੀਦਾ ਇਕ ਸਾਲ ਦਾ ਠੇਕਾ

ਕੋਟਕਪੂਰਾ, 17 ਦਸੰਬਰ (ਗੁਰਿੰਦਰ ਸਿੰਘ) : ਵਰਲਡ ਸਿੱਖ ਪਾਰਲੀਮੈਂਟ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੰਨਣਾ ਹੈ, ਇਸ ਵੇਲੇ ਕਿਸਾਨਾਂ ਦੇ ਪ੍ਰਵਾਰਾਂ ’ਚੋਂ ਬਜ਼ੁਰਗ, ਜਵਾਨ, ਮਾਤਾਵਾਂ, ਭੈਣਾ, ਜਵਾਕ ਆਦਿ ਕੜਾਕੇ ਦੀ ਠੰਡ ਦੇ ਮੌਸਮ ਦੀ ਪ੍ਰਵਾਹ ਨਾ ਕਰਦੇ ਹੋਏ ਦਿੱਲੀ ਸੰਘਰਸ਼ ’ਚ ਡਟੇ ਹੋਏ ਹਨ, ਕਈ ਪ੍ਰਵਾਰ ਤਾਂ ਘਰਾਂ ਨੂੰ ਜਿੰਦਰੇ ਮਾਰ ਕੇ ਦਿੱਲੀ ਡੇਰੇ ਲਾਈ ਬੈਠੇ ਹਨ, ਇਹੋ ਜਿਹੇ ਹਾਲਾਤਾਂ ਵਿਚ ਅਸੀਂ ਅਪਣੇ ਕੌਮੀ ਫ਼ਰਜ਼ ਨੂੰ ਪਹਿਚਾਣਦਿਆਂ ਅਤੇ ਅਪਣੇ ਗੁਰੂ ਸਾਹਿਬ ਵਲੋਂ ਦਿਤੀਆਂ ਸਿਖਿਆਵਾਂ ’ਤੇ ਚਲਦਿਆਂ ਅਪਣੇ ਵਿਦੇਸ਼ੀ ਸਿੱਖ ਭਰਾਵਾਂ ਜਿੰਨ੍ਹਾਂ ਦੀਆਂ ਜ਼ਮੀਨਾਂ ਪੰਜਾਬ ’ਚ ਠੇਕੇ ’ਤੇ ਹਨ, ਨੂੰ ਅਪੀਲ ਕਰਦੇ ਹਾਂ ਕਿ ਉਹ ਇਕ ਸਾਲ ਦੇ ਠੇਕੇ ਦੀ ਰਕਮ ਸੰਘਰਸ਼ ਦੀ ਅਹਿਮੀਅਤ ਨੂੰ ਧਿਆਨ ’ਚ ਰਖਦੇ ਹੋਏ ਕਿਸਾਨਾਂ ਕੋਲੋ ਨਾ ਲੈਣ। ਇਸ ਨਾਲ ਜਿੱਥੇ ਉਨ੍ਹਾਂ ਦਾ ਆਰਥਕ ਭਾਰ ਹਲਕਾ ਹੋਵੇਗਾ, ਉਥੇ ਕੌਮੀ ਪਿਆਰ ’ਚ ਵੀ ਵਾਧਾ ਹੋਣਾ ਸੁਭਾਵਕ ਹੈ, ਜੋ ਕਿ ਸਮੇਂ ਦੀ ਲੋੜ ਹੈ। 
  ਭਾਈ ਹਿੰਮਤ ਸਿੰਘ, ਡਾ. ਪ੍ਰਿਤਪਾਲ ਸਿੰਘ, ਭਾਈ ਜੋਗਾ ਸਿੰਘ, ਭਾਈ ਹਰਜਿੰਦਰ ਸਿੰਘ ਨੇ ਵਿਦੇਸ਼ੀ ਸਿੱਖਾਂ ਲਈ ਜਾਰੀ ਅਪੀਲ ’ਚ ਕਿਹਾ ਕਿ ਅਸੀਂ ਵੱਖ-ਵੱਖ ਮੁਲਕਾਂ ਵਿਚ ਭਾਰਤੀ ਦੂਤਘਰਾਂ ਸਾਹਮਣੇ ਪ੍ਰਦਰਸ਼ਨ ਲਗਾਤਾਰ ਕਰ ਰਹੇ ਹਾਂ, ਕਾਰਾਂ ਅਤੇ ਟਰੱਕਾਂ ਦੀਆਂ ਰੈਲੀਆਂ ਵੀ ਕੀਤੀਆਂ ਜਾ ਰਹੀਆਂ ਹਨ, ਸ਼ਹੀਦ ਕਿਸਾਨਾਂ ਦੇ ਪ੍ਰਵਾਰਾਂ ਦੀ ਆਰਥਕ ਮਦਦ ਦਾ ਸਿਲਸਿਲਾ ਜਾਰੀ ਹੈ ਅਤੇ ਵੱਖ-ਵੱਖ ਮੁਲਕਾਂ ਦੇ ਐਮ.ਪੀ. ਨਾਲ ਸੰਪਰਕ ਬਣਾ ਕੇ ਕਿਸਾਨਾਂ ਦੇ ਹੱਕ ਵਿਚ ਭਾਰਤ ਸਰਕਾਰ ਕੋਲ ਦਬਾਅ ਪਾ ਰਹੇ ਹਾਂ।
 ਉਨ੍ਹਾਂ ਆਸ ਜਤਾਈ ਕਿ ਸਾਡੀ ਅਪੀਲ ’ਤੇ ਅਮਲ ਕਰਦਿਆਂ ਕਿਸਾਨ ਭਰਾਵਾਂ ਦਾ ਠੇਕਾ ਇਕ ਸਾਲ ਲਈ ਖ਼ਤਮ ਹੋਵੇਗਾ।
ਫੋਟੋ :- ਕੇ.ਕੇ.ਪੀ.-ਗੁਰਿੰਦਰ-17-1ਏ

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement